ਬਿਉਰੋ ਰਿਪੋਰਟ – ਸੌਦਾ ਸਾਧ (Ram Rahim) ਨੂੰ ਸੁਪਰੀਮ ਕੋਰਟ (Supream court) ਤੋਂ ਵੱਡੀ ਰਾਹਤ ਮਿਲੀ ਹੈ। ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ ਹਾਈਕੋਰਟ ਦੇ ਉਸ ਹੁਕਮ ਵਿੱਚ ਦਖਲ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ, ਜਿਸ ਵਿੱਚ ਰਾਮ ਰਹੀਮ ਖ਼ਿਲਾਫ਼ ਅਕਤੂਬਰ 2023 ਵਿੱਚ ਦਰਜ ਅਪਰਾਧਿਕ FIR ਨੂੰ ਰੱਦ ਕਰ ਦਿੱਤਾ ਗਿਆ ਸੀ।
ਪੰਜਾਬ ਦੀ ਮਾਨ ਸਰਕਾਰ (Chief minister Bhagwant Mann) ਨੇ ਹਾਈਕੋਰਟ ਦੇ FIR ਰੱਦ ਕਰਨ ਦੇ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਸੁਪਰੀਮ ਕੋਰਟ ਨੇ ਸੌਦਾ ਸਾਧ ਨੂੰ ਵੱਡੀ ਰਾਹਤ ਦਿੰਦੇ ਹੋਏ ਪੰਜਾਬ ਵਿੱਚ ਚੱਲ ਰਹੇ ਬੇਅਦਬੀ ਦੇ ਮਾਮਲੇ ਸੂਬੇ ਤੋਂ ਬਾਹਰ ਚੰਡੀਗੜ੍ਹ ਸ਼ਿਫਟ ਕਰਨ ਦੇ ਨਿਰਦੇਸ਼ ਦਿੱਤੇ ਸਨ।
ਜ਼ਬਰਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਰਾਮ ਰਹੀਮ 20 ਦੀ ਸਜ਼ਾ ਕੱਟ ਰਿਹਾ ਹੈ। 2016 ਵਿੱਚ ਡੇਰੇ ਦੇ ਪ੍ਰੋਗਾਰਮ ਦੌਰਾਨ ਇੱਕ ਭਾਸ਼ਣ ਵਿੱਚ ਉਸ ਨੇ ਕੁਝ ਟਿੱਪਣੀਆਂ ਕੀਤੀਆਂ ਸਨ, ਜਿਸ ਦੇ ਖ਼ਿਲਾਫ਼ ਮਾਰਚ 2023 ਵਿੱਚ ਉਸ ‘ਤੇ FIR ਦਰਜ ਹੋਈ ਸੀ ।
ਇਹ ਵੀ ਪੜ੍ਹੋ – ਕਰੇੜਪਤੀ ਹਨ PM ਮੋਦੀ! ਘਰ ਤੇ ਕਾਰ ਬਾਰੇ ਵੀ ਵੱਡੀ ਜਾਣਕਾਰੀ ਆਈ ਸਾਹਮਣੇ ! 2 ਸੂਬਿਆਂ ਵਿੱਚ ਪੜ੍ਹਾਈ ਕੀਤੀ ਪੂਰੀ