The Khalas Tv Blog India ਫਿਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, ਮੁੜ ਮਿਲੀ 21 ਦਿਨਾਂ ਦੀ ਪੈਰੋਲ
India

ਫਿਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ, ਮੁੜ ਮਿਲੀ 21 ਦਿਨਾਂ ਦੀ ਪੈਰੋਲ

ਹਰਿਆਣਾ : ਬਲਾਤਕਾਰੀ ਸਾਧ ਰਾਮ ਰਹੀਮ ਇੱਕ ਵਾਰ ਫਿਰ ਤੋਂ ਜੇਲ੍ਹ ਤੋਂ ਬਾਹਰ ਆ ਗਿਆ ਹੈ। ਤੜਕਸਾਰ ਹੀ ਉਹ ਸੁਨਾਰੀਆ ਜੇਲ ਤੋਂ ਸਿਰਸਾ ਲਈ ਰਵਾਨਾ ਹੋ ਗਿਆ। ਸੌਦਾ ਸਾਧ ਨੂੰ ਫਿਰ 21 ਦਿਨਾਂ ਦੀ ਪੈਰੋਲ ਮਿਲ ਗਈ ਹੈ। ਉਹ ਜ਼ਿਲ੍ਹਾ ਜੇਲ੍ਹ ਸੁਨਾਰੀਆ ਵਿੱਚ ਬੰਦ ਹੈ। ਇਹ 17ਵੀਂ ਵਾਰ ਹੈ, ਜਦੋਂ ਸੌਦਾ ਸਾਧ ਜੇਲ੍ਹ ਤੋਂ ਬਾਹਰ ਆਵੇਗਾ। ਇਸ ਤੋਂ ਪਹਿਲਾਂ ਉਹ 16 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ।

ਸਵੇਰੇ ਕਰੀਬ 6:05 ਵਜੇ ਪੁਲਿਸ ਦੇ ਸਖ਼ਤ ਸੁਰੱਖਿਆ ਘੇਰੇ ਹੇਠ ਇੱਕ ਐੱਸ.ਯੂ.ਵੀ. (SUV) ਗੱਡੀ ਰਾਹੀਂ ਜੇਲ੍ਹ ਪਰਿਸਰ ਤੋਂ ਬਾਹਰ ਨਿਕਲਿਆ। ਸੁਰੱਖਿਆ ਕਾਰਨਾਂ ਕਰਕੇ ਜੇਲ੍ਹ ਦੇ ਆਸ-ਪਾਸ ਪੁਲੀਸ ਵੱਲੋਂ ਪੁਖ਼ਤਾ ਇੰਤਜ਼ਾਮ ਕੀਤੇ ਗਏ ਸਨ। ਜਾਣਕਾਰੀ ਅਨੁਸਾਰ ਫ਼ਰਲੋ ਦੌਰਾਨ ਰਾਮ ਰਹੀਮ ਸਿਰਸਾ ਸਥਿਤ ਆਪਣੇ ਮੁੱਖ ਡੇਰੇ ਵਿੱਚ ਰਹੇਗਾ।

ਅਗਸਤ 2017 ਵਿੱਚ ਪੰਚਕੂਲਾ ਦੀ ਵਿਸ਼ੇਸ਼ ਸੀ.ਬੀ.ਆਈ. (CBI) ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਇਹ 17ਵਾਂ ਮੌਕਾ ਹੈ ਜਦੋਂ ਉਸ ਨੂੰ ਫ਼ਰਲੋ ਜਾਂ ਫ਼ਰਲੋ ’ਤੇ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ ਹੈ। ਇਸ ਸਾਲ ਦੌਰਾਨ ਹੀ ਇਹ ਤੀਜੀ ਵਾਰ ਹੈ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਹੈ। ਇਸ ਤੋਂ ਪਹਿਲਾਂ ਉਸ ਨੂੰ ਇਸੇ ਸਾਲ ਜਨਵਰੀ ਮਹੀਨੇ 40 ਦਿਨਾਂ ਦੀ ਅਤੇ ਮਈ ਮਹੀਨੇ ਵਿੱਚ 30 ਦਿਨਾਂ ਦੀ ਫ਼ਰਲੋ ਦਿੱਤੀ ਗਈ ਸੀ।

ਜ਼ਿਕਰਯੋਗ ਹੈ ਕਿ ਸੌਦਾ ਸਾਧ ਨੂੰ ਸਾਧਵੀ ਯੌਨ ਸ਼ੋਸ਼ਣ ਦੇ ਮਾਮਲੇ ਵਿੱਚ 10-10 ਸਾਲ ਦੀ ਸਜ਼ਾ ਮਿਲੀ ਹੋਈ ਹੈ। ਪਹਿਲੀ ਸਜ਼ਾ 10 ਸਾਲ ਅਤੇ ਦੂਜੀ ਸਜ਼ਾ 10 ਸਾਲ। ਦੋਵੇਂ ਸਜ਼ਾਵਾਂ ਇਕੱਠੀਆਂ ਨਹੀਂ ਚੱਲਣਗੀਆਂ। ਸੀ.ਬੀ.ਆਈ ਕੋਰਟ ਦਾ ਹੁਕਮ ਸੀ ਕਿ 10 ਸਾਲ ਪੂਰੇ ਹੋਣ ਤੋਂ ਬਾਅਦ ਦੂਜੀ 10 ਸਾਲ ਦੀ ਸਜ਼ਾ ਸ਼ੁਰੂ ਹੋਵੇਗੀ। ਜਦਕਿ ਬੰਦੀ ਸਿੰਘਾਂ ਨੂੰ ਸਰਕਾਰ ਵੱਲੋਂ ਪੈਰੋਲ ਨਹੀਂ ਦਿੱਤੀ ਜਾ ਰਹੀ। ਭਾਈ ਜਗਤਾਰ ਸਿੰਘ ਹਵਾਰਾ ਦੇ ਮਾਤਾ ਬਹੁਤ ਬਿਮਾਰੀ ਹਨ ਪਰ ਫਿਰ ਵੀ ਸਮੇਂ ਦੀਆਂ ਸਰਕਾਰਾਂ ਵੱਲੋਂ ਭਾਈ ਜਗਤਾਰ ਸਿੰਘ ਹਵਾਰਾ ਨੂੰ ਪੈਰੋਲ ਨਹੀਂ ਦਿੱਤੀ ਜਾ ਰਹੀ।

ਰਾਮ ਰਹੀਮ ਨੂੰ ਕਦੋਂ-ਕਦੋਂ ਪੈਰੋਲ ਅਤੇ ਫਰਲੋ ਮਿਲੀ:

  1. ਅਕਤੂਬਰ 2020: ਮਾਂ ਦੀ ਸਿਹਤ ਖਰਾਬ ਹੋਣ ‘ਤੇ 21 ਦਿਨ ਦੀ ਪੈਰੋਲ।
  2. ਮਈ 2021: ਮਾਂ ਨਾਲ ਮਿਲਣ ਲਈ ਦੂਜੀ ਵਾਰ ਪੈਰੋਲ।
  3. ਫਰਵਰੀ 2022: ਪਰਿਵਾਰ ਨਾਲ ਮਿਲਣ ਲਈ 21 ਦਿਨ ਦੀ ਫਰਲੋ।
  4. ਜੂਨ 2022: 30 ਦਿਨ ਦੀ ਪੈਰੋਲ ‘ਤੇ ਧਾਰਮਿਕ ਅਤੇ ਸਮਾਜਿਕ ਕਾਰਜਕ੍ਰਮ ਆਯੋਜਿਤ ਕੀਤੇ।
  5. ਅਕਤੂਬਰ 2022: ਦਿਵਾਲੀ ‘ਤੇ 40 ਦਿਨ ਦੀ ਪੈਰੋਲ।
  6. ਜਨਵਰੀ 2023: 40 ਦਿਨ ਦੀ ਪੈਰੋਲ ‘ਤੇ ਆਨਲਾਈਨ ਸਤਸੰਗ।
  7. ਜੁਲਾਈ 2023: 30 ਦਿਨ ਦੀ ਪੈਰੋਲ।
  8. ਨਵੰਬਰ 2023: 21 ਦਿਨ ਦੀ ਫਰਲੋ, ਬਾਗਪਤ ਆਸ਼ਰਮ ਵਿੱਚ ਪ੍ਰਵਾਸ।
  9. ਜਨਵਰੀ 2024: 50 ਦਿਨ ਦੀ ਫਰਲੋ।
  10. ਅਗਸਤ 2024: 21 ਦਿਨ ਦੀ ਫਰਲੋ, ਕਈ ਕਾਰਜਕ੍ਰਮਾਂ ਵਿੱਚ ਭਾਗ ਲਿਆ।
  11. ਅਕਤੂਬਰ 2024: ਹਰਿਆਣਾ ਵਿਧਾਨ ਸਭਾ ਚੁਣਾਵਾਂ ਤੋਂ ਪਹਿਲਾਂ ਪੈਰੋਲ।
  12. 28 ਜਨਵਰੀ 30 ਦਿਨ ਦੀ ਪੈਰੋਲ ਮਿਲੀ
  13. 9 ਅਪ੍ਰੈਲ 2025 : 21 ਦਿਨ ਦੀ ਫਰਲੋ
  14.  5 ਅਗਸਤ 2025: 40 ਦਿਨ ਦੀ ਪੈਰੋਲ
  15.  ਜਨਵਰੀ 2026 : 40 ਦਿਨ ਦੀ ਪੈਰੋਲ
  16. 26 ਮਈ 2026 : 30 ਦਿਨਾਂ ਦੀ ਪੈਰੋਲ
  17. 25 ਅਗਸਤ 2026: 21 ਦਿਨਾਂ ਦੀ ਪੈਰੋਲ

 

Exit mobile version