ਬਿਉਰੋ ਰਿਪੋਰਟ : ਸਾਧਵੀ ਜਿਨਸੀ ਸ਼ੋਸ਼ਣ ਅਤੇ ਪੱਤਰਕਾਰ ਦੇ ਕਤਲ ਵਿੱਚ ਸਜ਼ਾ ਕੱਟ ਰਹੇ ਸੌਦਾ ਸਾਧ 50 ਦਿਨ ਦੀ ਪੈਰੋਲ ਪੂਰੀ ਕਰਨ ਤੋਂ ਬਾਅਦ ਸੁਨਾਰੀਆਂ ਜੇਲ੍ਹ ਵਾਪਸ ਚੱਲਾ ਗਿਆ ਹੈ। ਪਰ ਅਗਲੀ ਵਾਰ ਰਾਮ ਰਹੀਮ ਇੰਨੀ ਅਸਾਨੀ ਨਾਲ ਬਾਹਰ ਨਹੀਂ ਆ ਸਕੇਗਾ । 2 ਸਾਲਾਂ ਵਿੱਚ 9 ਵਾਰ ਬਾਹਰ ਆ ਚੁੱਕੇ ਸੌਦਾ ਸਾਧ ‘ਤੇ ਹੁਣ ਪੰਜਾਬ ਹਰਿਆਣਾ ਹਾਈਕੋਰਟ ਦੀ ਸਖਤ ਨਜ਼ਰ ਰਹੇਗੀ । ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਹੁਣ ਉਹ ਬਾਹਰ ਨਹੀਂ ਸਕੇਗਾ ।
ਪਿਛਲੇ ਮਹੀਨੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ SGPC ਵੱਲੋਂ ਸੌਦਾ ਸਾਧ ਨੂੰ ਵਾਰ-ਵਾਰ ਮਿਲ ਰਹੀ ਪੈਰੋਲ ਅਤੇ ਫਰਲੋ ਨੂੰ ਲੈਕੇ ਪਾਈ ਗਈ ਪਟੀਸ਼ਨ ‘ਤੇ ਸੁਣਵਾਈ ਹੋਈ ਸੀ । ਅਦਾਲਤ ਨੇ ਹਰਿਆਣਾ ਸਰਕਾਰ ਨੂੰ ਪੁੱਛਿਆ ਕਿ ਹੋਰ ਕੈਦੀਆਂ ਨੂੰ ਵੀ ਰਾਮ ਰਹੀਮ ਵਾਂਗ ਇਸੇ ਤਰ੍ਹਾਂ ਫਰਲੋ ਅਤੇ ਪੈਰੋਲ ਮਿਲ ਦੀ ਹੈ ? ਅਦਾਲਤ ਨੇ ਅਗਲੀ ਸੁਣਵਾਈ ਵਿੱਚ ਜਾਣਕਾਰੀ ਦੇਣ ਦੇ ਨਾਲ ਹਦਾਇਤ ਦਿੱਤੀ ਕਿ ਅਗਲੀ ਪੈਰੋਲ ਅਤੇ ਫਰਲੋ ਦੀ ਸੁਣਵਾਈ ਪੰਜਾਬ ਹਰਿਆਣਾ ਹਾਈਕੋਰਟ ਕਰੇਗਾ । ਪਹਿਲਾਂ ਸੌਦਾ ਸਾਧ ਜ਼ਿਲ੍ਹੇ ਦੇ ਡੀਸੀ ਨੂੰ ਦਰਖਾਸਤ ਸੌਂਪ ਦਾ ਸੀ ਅਤੇ ਜੇਲ੍ਹ ਮੰਤਰੀ ਨਿਯਮਾ ਦਾ ਹਵਾਲਾ ਦਿੰਦੇ ਹੋਏ ਸੌਦਾ ਸਾਧ ਦੀ ਪੈਰੋਲ ਅਤੇ ਫਰਲੋ ਨੂੰ ਮਨਜ਼ੂਰ ਕਰ ਦਿੰਦੇ ਸੀ ।
2 ਸਾਲਾਂ ਵਿੱਚ ਹੀ ਸੌਦਾ ਸਾਧ 184 ਦਿਨ ਬਾਹਰ ਰਿਹਾ ਹੈ ਜੇਕਰ ਇਸ ਵਿੱਚ ਮੌਜੂਦਾ 50 ਦਿਨ ਨੂੰ ਜੋੜ ਲਿਆ ਜਾਵੇਗਾ ਕੁੱਲ 234 ਦਿਨ ਰਾਮ ਰਹੀਮ ਜੇਲ੍ਹ ਤੋਂ ਬਾਹਰ ਰਿਹਾ ਹੈ ।