The Khalas Tv Blog India ਜਿਸ ਰਣਜੀਤ ਸਿੰਘ ਨੂੰ ਤੁਸੀਂ ਦੇਸ਼ ਦਾ ਗੱਦਾਰ ਦੱਸ ਰਹੇ ਸੀ, ਉਹ ਸਾਡਾ ਹੀਰੋ ਹੈ – ਮਨਜਿੰਦਰ ਸਿੰਘ ਸਿਰਸਾ
India Punjab

ਜਿਸ ਰਣਜੀਤ ਸਿੰਘ ਨੂੰ ਤੁਸੀਂ ਦੇਸ਼ ਦਾ ਗੱਦਾਰ ਦੱਸ ਰਹੇ ਸੀ, ਉਹ ਸਾਡਾ ਹੀਰੋ ਹੈ – ਮਨਜਿੰਦਰ ਸਿੰਘ ਸਿਰਸਾ

‘ਦ ਖ਼ਾਲਸ ਬਿਊਰੋ (ਜਗਸੀਰ ਸਿੰਘ) :- ਕਿਸਾਨੀ ਅੰਦੋਲਨ ਦੌਰਾਨ ਗ੍ਰਿਫਤਾਰ ਹੋਏ ਨੌਜਵਾਨ ਕਿਸਾਨ ਰਣਜੀਤ ਸਿੰਘ ਦੀ 47 ਦਿਨਾਂ ਬਾਅਦ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਅੱਜ ਦੇਰ ਰਾਤ ਰਿਹਾਈ ਹੋ ਗਈ ਹੈ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਰਣਜੀਤ ਸਿੰਘ ਦੇ ਰਿਹਾਅ ਹੋਣ ਤੋਂ ਬਾਅਦ ਫੁੱਲਾਂ ਦੀ ਵਰਖਾ ਅਤੇ ਸਿਰੋਪਾਉ ਨਾਲ ਸਵਾਗਤ ਕੀਤਾ। ਰਣਜੀਤ ਸਿੰਘ ਨੇ ਜੇਲ੍ਹ ਵਿੱਚੋਂ ਬਾਹਰ ਆਉਂਦਿਆਂ ਹੀ ਫਤਹਿ ਬੁਲਾਈ।

ਇਸ ਮੌਕੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ‘ਸਰਕਾਰਾਂ ਸਾਨੂੰ ਡਰਾਉਣਾ ਚਾਹੁੰਦੀਆਂ ਹਨ, ਉਨ੍ਹਾਂ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਦਲੇਰੀ ਨਾਲ ਆਪਣੇ ਭਰਾ ਨਾਲ ਖੜੇ ਹਾਂ, ਜਿਸਨੂੰ ਤੁਸੀਂ ਦੇਸ਼ ਦਾ ਗੱਦਾਰ ਦੱਸ ਰਹੇ ਸੀ। ਉਹ ਸਾਡਾ ਹੀਰੋ ਹੈ, ਤੁਸੀਂ ਉਸ ਨਾਲ ਧੱਕਾ ਕੀਤਾ, ਅਸੀਂ ਪ੍ਰਵਾਹ ਨਹੀਂ ਕਰਦੇ। ਅਸੀਂ ਜਾਨ ਦੇ ਸਕਦੇ ਹਾਂ, ਪਰ ਆਪਣੇ ਪਰਿਵਾਰਾਂ ਤੋਂ ਪਿੱਛੇ ਨਹੀਂ ਹਟਾਂਗੇ। ਸਾਨੂੰ ਕਿਸੇ ਜ਼ੁਲਮ ਦਾ ਡਰ ਨਹੀਂ, ਇਹ ਹਮੇਸ਼ਾ ਹੀ ਜ਼ੁਲਮ ਕਰਦੇ ਆਏ ਹਨ। ਆਪਣੇ ਸਿੱਖ ਹੋਣ ‘ਤੇ ਅਸੀਂ ਆਪਣੇ ਪਰਿਵਾਰਾਂ ਨਾਲ ਖੜ੍ਹੇ ਹਾਂ , ਅਤੇ ਡੱਟ ਕੇ ਖੜ੍ਹੇ ਰਹਾਂਗੇ।

ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਅਸੀਂ ਇਸੇ ਜੇਲ੍ਹ ਵਿੱਚ ਉਹਨਾਂ ਨੂੰ ਲੈ ਕੇ ਆਵਾਂਗੇ, ਜਿਨ੍ਹਾਂ ਨੇ ਸਾਡੇ ਵੀਰ ‘ਤੇ ਤਸ਼ੱਦਦ ਕੀਤਾ। ਜਿਨ੍ਹਾਂ ਨੇ ਰਣਜੀਤ ਸਿੰਘ ‘ਤੇ ਤਸ਼ੱਦਦ ਕੀਤੀ ਸੀ, ਉਹ ਆਪਣੇ ਦਿਨ ਗਿਣਨੇ ਸ਼ੁਰੂ ਕਰ ਦੇਣ।, ਉਨ੍ਹਾਂ ਨੂੰ ਸਲਾਖਾ ਪਿੱਛੇ ਲੈ ਕੇ ਆਵਾਂਗੇ। ਕੱਲ੍ਹ ਨੂੰ 10 ਵਜੇ ਰਣਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਲੈ ਕੇ ਜਾਵਾਂਗੇ। ਅੱਜ ਅਸੀਂ ਦਿੱਲੀ ਦਿਵਸ ਮਨਾਵਾਂਗੇ।

ਰਣਜੀਤ ਸਿੰਘ ਨੇ ਮੀਡੀਆ ਨਾਲ ਗੱਲ ਕਰਦਿਆਂ ਸਾਰਿਆਂ ਦਾ ਧੰਨਵਾਦ ਕੀਤਾ।  ਉਹਨਾਂ ਕਿਹਾ ਕਿ ਮੈਂ ਜੇਲ੍ਹ ਵਿੱਚ ਦਿਨ ਹੱਸ-ਹੱਸ ਕੇ ਕੱਢੇ ਹਨ। ਉਹ ਮੈਨੂੰ ਬਹੁਤ ਕੁੱਟਦੇ ਸੀ ਪਰ ਮੈਂ ਮਹਾਰਾਜ ਦਾ ਨਾਂ ਲਈ ਗਿਆ ਤੇ ਉਹ ਮੇਰੀਆਂ ਚੀਕਾਂ ਨਹੀਂ ਕੱਢਵਾ ਸਕੇ। ਮੈਂ ਕਿਸਾਨਾਂ ਦਾ ਹੁਣ ਵੀ ਡੱਟ ਕੇ ਸਾਥ ਦੇਵਾਂਗਾ। ਦੀਪ ਸਿੱਧੂ ਦੇ ਸਵਾਲ ਦਾ ਜਵਾਬ ਦਿੰਦਿਆਂ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਸਾਰਿਆਂ ਨੂੰ ਜੇਲ ਤੋਂ ਲੈ ਕੇ ਆਵਾਂਗੇ। ਰਣਜੀਤ ਸਿੰਘ ਖਿਲਾਫ ਅਲੀਪੁਰ ਥਾਣੇ ‘ਚ ਐੱਫਆਈਆਰ 49 ਦਰਜ ਸੀ,

Exit mobile version