‘ਦ ਖ਼ਾਲਸ ਬਿਊਰੋ : ਬਲਾ ਤ ਕਾਰੀ ਡੇਰਾ ਸਿਰਸਾ ਮੁੱਖੀ ਰਾਮ ਰਹੀਮ ਨੂੰ ਬੇਅ ਦਬੀ ਮਾਮ ਲੇ ਵਿੱਚ ਜਾਂਚ ਕਰ ਰਹੀ ਵਿਸ਼ੇਸ਼ ਟੀਮ ਨੇ ਬੇਅਦ ਬੀ ਦੇ ਦੋ ਹੋਰ ਕੇ ਸਾਂ ਵਿਚ ਮੁੱਖ ਦੋ ਸ਼ੀ ਵਜੋਂ ਨਾਮਜ਼ਦ ਕਰ ਲਿਆ ਹੈ ਜਿਸ ਮਗਰੋਂ ਅਦਾ ਲਤ ਨੇ 4 ਮਈ ਨੂੰ ਉਸ ਨੂੰ ਅਦਾ ਲਤ ਵਿਚ ਪੇ ਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ। ਜਾਂਚ ਟੀਮ ਵਲੋਂ ਡੇਰਾ ਸਿਰਸਾ ਮੁਖੀ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅ ਦਬੀ ਕਰਨ ਸਬੰਧੀ ਦਰਜ ਐਫਆਈਆਰ ਨੰਬਰ 128 ਅਤੇ ਵਿਵਾਦਿਤ ਪੋਸਟਰ ਲਗਾਉਣ ਦੇ ਮਾਮਲੇ ਸਬੰਧੀ ਦਰਜ ਐਫਆਈਆਰ ਨੰਬਰ 117 ਵਿਚ ਮੁੱਖ ਦੋਸ਼ੀ ਵਜੋਂ ਕੀਤਾ ਨਾਮਜ਼ਦ ਕੀਤਾ ਗਿਆ ਹੈ।
ਡੇਰਾ ਮੁਖੀ ਨੂੰ ਐਸਆਈਟੀ ਟੀਮ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋ ਰੀ ਕਰਨ ਦੇ ਮਾਮਲੇ ਸਬੰਧੀ ਦਰਜ FIR ਨੰਬਰ 63 ਵਿਚ ਪਹਿਲਾਂ ਹੀ ਕਰ ਨਾਮਜ਼ਦ ਕਰ ਚੁੱਕੀ ਹੈ। ਡੇਰਾ ਮੁਖੀ ਨੂੰ 4 ਮਈ ਨੂੰ ਫਰੀਦਕੋਟ ਅਦਾ ਲਤ ਚ ਵੀਡੀਓ ਕਾਨਫਰੈਂਸਿੰਗ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਗਏ ਨੇ। ਐਸ ਆਈ ਟੀ ਨੇ 27 ਫਰਵਰੀ ਨੂੰ ਆਪਣੇ ਸਪਲੀਮੈਂਟਰੀ ਚਲਾਨ ਵਿਚ ਡੇਰਾ ਸਿਰਸਾ ਮੁਖੀ ਨੂੰ ਮੁੱਖ ਦੋ ਸ਼ੀ ਵਜੋਂ ਨਾਮਜ਼ਦ ਕੀਤਾ ਸੀ ਤੇ ਕਿਹਾ ਸੀ ਕਿ ਬੇਅਦ ਬੀ ਦੀ ਸਾ ਜ਼ਿਸ਼ ਸਮੇਤ ਇਹਨਾਂ ਸਾਰੇ ਕੇ ਸਾਂ ਵਿਚ ਜੋ ਕੁਝ ਵੀ ਹੋਇਆ, ਉਸਦੀ ਪ੍ਰਵਾਨਗੀ ਡੇਰਾ ਸਿਰਸਾ ਹੈਡਕੁਆਰਟਰ ਵਿਚ ਡੇਰਾ ਸਿਰਸਾ ਮੁਖੀ ਦਿੰਦਾ ਰਿਹਾ ਹੈ। ਇਸ ਲਈ ਉਹ ਹੀ ਇਹਨਾਂ ਕੇ ਸਾਂ ਦਾ ਮੁੱਖ ਮੁਲ ਜ਼ਮ ਹੈ।