The Khalas Tv Blog Punjab ਇਹ ਲੜਾਈ ਕੱਲੇ ਡੱਲੇਵਾਲ ਦੀ ਨਹੀਂ ਹੈ! ਸਯੁੰਕਤ ਕਿਸਾਨ ਮੋਰਚਾ ਹੈ ਪੂਰਾ ਚਿੰਤਤ
Punjab

ਇਹ ਲੜਾਈ ਕੱਲੇ ਡੱਲੇਵਾਲ ਦੀ ਨਹੀਂ ਹੈ! ਸਯੁੰਕਤ ਕਿਸਾਨ ਮੋਰਚਾ ਹੈ ਪੂਰਾ ਚਿੰਤਤ

ਬਿਉਰੋ ਰਿਪੋਰਟ – ਜਗਜੀਤ ਸਿੰਘ ਡੱਲੇਵਾਲ (Jagjeet Singh DallewaL) ਦਾ ਮਰਨ ਵਰਤ ਜਾਰੀ ਹੈ, ਇਸ ਨੂੰ ਦੇਖਦੇ ਹੋਏ ਹੁਣ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਚੌਧਰੀ ਰਕੇਸ਼ ਟਿਕੈਤ (Rakesh Takith) ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਹ ਲੜਾਈ ਸਾਡੀ ਸਭ ਦੀ ਹੈ ਕਿਉਂਕਿ ਅਸੀਂ ਸਭ ਕਿਸਾਨੀ ਮੁੱਦਿਆਂ ਨੂੰ ਲੈ ਕੇ ਲੜਾਈ ਲੜ ਰਹੇ ਹਾਂ। ਕੇਂਦਰ ਸਰਕਾਰ ਵੱਲੋਂ ਜੋ ਐਮ.ਐਸ.ਪੀ ਦੀ ਗਾਰੰਟੀ ਦਾ ਵਾਅਦਾ ਕੀਤਾ ਸੀ ਉਸ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ ਹੈ। ਦੇਸ਼ ਦਾ ਕਿਸਾਨ ਅੱਜ ਵੀ ਇਸ ਲਈ ਲੜਾਈ ਲੜ ਰਿਹਾ ਹੈ ਅਤੇ ਕਿਸਾਨ ਪਿਛਲੇ ਕਈ ਮਹੀਨਿਆਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਪ੍ਰਦਰਸ਼ਨ ਕਰ ਰਹੇ ਹਨ। ਜਗਜੀਤ ਸਿੰਘ ਡੱਲੇਵਾਲ ਦੀ ਭੁੱਖ ਹੜਤਾਲ ਨੂੰ ਲੈ ਕੇ ਸਯੁੰਕਤ ਕਿਸਾਨ ਮੋਰਚਾ ਬਹੁਤ ਚਿੰਤਤ ਹੈ ਇਹ ਲੜਾਈ ਕੇਵਲ ਜਗਜੀਤ ਸਿੰਘ ਡੱਲੇਵਾਲ ਦੀ ਨਹੀਂ ਹੈ। ਟਿਕੈਤ ਨੇ ਕਿਹਾ ਕਿ ਉਹ ਕੱਲ ਆਪਣੇ ਸਾਥੀਆਂ ਸਮੇਤ ਖਨੌਰੀ ਬਾਰਡਰ ਤੇ ਜਾਣਗੇ ਅਤੇ ਡੱਲੇਵਾਲ ਦਾ ਪਤਾ ਲੈਣਗੇ।

ਇਹ ਵੀ ਪੜ੍ਹੋ – ਜਗਜੀਤ ਸਿੰਘ ਡੱਲੇਵਾਲ ਦੀ ਪੰਜਾਬ ਦੇ ਲੋਕਾਂ ਨੂੰ ਅਪੀਲ, “ਹਰ ਘਰ ਚੋਂ ਇੱਕ-ਇੱਕ ਜੀਅ ਮੋਰਚੇ ’ਚ ਪਹੁੰਚੇ”

 

Exit mobile version