The Khalas Tv Blog India ਹਰਿਆਣਾ ‘ਚ ਵੋਟਿੰਗ ਤੋਂ 3 ਦਿਨ ਪਹਿਲਾਂ ਸੌਧਾ ਸਾਦ ਜੇਲ੍ਹ ਤੋਂ ਬਾਹਰ ! ਕਾਂਗਰਸ ਦੀ ਸ਼ਿਕਾਇਤ ਨੂੰ ਕਮਿਸ਼ਨ ਨੇ ਕੀਤੀ ਨਜ਼ਰ ਅੰਦਾਜ਼
India Punjab

ਹਰਿਆਣਾ ‘ਚ ਵੋਟਿੰਗ ਤੋਂ 3 ਦਿਨ ਪਹਿਲਾਂ ਸੌਧਾ ਸਾਦ ਜੇਲ੍ਹ ਤੋਂ ਬਾਹਰ ! ਕਾਂਗਰਸ ਦੀ ਸ਼ਿਕਾਇਤ ਨੂੰ ਕਮਿਸ਼ਨ ਨੇ ਕੀਤੀ ਨਜ਼ਰ ਅੰਦਾਜ਼

 

ਬਿਉਰੋ ਰਿਪੋਰਟ – ਹਰਿਆਣਾ ਵਿਧਾਨਸਭਾ ਚੋਣਾਂ (HARYANA ASSEMBLY ELECTION 2024) ਦੀ ਵੋਟਿੰਗ ਤੋਂ ਠੀਕ 3 ਦਿਨ ਪਹਿਲਾਂ ਸੌਦਾ ਸਾਧ ਪੈਰੋਲ (RAM RAHIM PAYROLL) ‘ਤੇ ਬਾਹਰ ਆ ਗਿਆ ਹੈ । ਬੁੱਧਵਾਰ ਦੀ ਸਵੇਰ ਸੁਰੱਖਿਆ ਪ੍ਰਬੰਧਾਂ ਦੇ ਵਿਚਾਲੇ ਉਸ ਨੂੰ ਸੁਨਾਰੀਆ ਜੇਲ੍ਹ (SUNAIA JAIL) ਤੋਂ ਬਾਹਰ ਕੱਢਿਆ ਗਿਆ ਹੈ । ਚੋਣ ਕਮਿਸ਼ਨ ਨੇ 3 ਸ਼ਰਤਾਂ ਦੇ ਨਾਲ ਉਸ ਨੂੰ ਪੈਰੋਲ ਦਿੱਤੀ ਹੈ । ਉਧਰ ਕਾਂਗਰਸ ਨੇ ਭਾਰਤੀ ਚੋਣ ਕਮਿਸ਼ਨ (ECI) ਨੂੰ ਚਿੱਠੀ ਲਿਖੀ ਕੇ ਸੌਦਾ ਸਾਧ ਨੂੰ ਮਿਲੀ ਪੈਰੋਲ ‘ਤੇ ਇਤਰਾਜ਼ ਜਤਾਇਆ ਸੀ ਪਰ ਕਮਿਸ਼ਨ ਨੇ ਇਸ ਨੂੰ ਦਰਕਿਨਾਰ ਕਰ ਦਿੱਤਾ । 30 ਸਤੰਬਰ ਨੂੰ ਹਰਿਆਣਾ ਚੋਣ ਕਮਿਸ਼ਨ ਨੇ ਸੌਦਾ ਸਾਧ ਦੀ ਪੈਰੋਲ ਨੂੰ ਮਨਜ਼ੂਰੀ ਦਿੱਤੀ ਸੀ ।

ਕਾਂਗਰਸ ਨੇ ECI ਨੂੰ ਲਿਖੀ ਸੀ ਚਿੱਠੀ

ਕਾਂਗਰਸ ਨੇ ਇਤਰਾਜ਼ ਜਤਾਉਂਦੇ ਹੋਏ ਭਾਰਤੀ ਚੋਣ ਕਮਿਸ਼ਨ (ECI) ਨੂੰ ਚਿੱਠੀ ਲਿਖ ਕੇ ਕਿਹਾ ਸੀ ਕਿ ਸੌਦ ਸਾਧ ਦੇ ਜੇਲ੍ਹ ਤੋਂ ਬਾਹਰ ਆਉਣ ਦਾ ਅਸਰ ਚੋਣਾਂ ‘ਤੇ ਪਏਗਾ । ਇਸ ਲਈ ਚੋਣ ਜ਼ਾਬਤੇ ਦੇ ਦੌਰਾਨ ਉਸ ਨੂੰ ਪੈਰੋਲ ਨਾ ਦਿੱਤੀ ਜਾਵੇ । ਆਲ ਇੰਡੀਆ ਕਾਂਗਰਸ ਕਮੇਟੀ (AICC) ਦੇ ਲੀਗਲ ਸੈੱਲ ਦੇ ਕੇਸੀ ਭਾਟਿਆ ਵੱਲੋਂ ਇਹ ਚਿੱਠੀ ਲਿਖੀ ਗਈ ਸੀ। ਚਿੱਠੀ ਵਿੱਚ ਲਿਖਿਆ ਗਿਆ ਸੀ ਕਿ ਹਰਿਆਣਾ ਸੌਦਾ ਸਾਧ ਦਾ ਗੜ੍ਹ ਹੈ ਇਸ ਦੇ ਚੱਲ ਦੇ ਹਰਿਆਣਾ ਦੀਆਂ ਚੋਣਾਂ ਵਿੱਚ ਡੇਰੇ ਦਾ ਪ੍ਰਭਾਵ ਹੈ । ਚੋਣ ਕਮਿਸ਼ਨ ਨੂੰ ਇਹ ਵੀ ਜਾਣਕਾਰੀ ਦਿੱਤੀ ਗਈ ਸੀ ਕਿ ਇਸ ਤੋਂ ਪਹਿਲਾਂ ਵੀ ਸੌਦਾ ਸਾਧ ਪੈਰੋਲ ਅਤੇ ਫਰਲੋ ‘ਤੇ ਬਾਹਰ ਆਕੇ ਚੋਣਾਂ ਨੂੰ ਪ੍ਰਭਾਵਿਤ ਕਰ ਚੁੱਕਿਆ ਹੈ ।

ਕਮਿਸ਼ਨ ਨੇ ਲਗਾਇਆ 3 ਸ਼ਰਤਾਂ

ਪਹਿਲੀ ਸ਼ਰਤ ਮੁਤਾਬਿਕ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸੌਦਾ ਸਾਦ ਹਰਿਆਣਾ ਵਿੱਚ ਨਹੀਂ ਰਹੇਗਾ,ਕਿਸੇ ਵੀ ਸਿਆਸੀ ਪ੍ਰੋਗਰਾਮ ਵਿੱਚ ਸ਼ਾਮਲ ਨਹੀਂ ਹੋਵੇਗਾ,ਤੀਜੀ ਸ਼ਰਤ ਮੁਤਾਬਿਕ ਉਹ ਸੋਸ਼ਲ ਮੀਡੀਆ ਤੋਂ ਦੂਰ ਰਹੇਗਾ ।

ਹਰਿਆਣਾ ਦੀ 36 ਸੀਟਾਂ ‘ਤੇ ਅਸਰ

ਚੋਣ ਕਮਿਸ਼ਨ ਦੇ ਸੂਤਰਾਂ ਦੇ ਮੁਤਾਬਿਕ ਹਰਿਆਣਾ ਸਰਕਾਰ ਨੂੰ ਕਿਹਾ ਗਿਆ ਹੈ ਕਿ ਜੇਕਰ ਸੌਦਾ ਸਾਧ ਚੋਣ ਜ਼ਾਬਤੇ ਦਾ ਉਲੰਘਣ ਕਰਦਾ ਹੈ ਤਾਂ ਉਸ ਨੂੰ ਪੈਰੋਲ ਕੈਂਸਲ ਕੀਤੀ ਜਾਵੇ । ਮੰਨਿਆ ਜਾਂਦਾ ਹੈ ਕਿ ਸੌਦਾ ਸਾਧ ਦਾ ਅਸਰ ਹਰਿਆਣਾ ਦੀਆਂ 36 ਸੀਟਾਂ ‘ਤੇ ਹੈ। ਪੰਚਾਇਤੀ ਚੋਣਾਂ ਦੌਰਾਨ ਵੀ ਸੌਦਾ ਸਾਧ ਨੂੰ ਛੱਡਿਆ ਗਿਆ ਸੀ । ਤਤਕਾਲੀ ਖੱਟਰ ਸਰਕਾਰ ਨੇ ਸੌਦਾ ਸਾਧ ਨੂੰ ਛੱਡਣ ਦੇ ਲਈ ਪੈਰੋਲ ਅਤੇ ਫਰਲੋ ਦੇ ਨਿਯਮਾਂ ਵਿੱਚ ਵੀ ਬਦਲਾਅ ਕੀਤਾ ਸੀ ।

Exit mobile version