The Khalas Tv Blog India ਸੌਦਾ ਸਾਧ ਤੋਂ ਭਗਤਾਂ ਦਾ ਮੋਹ ਭੰਗ ! ਪੈਰੋਲ ਤੋਂ ਬਾਹਰ ਆਉਣ ‘ਤੇ ਬਣੇ VIDEO ‘ਚ viewership 90% ਡਿੱਗੀ
India

ਸੌਦਾ ਸਾਧ ਤੋਂ ਭਗਤਾਂ ਦਾ ਮੋਹ ਭੰਗ ! ਪੈਰੋਲ ਤੋਂ ਬਾਹਰ ਆਉਣ ‘ਤੇ ਬਣੇ VIDEO ‘ਚ viewership 90% ਡਿੱਗੀ

ਸੌਦਾ ਸਾਧ 5 ਸਾਲ ਬਾਅਦ ਪਹਿਲੀ ਵਾਰ ਪੈਰੋਲ ਤੇ ਬਾਹਰ ਆਇਆ ਹੈ

ਦ ਖ਼ਾਲਸ ਬਿਊਰੋ : ਕਤ ਲ ਅਤੇ ਜਿ ਨਸੀ ਸ਼ੋ ਸਣ ਮਾਮ ਲਿਆਂ ਵਿੱਚ 20 ਸਾਲ ਦੀ ਸ ਜ਼ਾ ਕੱਟ ਰਿਹਾ ਸੌਦਾ ਸਾਧ ਦੇ ਭਗਤਾਂ ਦਾ ਹੁਣ ਉਸ ਤੋਂ ਮੋਹ ਭੰ ਗ ਹੋਣਾ ਸ਼ੁਰੂ ਹੋ ਗਿਆ ਹੈ, 5 ਸਾਲ ਬਾਅਦ ਪੈਰੋਲ ‘ਤੇ ਜੇ ਲ੍ਹ ਤੋਂ ਬਾਹਰ ਆਕੇ ਸੌਦਾ ਸਾਧ ਨੇ ਜੋ ਵੀਡੀਓ ਜਾਰੀ ਕੀਤੇ ਉਸ ਨੂੰ ਵੇਖਣ ਅਤੇ ਸੁਣਨ ਵਾਲਿਆਂ ਦੀ ਗਿਣਤੀ ਤਕਰੀਬਨ 90 ਫ਼ੀਸਦੀ ਘੱਟ ਹੋ ਗਈ ਹੈ। 17 ਜੂਨ ਨੂੰ ਸੌਦਾ ਸਾਧ 30 ਦਿਨਾਂ ਦੇ ਪੈਰੋਲ ਤੋਂ ਬਾਹਰ ਆਇਆ ਸੀ ਅਤੇ ਉਸ ਤੋਂ ਬਾਅਦ ਉਸ ਨੇ ਹੁਣ ਤੱਕ 5 video ਦੇ ਜ਼ਰੀਏ ਆਪਣੇ ਭਗਤਾਂ ਨੂੰ ਸੁਨੇਹਾ ਦਿੱਤਾ ਪਰ ਹਰ ਵਾਰ ਸੁਣਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਤੇਜੀ ਨਾਲ ਕਮੀ ਦਰਜ ਹੋਈ ਹੈ, ਅੰਕੜੇ ਵੀ ਇਸ ਦੀ ਗਵਾਈ ਭਰ ਰਹੇ ਨੇ।

90 ਫੀਸਦੀ Viewership ਘਟੀ

ਰਾਮ ਰਹੀਮ ਨੇ 9 ਦਿਨਾਂ ਦੇ ਅੰਦਰ 5 ਵਾਰ ਵੀਡੀਓ ਮੈਸੇਜ ਦੇ ਜ਼ਰੀਏ ਸੁਨੇਹਾ ਦਿੱਤਾ ਹੈ, ਦੈਨਿਕ ਭਾਸਕਰ ਵਿੱਚ ਛੱਪੀ ਖ਼ਬਰ ਮੁਤਾਬਿਕ ਪਹਿਲਾਂ ਵੀਡੀਓ 17 ਜੂਨ ਨੂੰ ਜਾਰੀ ਕੀਤਾ ਗਿਆ ਸੀ ਜਿਸ ਨੂੰ ਤਕਰੀਬਨ 9 ਲੱਖ 89 ਹਜ਼ਾਰ ਲੋਕਾਂ ਨੇ ਵੇਖਿਆ। ਪਰ ਹੁਣ ਇਸ ਨੂੰ ਵੇਖਣ ਵਾਲਿਆਂ ਦੀ ਗਿਣਤੀ ਘੱਟ ਹੁੰਦੀ ਜਾ ਰਹੀ ਹੈ। ਡੇਰੇ ਵੱਲੋਂ ਜਾਰੀ 5ਵੇਂ ਵੀਡੀਓ ਨੂੰ ਸਿਰਫ਼ 1 ਲੱਖ 43 ਹਜ਼ਾਰ ਲੋਕਾਂ ਨੇ ਹੀ ਵੇਖਿਆ,ਸੌਦਾ ਸਾਧ ਪੈਰੋਲ ਤੋਂ ਬਾਹਰ ਆਉਣ ਤੋਂ ਬਾਅਦ ਯੂਪੀ ਦੇ ਬਾਗਪਤ ਆਸ਼ਰਮ ਵਿੱਚ ਹੈ, ਇਸ ਤੋਂ ਪਹਿਲਾਂ ਜਦੋ ਉਹ ਫਰਵਰੀ ਵਿੱਚ ਫਰਲੋ ਤੇ ਬਾਹਰ ਆਇਆ ਸੀ ਤਾਂ ਗੁਰੂ ਗਰਾਮ ਵਿੱਚ ਰੁਕਿਆ ਸੀ।

ਇੰਨਾਂ ਮਾਮਲਿਆਂ ਵਿੱਚ ਸੌਦਾ ਸਾਧ ਨੂੰ ਸ ਜ਼ਾ

25 ਅਗਸਤ 2017 ਤੋਂ ਸੌਧਾ ਸਾਧ ਸੁਨਾਰੀਆ ਜੇ ਲ੍ਹ ਵਿੱਚ ਹੈ। ਪੰਚਕੁਲਾ ਦੀ CBI ਅਦਾਲਤ ਨੇ ਸਾਧਵੀਆਂ ਨਾਲ ਹੋਏ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਰਾਮ ਰਹੀਮ ਨੂੰ 20 ਸਾਲ ਦੀ ਸ ਜ਼ਾ ਸੁਣਾਈ ਸੀ,ਇਸ ਤੋਂ ਇਲਾਵਾ ਪੱਤਰਕਾਰ ਰਾਮਚੰਦਰ ਛੱਤਰਪਤੀ ਅਤੇ ਰਣਜੀਤ ਸਿੰਘ ਕਤ ਲ ਕਾਂ ਡ ਵਿੱਚ ਵੀ ਅਦਾਲਤ ਨੇ ਰਾਮ ਰਹੀਮ ਨੂੰ ਦੋ ਸ਼ੀ ਕਰਾਰ ਦਿੱਤਾ ਸੀ ਅਤੇ ਇੰਨਾਂ ਦੋਵਾਂ ਮਾਮਲਿਆਂ ਵਿੱਚ ਸੌਦਾ ਸਾਧ ਨੂੰ ਉਮਰ ਕੈ ਦ ਦੀ ਸ ਜ਼ਾ ਮਿਲੀ ਹੋਈ ਹੈ।

Exit mobile version