‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਉੱਤਰ ਪ੍ਰਦੇਸ਼ ਦੇ ਆਜ਼ਮਗੜ੍ਹ ਦੇ ਗੰਭੀਰ ਥਾਣਾ ਖੇਤਰ ਵਿੱਚ ਇੱਕ ਭਰਾ ਨੇ ਹੈਵਾਨੀਆਂ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਕੱਲਯੁੱਗੀ ਭਰਾ ਨੇ ਪਹਿਲਾਂ ਆਪਣੀ ਭੈਣ ਨੂੰ ਬੇਹੋਸ਼ ਕੀਤਾ ਫਿਰ ਉਸ ਨਾਲ ਬਲਾਤਕਾਰ ਕਰਨ ਮਗਰੋਂ ਸਿਰ ਦਰੜ ਕੇ ਕਤਲ ਕਰ ਦਿੱਤਾ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਜਾਂਚ ਜਾਰੀ ਹੈ।
ਪੁਲਿਸ ਦੇ ਅਨੁਸਾਰ ਪੁੱਛਗਿੱਛ ਦੌਰਾਨ ਮੁਲਜ਼ਮ ਭਰਾ ਨੇ ਆਪਣੀ ਸਕੀ ਭੈਣ ਨਾਲ ਬਲਾਤਕਾਰ ਕਰਨ ਦੇ ਜ਼ੁਰਮ ਨੂੰ ਮੰਨ ਲਿਆ ਹੈ। ਪੁਲਿਸ ਨੇ ਮੌਕਾ ਵਾਰਦਾਤ ਤੋਂ ਉਹ ਸਿਲਵੱਟਾ ਵੀ ਬਰਾਮਦ ਕਰ ਲਿਆ ਹੈ, ਜਿਸ ਨਾਲ ਉਸਨੇ ਆਪਣੀ ਭੈਣ ਦਾ ਸਿਰ ਕੁੱਚਲਿਆ ਹੈ। ਗੰਦੀ ਕਰਤੂਤ ਦੀ ਇਹ ਕਹਾਣੀ ਇੱਥੋਂ ਤੱਕ ਹੀ ਸੀਮਿਤ ਨਹੀਂ ਹੈ, ਇਸ ਦਰਿੰਦੇ ਭਰਾ ਨੇ ਮ੍ਰਿਤਕ ਭੈਣ ਦੀ ਦੇਹ ਨੂੰ ਘਰ ਦੇ ਦੀਵਾਨ ਬੈੱਡ ਵਿਚ ਲੁਕੋ ਦਿੱਤਾ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਮ੍ਰਿਤਕ ਲੜਕੀ ਦੇ ਪਿਤਾ ਨੇ ਥਾਣੇ ਵਿੱਚ ਸ਼ਿਕਾਇਤ ਦਿੱਤੀ ਹੈ ਕਿ ਸ਼ਾਮ 4 ਵਜੇ ਉਹ ਸਬਜ਼ੀ ਲੈਣ ਗਿਆ ਹੋਇਆ ਸੀ। ਘਰ ਵਿਚ ਉਸਦਾ ਇਕ ਲੜਕਾ ਅਤੇ ਦੋ ਲੜਕੀਆਂ ਸਨ। ਉਸਨੇ ਦੱਸਿਆ ਕਿ ਉਸਦਾ ਬੇਟਾ ਵੱਡੀ ਧੀ ਦੇ ਚਰਿੱਤਰ ਉੱਤੇ ਸ਼ੱਕ ਕਰਦਾ ਸੀ। ਇਹ ਸਾਰਾ ਕਾਰਾ ਉਸਨੇ ਘਰ ਵਿਚ ਮੌਜੂਦ ਛੋਟੀ ਭੈਣ ਨੂੰ ਬਾਜਾਰ ਭੇਜਣ ਮਗਰੋਂ ਕੀਤਾ ਹੈ। ਪੁਲਿਸ ਨੇ ਦੱਸਿਆ ਮੁਲਜ਼ਮ ਨੇ ਰੇਪ ਦੀ ਘਟਨਾ ਨੂੰ ਇਲਜ਼ਾਮ ਦੇਣ ਤੋਂ ਪਹਿਲਾਂ ਲੜਕੀ ਨੂੰ ਮਾਰਕੁੱਟ ਕਰਕੇ ਬੇਹੋਸ਼ ਕਰ ਦਿੱਤਾ ਸੀ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ।