The Khalas Tv Blog India ਬਜਟ ‘ਤੇ ਰਾਕੇਸ਼ ਟਿਕੈਤ ਨੇ ਦਿੱਤੀ ਪ੍ਰਤੀਕਿਰਿਆ
India Punjab

ਬਜਟ ‘ਤੇ ਰਾਕੇਸ਼ ਟਿਕੈਤ ਨੇ ਦਿੱਤੀ ਪ੍ਰਤੀਕਿਰਿਆ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਬਜਟ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਕਿਸਾਨਾਂ ਨੂੰ ਬਜਟ 2022 ਵਿੱਚ ਸਰਕਾਰ ਨੇ ਵੱਡਾ ਧੋਖਾ ਦਿੱਤਾ ਹੈ। ਕਿਸਾਨਾਂ ਦੀ ਆਮਦਨ ਦੁੱਗਣੀ ਕਰਨ, 2 ਕਰੋੜ ਨੌਕਰੀਆਂ, ਐਮਐਸਪੀ, ਖਾਦ-ਬੀਜ, ਡੀਜ਼ਲ ਅਤੇ ਕੀਟਨਾਸ਼ਕਾਂ ‘ਤੇ ਕੋਈ ਰਾਹਤ ਨਹੀਂ। ਘੱਟੋ-ਘੱਟ ਸਮਰਥਨ ਮੁੱਲ ‘ਤੇ ਫਸਲਾਂ ਦੀ ਖਰੀਦ ‘ਚ ਬਜਟ ਵੰਡ ਕਾਰਨ ਫਸਲਾਂ ਦਾ ਨੁਕਸਾਨ ਹੋਵੇਗਾ।

ਅੱਜ ਬਜਟ ਵਿੱਚ ਮੋਦੀ ਸਰਕਾਰ ਨੇ ਐੱਮਐੱਸਪੀ ਦਾ ਬਜਟ ਪਿਛਲੇ ਸਾਲ ਤੋਂ ਕਾਫ਼ੀ ਘੱਟ ਕਰ ਦਿੱਤਾ ਗਿਆ। ਸਾਲ 2021-22 ਵਿੱਚ ਐੱਮਐੱਸਪੀ ‘ਤੇ ਖਰੀਦ ਦਾ ਬਜਟ 24 ਲੱਖ 8 ਹਜ਼ਾਰ ਕਰੋੜ ਸੀ ਜੋ 2022-23 ਦੇ ਬਜਟ ਵਿੱਚ ਘੱਟ ਕੇ 23 ਲੱਖ 7 ਹਜ਼ਾਰ ਕਰੋੜ ਰਹਿ ਗਿਆ। ਉਹ ਵੀ ਸਿਰਫ਼ ਝੋਨੇ ਅਤੇ ਕਣਕ ਦੀ ਖਰੀਦ ਦੇ ਲ਼ਈ। ਇਸ ਤਰ੍ਹਾਂ ਲੱਗਦਾ ਹੈ ਕਿ ਸਰਕਾਰ ਦੂਸਰੀਆਂ ਫਸਲਾਂ ਦੀ ਐੱਮਐੱਸਪੀ ‘ਤੇ ਖਰੀਦ ਨਹੀਂ ਕਰਨਾ ਚਾਹੁੰਦੀਆਂ।

Exit mobile version