‘ਦ ਖ਼ਾਲਸ ਬਿਊਰੋ :- ਡੇਰਾ ਸਿਰਸਾ ਦੇ ਕਾ ਤਲ ਅਤੇ ਬਲਾਤ ਕਾਰੀ ਮੁਖੀ ਰਾਮ ਰਹੀਮ ਨੂੰ ਸੁਨਾਰੀਆ ਜੇਲ੍ਹ ਵਿੱਚ ਪੈਰੋਲ ਮਿਲ ਗਈ ਹੈ। ਰਾਮ ਰਹੀਮ ਨੂੰ ਸਿਰਫ 48 ਘੰਟਿਆਂ ਦੀ ਪੈਰੋਲ ਮਿਲੀ ਹੈ। ਰਾਮ ਰਹੀਮ ਨੇ 18 ਮਈ ਨੂੰ ਆਪਣੀ ਮਾਂ ਦੀ ਬਿਮਾਰੀ ਦਾ ਹਵਾਲਾ ਦੇ ਕੇ ਤਤਕਾਲੀਨ ਪੈਰੋਲ ਮੰਗੀ ਸੀ, ਜਿਸ ਨੂੰ ਹੁਣ ਮਨਜ਼ੂਰ ਕਰ ਲਿਆ ਗਿਆ ਹੈ। ਸਾਲ 2017 ਤੋਂ ਰੋਹਤਕ ਜੇਲ੍ਹ ਵਿੱਚ 20 ਸਾਲ ਕੈਦ ਦੀ ਸਜ਼ਾ ਭੁਗਤ ਰਹੇ ਰਾਮ ਰਹੀਮ ਨੇ ਜੇਲ੍ਹ ਅਥਾਰਿਟੀ ਕੋਲ ਪੈਰੋਲ ਲੈਣ ਲਈ ਦਸਤਾਵੇਜ਼ ਜਮ੍ਹਾ ਕਰਵਾ ਦਿੱਤੇ ਸੀ। ਰਾਮ ਰਹੀਮ ਨੇ ਬਿਮਾਰ ਮਾਂ ਨਸੀਬ ਕੌਰ ਨੂੰ ਮਿਲਣ ਅਤੇ ਉਸਦੀ ਦੇਖਭਾਲ ਲਈ 21 ਦਿਨਾਂ ਦੀ ਪੈਰੋਲ ਮੰਗੀ ਸੀ ਪਰ ਉਸਨੂੰ ਸਿਰਫ 48 ਘੰਟਿਆਂ ਦੀ ਪੈਰੋਲ ਦਿੱਤੀ ਗਈ ਹੈ।
ਜੇਲ੍ਹ ਪ੍ਰਸ਼ਾਸਨ ਨੇ ਇਸ ਬਾਰੇ ਹਰਿਆਣਾ ਪੁਲਿਸ ਨੂੰ ਜਾਣੂ ਕਰਵਾ ਦਿੱਤਾ ਸੀ ਅਤੇ ਐੱਨਓਸੀ ਮੰਗੀ ਗਈ ਸੀ। ਰਾਮ ਰਹੀਮ ਦੀ ਬਿਮਾਰ ਮਾਂ ਦੇ ਸਿਹਤ ਸਬੰਧੀ ਦਸਤਾਵੇਜ਼ ਵੀ ਉੱਚ ਅਧਿਕਾਰੀਆਂ ਨੂੰ ਭੇਜ ਦਿੱਤੇ ਗਏ ਸੀ। ਹਾਲਾਂਕਿ, ਹਰਿਆਣਾ ਪੁਲਿਸ ਵੱਲੋਂ ਜ਼ਮੀਨੀ ਪੱਧਰ ‘ਤੇ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਕੀ ਡੇਰੀ ਮੁਖੀ ਦੀ ਮਾਂ ਸੁੱਚਮੁੱਚ ਬਿਮਾਰ ਹੈ। ਇਸ ਤੋਂ ਪਹਿਲਾਂ ਵੀ ਡੇਰਾ ਮੁਖੀ ਨੂੰ ਅਕਤੂਬਰ 2020 ਵਿੱਚ ਆਪਣੀ ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ਦਿੱਤੀ ਗਈ ਸੀ। ਰਾਮ ਰਹੀਮ ਬਲਾਤ ਕਾਰ ਅਤੇ ਕ ਤਲ ਦੇ ਦੋ ਮਾਮਲਿਆਂ ਵਿੱਚ ਵੱਖੋ-ਵੱਖਰੀ 20-20 ਸਾਲ ਦੀ ਸਜ਼ਾ ਭੁਗਤ ਰਿਹਾ ਹੈ।