The Khalas Tv Blog India ਜਾਗੋ ਕੇਜਰੀਵਾਲ! ਸੁਰੱਖਿਅਤ ਨਹੀਂ ਦਿੱਲੀ ਦੀਆਂ ਮਾਸੂਮ ਬੱਚੀਆਂ
India Punjab

ਜਾਗੋ ਕੇਜਰੀਵਾਲ! ਸੁਰੱਖਿਅਤ ਨਹੀਂ ਦਿੱਲੀ ਦੀਆਂ ਮਾਸੂਮ ਬੱਚੀਆਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਦਿੱਲੀ ਇਨ੍ਹਾਂ ਦਿਨਾਂ ਵਿੱਚ ਇਕ ਵਾਰ ਫਿਰ ਰੇਪ ਦੀਆਂ ਘਟਨਾਵਾਂ ਦੀ ਗਵਾਹ ਬਣ ਰਹੀ ਹੈ।ਬੱਚੀ ਨਾਲ ਰੇਪ ਤੋਂ ਬਾਅਦ ਸਮਸ਼ਾਨਘਾਟ ਵਿੱਚ ਧੱਕੇ ਨਾਲ ਫੂਕਣ ਦੀ ਘਟਨਾ ਹਾਲੇ ਠੰਡੀ ਨਹੀਂ ਹੋਈ ਹੈ, ਪੂਰਵੀ ਦਿੱਲੀ ਵਿਚ ਇਕ ਛੇ ਸਾਲ ਦੀ ਬੱਚੀ ਨਾਲ ਰੇਪ ਦਾ ਮਾਮਲਾ ਸਾਹਮਣਾ ਆ ਗਿਆ ਹੈ।ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਦੋਸ਼ੀ ਗ੍ਰਿਫਤਾਰ ਕਰ ਲਿਆ ਗਿਆ ਹੈ।

ਦੋਸ਼ੀ ਵਿਆਹਿਆ ਹੋਇਆ ਹੈ ਤੇ 34 ਸਾਲ ਦਾ ਹੈ।ਦਿੱਲੀ ਪੁਲਿਸ ਨੇ ਰੇਪ ਤੋਂ ਇਲ਼ਾਵਾ ਪੌਕਸੋ ਤੇ ਐੱਸੀਐੱਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।ਬੱਚੀ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।


ਦੱਸਿਆ ਗਿਆ ਹੈ ਕਿ ਬੱਚੀ ਦੀ ਹਾਲਤ ਠੀਕ ਹੋਣ ਤੋਂ ਬਾਅਦ ਕਾਨੂੰਨੀ ਕਾਰਵਾਈ ਤੇਜ ਕੀਤੀ ਜਾਵੇਗੀ।ਇਸ ਤੋਂ ਪਹਿਲਾਂ ਵੀ ਦਿੱਲੀ ਦੇ ਇਕ ਪਿੰਡ ਵਿੱਚ ਬੱਚੀ ਨਾਲ ਰੇਪ ਕੀਤਾ ਗਿਆ ਤੇ ਇਸ ਤੋਂ ਬਾਅਦ ਉਸਨੂੰ ਜਲਾ ਦਿੱਤਾ ਗਿਆ।ਇਸ ਮਾਮਲੇ ਵਿਚ ਸਮਸ਼ਾਨਘਾਟ ਦਾ ਪੁਜਾਰੀ ਵੀ ਸ਼ਾਮਿਲ ਹੈ।ਪੂਰਵੀ ਦਿੱਲੀ ਵਿੱਚ ਬਲਾਤਕਾਰ ਦੀ ਘਟਨਾ ਦੇ ਬਾਅਦ ਕੁੱਝ ਲੋਕ ਥਾਣੇ ਦੇ ਬਾਹਰ ਇਕੱਠੇ ਹੋਏ ਸਨ ਤੇ ਦਿੱਲੀ ਪੁਲਿਸ ਉੱਤੇ ਮਾਮਲਾ ਰਫਾ ਦਫਾ ਕਰਨ ਦੀ ਕੋਸ਼ਿਸ਼ ਦੇ ਦੋਸ਼ ਲਾ ਰਹੇ ਸਨ।

Exit mobile version