The Khalas Tv Blog India ਪੰਜਾਬ ਸਰਕਾਰ ਸਕੱਤਰੇਤ ਦੀ ਸੁਰੱਖਿਆ ਨੂੰ ਲੈ ਕੇ Ramp Gate ਪੱਕੇ ਤੌਰ ‘ਤੇ ਕੀਤਾ ਬੰਦ
India Punjab

ਪੰਜਾਬ ਸਰਕਾਰ ਸਕੱਤਰੇਤ ਦੀ ਸੁਰੱਖਿਆ ਨੂੰ ਲੈ ਕੇ Ramp Gate ਪੱਕੇ ਤੌਰ ‘ਤੇ ਕੀਤਾ ਬੰਦ

‘ਦ ਖ਼ਾਲਸ ਬਿਊਰੋ : ਪੰਜਾਬ ਸਿਵਲ ਸਕੱਤਰੇਤ ਚੰਡੀਗੜ੍ਹ ਦੀ ਸੁਰੱਖਿਆ ਨੂੰ ਲੈ ਕੇ ਸਰਕਾਰ ਫਿਕਰਮੰਦ ਵਿਖਾਈ ਦੇ ਰਹੀ ਹੈ। ਇਸੇ ਲਈ ਸਰਕਾਰ ਦੇ ਵਲੋਂ ਹੁਣ Ramp Gate ਨੂੰ ਪੱਕੇ ਤੌਰ ਤੇ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਸਰਕਾਰ ਦੇ ਵਲੋਂ ਹੁਕਮ ਵੀ ਜਾਰੀ ਕਰ ਦਿੱਤੇ ਗਏ ਹਨ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਪੰਜਾਬ ਸੁਵਲ ਸਕੱਤਰੇਤ ਵਿਖੇ ਵੱਖ ਵੱਖ ਵਿਭਾਗਾਂ ਅਤੇ ਦਫਤਰਾਂ ਦੇ ਸਮੂਹ ਮੁਲਾਜ਼ਮਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਿਵਲ ਸਕੱਤਰੇਤ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਰੈਂਪ ਗੇਟ ਨੂੰ ਪੱਕੇ ਤੌਰ ‘ਤੇ ਬੰਦ ਕੀਤਾ ਗਿਆ ਹੈ।

ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੰਜਾਬ ਸਕੱਤਰੇਤ ਦੀ ਬਿਲਡਿੰਗ ਦੀ ਫਰੰਟ ਸਾਈਡ ਤੋਂ ਆਉਣ ਵਾਲੇ ਸਮੂਹ ਮੁਲਾਜ਼ਮ ਅਤੇ ਮੁਲਾਕਾਤੀਆਂ  ਵੱਲੋਂ ਨੀਲੇ ਰੰਗ ਦੇ ਦਰਵਾਜੇ (blue coloured gate ) ਰਾਹੀਂ ਪੰਜਾਬ ਸਿਵਲ ਸਕੱਤਰੇਤ ਵਿੱਚ ਆਣ ਜਾਣ ਕੀਤਾ ਜਾਵੇ

Exit mobile version