The Khalas Tv Blog Punjab ਰਣਜੀਤ ਬਾਵਾ ਅਤੇ ਕੰਵਰ ਗੇਰਵਾਲ ਦੇ ਘਰ ਛਾਪਾ , ਇਸ ਵਜ੍ਹਾ ਨੂੰ ਲੈ ਕੇ ਹੋ ਰਹੀ ਹੈ ਜਾਂਚ
Punjab

ਰਣਜੀਤ ਬਾਵਾ ਅਤੇ ਕੰਵਰ ਗੇਰਵਾਲ ਦੇ ਘਰ ਛਾਪਾ , ਇਸ ਵਜ੍ਹਾ ਨੂੰ ਲੈ ਕੇ ਹੋ ਰਹੀ ਹੈ ਜਾਂਚ

Ranjit Bawa and Kanwar Gerwal's house raided,

ਰਣਜੀਤ ਬਾਵਾ ਅਤੇ ਕੰਵਰ ਗੇਰਵਾਲ ਦੇ ਘਰ ਛਾਪਾ , ਗੈਂਗਸਟਰਾਂ ਵੱਲੋਂ ਫੰਡਿੰਗ ਨੂੰ ਲੈ ਕੇ ਹੋ ਰਹੀ ਹੈ ਜਾਂਚ

ਮੁਹਾਲੀ : ਇਸ ਸਮੇਂ ਪੰਜਾਬੀ ਇੰਡਸਟਰੀ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ, ਜਿੱਥੇ ਪੰਜਾਬੀ ਗਾਇਕ ਪੰਜਾਬੀ ਗਾਇਕ ਕੰਵਰ ਗਰੇਵਾਲ ( Kanwar Gerwal )  ਦੇ ਘਰ ਇਨਕਮ ਟੈਕਸ ਵਿਭਾਗ ਦੀ ਟੀਮ ਪਹੁੰਚੀ ਹੈ। ਇਨਕਮ ਟੈਕਸ ਵਿਭਾਗ ਦੀ ਟੀਮ ਮੋਹਾਲੀ ਸਥਿਤ ਕੰਵਰ ਗਰੇਵਾਲ ਦੇ ਘਰ ਪਹੁੰਚੀ ਹੈ। ਸੂਤਰਾਂ ਮੁਤਾਬਿਕ ਐਨਆਈਏ ਵੱਲੋਂ ਅੱਜ ਸਵੇਰੇ ਹੀ ਸੂਫੀ ਗਾਇਕ ਕੰਵਰ ਗਰੇਵਾਲ ਦੇ ਘਰ ਪਹੁੰਚੀ ਹੈ। ਜ਼ਿਕਰਯੋਗ ਹੈ ਕਿ ਗੈਂਗਸਟਰਾਂ ਦੇ ਨਾਲ ਕਲਾਕਾਰਾਂ ਦੇ ਸਬੰਧਾਂ ਨੂੰ ਲੈ ਕੇ ਕਈ ਗਾਇਕਾਂ ਤੋਂ ਪੁੱਛਗਿੱਛ ਕਰ ਚੁੱਕੀ ਹੈ। ਸਿੱਧੂ ਮੂਸੇਵਾਲਾ ਦਾ ਕਤਲ ਤੋਂ ਬਾਅਦ ਕਈ ਗਾਇਕਾਂ ਤੋਂ ਪੁੱਛਗਿੱਛ ਹੋ ਚੁੱਕੀ ਹੈ।

ਦੂਜੇ ਪਾਸੇ ਮਸ਼ਹੂਰ ਪੰਜਾਬੀ ਗਾਇਕ ਰਣਜੀਤ ਬਾਵਾ  (Ranjit Bawa) ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ।  ਰਣਜੀਤ ਬਾਵਾ ਦੇ ਘਰ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਮੋਹਾਲੀ ਸਥਿਤ ਰਣਜੀਤ ਬਾਵਾ ਦੀ ਰਿਹਾਇਸ਼ ‘ਤੇ ਇਨਕਮ ਟੈਕਸ ਵਿਭਾਗ ਦੀ ਟੀਮ ਪੜਤਾਲ ਕਰ ਰਹੀ ਹੈ। ਇਨਕਮ ਟੈਕਸ ਵਿਭਾਗ ਵੱਲੋਂ ਪੰਜਾਬੀ ਗਾਇਕ ਦੇ 4 ਠਿਕਾਣਿਆਂ ‘ਤੇ ਰੇਡ ਕੀਤੀ ਗਈ ਹੈ।

ਜਿਨ੍ਹਾਂ ਵਿੱਚ ਇਕ ਉਹਨਾਂ ਦੇ ਪੀ ਏ ਡਿਪਟੀ ਵੋਹਰਾ ਦੇ ਘਰ ਬਟਾਲਾ ਅਤੇ ਇਕ ਚੰਡੀਗੜ੍ਹ ਦਫਤਰ ਵਿਖੇ ਅਤੇ 2 ਉਹਨਾਂ ਦੇ ਆਪਣੇ ਘਰ ਇਕ ਬਟਾਲਾ ਵਿਖੇ ਅਤੇ ਦੂਸਰੇ ਉਹਨਾਂ ਦੇ ਬਟਾਲਾ ਦੇ ਨੇੜੇ ਪਿੰਡ ਵਡਾਲਾ ਗ੍ਰੰਥੀਆਂ ਵਿਖੇ ਰੇਡ ਮਾਰੀ ਗਈ। ਸੂਤਰਾਂ ਦੇ ਹਵਾਲੇ ਦੱਸਿਆ ਜਾ ਰਿਹਾ ਹੈ ਕਿ ਇਸ ਰੇਡ ਦਾ ਕਨੈਕਸ਼ਨ ਕਿਸਾਨੀ ਅੰਦੋਲਨ ਨਾਲ ਹੈ। ਜਾਣਕਾਰੀ ਮੁਤਾਬਕ ਰਣਜੀਤ ਬਾਵਾ ਨੇ ਕਿਸਾਨੀ ਸੰਘਰਸ਼ ਵਿੱਚ ਲੱਖਾਂ ਰੁਪਏ ਦਾਨ ਕੀਤੇ ਸੀ। ਇਸੇ ਨੂੰ ਲੈ ਕੇ ਰੇਡ ਕੀਤੀ ਜਾ ਰਹੀ ਹੈ।

ਦੱਸ ਦਈਏ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਗੈਂਗਸਟਰਾਂ ਨਾਲ ਸਬੰਧ ਨੂੰ ਲੈ ਕੇ ਐਨਆਈਏ ਵੱਲੋਂ ਪੰਜਾਬੀ ਸਿੰਗਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਐਨਆਈਏ ਵੱਲੋਂ ਪੰਜਾਬੀ ਇੰਡਸਟਰੀ ਦੇ ਗੈਂਗਸਟਰਾਂ ਨਾਲ ਰਿਸ਼ਤੇ ਖੰਗਾਲੇ ਜਾ ਰਹੇ ਹਨ। ਇਸੇ ਸਿਲਸਿਲੇ ਵਿੱਚ ਐਨਆਈਏ ਦੇ ਰਾਡਾਰ ਤੇ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਸਿੰਗਰ ਹਨ।

ਦੱਸ ਦਈਏ ਕਿ ਪੰਜਾਬੀ ਗੀਤਾਂ ‘ਚ ਗੈਂਗਸਟਰਾਂ ਵੱਲੋਂ ਫੰਡਿੰਗ ਨੂੰ ਲੈ ਕੇ ਵੀ ਐਨਆਈਏ ਜਾਂਚ ਕਰ ਰਹੀ ਹੈ। ਐਨਆਈਏ ਇਸ ਪੱਖ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਗੈਂਗਸਟਰ ਪੰਜਾਬੀ ਗੀਤਾਂ ‘ਚ ਆਪਣਾ ਪੈਸਾ ਲਗਾ ਕੇ ਸਿੰਗਰਾਂ ਕੋਲੋਂ ਗੀਤ ਗਵਾ ਰਹੇ ਹਨ। ਕਈ ਅਜਿਹੇ ਗਾਣੇ ਪੰਜਾਬੀ ਇੰਡਸਟਰੀ ‘ਚ ਬਣੇ ਹਨ, ਜਿਨ੍ਹਾਂ ਵਿੱਚ ਗੈਂਗਸਟਰਾਂ ਦੀ ਤਾਰੀਫ ਕੀਤੀ ਜਾਂਦੀ ਹੈ ਅਤੇ ਗੈਂਗਸਟਰ ਹੋਣਾ ਬੜੇ ਸ਼ਾਨ ਵਾਲੀ ਗੱਲ ਦੱਸੀ ਜਾਂਦੀ ਹੈ। ਹੁਣ ਐਨਆਈਏ ਇਸੇ ਐਂਗਲ ਤੋਂ ਕੇਸ ਦੀ ਜਾਂਚ ਕਰ ਰਹੀ ਹੈ। ਤਾਕਿ ਇਹ ਪਤਾ ਲੱਗ ਸਕੇ ਕਿ ਕੀ ਗੈਂਗਸਟਰ ਪੰਜਾਬੀ ਸਿੰਗਰਾਂ ਨੂੰ ਫੰਡਿੰਗ ਕਰਦੇ ਹਨ।

Exit mobile version