The Khalas Tv Blog India ਦਿੱਲੀ ਵਿੱਚ ਕੱਲ੍ਹ ਲੱਗੇਗੀ ਕਿਸਾਨਾਂ ਦੀ ਆਪਣੀ ਸੰਸਦ
India Punjab

ਦਿੱਲੀ ਵਿੱਚ ਕੱਲ੍ਹ ਲੱਗੇਗੀ ਕਿਸਾਨਾਂ ਦੀ ਆਪਣੀ ਸੰਸਦ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨ ਜਥੇਬੰਦੀਆਂ ਨੇ ਕਿਹਾ ਹੈ ਕਿ ਉਹ ਕੱਲ੍ਹ ਤੋਂ ਦਿੱਲੀ ਵਿਚ ਸੰਸਦ ਦੇ ਕੋਲ ਕਿਸਾਨ ਸੰਸਦ ਲਗਾਉਣਗੇ।ਭਾਰਤੀ ਕਿਸਾਨ ਯੂਨੀਅਨ ਦੇ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਕੱਲ੍ਹ 200 ਕਿਸਾਨ 4-5 ਬੱਸਾਂ ਰਾਹੀਂ ਸਿੰਘੂ ਬਾਰਡਰ ਤੋਂ ਦਿੱਲੀ ਜਾਣਗੇ।ਉਨ੍ਹਾਂ ਕਿਹਾ ਕਿ ਵੱਖ-ਵੱਖ ਪ੍ਰਦਰਸ਼ਨ ਵਾਲੀਆਂ ਥਾਵਾਂ ਉੱਤੇ ਸਾਡੇ ਲੋਕ ਸਿੰਘੂ ਬਾਰਡਰ ਜੁਟਣਗੇ ਤੇ ਉੱਥੋਂ ਜੰਤਰ-ਮੰਤਰ ਲਈ ਰਵਾਨਾ ਹੋਣਗੇ।

ਉਨ੍ਹਾਂ ਕਿਹਾ ਕਿ ਇਹ ਉਦੋਂ ਤੱਕ ਕੀਤਾ ਜਾਵੇਗਾ ਜਦੋਂ ਤੱਕ ਮਾਨਸੂਨ ਦਾ ਸੈਸ਼ਨ ਚੱਲਦਾ ਰਹੇਗਾ।ਕਿਸਾਨ ਲੀਡਰ ਦਰਸ਼ਨ ਪਾਲ ਨੇ ਕਿਹਾ ਹੈ ਕਿ ਕੱਲ੍ਹ ਕਿਸਾਨਾਂ ਦੀ ਸੰਸਦ ਲੱਗੇਗੀ, ਕਿਸਾਨ ਮੁੱਦਿਆਂ ਉੱਤੇ ਚਰਚਾ ਵੀ ਹੋਵੇਗੀ। ਇਹ ਕਿਸਾਨ ਸੰਸਦ ਸ਼ਾਮ 5 ਵਜੇ ਤੱਕ ਚਲਾਈ ਜਾਵੇਗੀ।

ਜ਼ਿਕਰਯੋਗ ਹੈ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਹਰਿਆਣਾ ਦੇ ਸਾਬਕਾ ਮੁੱਖਮੰਤਰੀ ਤੇ ਇੰਡੀਅਨ ਨੈਸ਼ਨਲ ਲੋਕਦਲ ਦੇ ਲੀਡਰ ਓਮਪ੍ਕਕਾਸ਼ ਚੌਟਾਲਾ ਦਾ ਵੀ ਸਾਥ ਮਿਲਿਆ ਹੈ।

Exit mobile version