The Khalas Tv Blog India ਸਰਕਾਰ ਨਾਲ ਗੱਲਬਾਤ ਕੀਤੇ ਬਿਨਾਂ ਨਹੀਂ ਜਾਵਾਂਗੇ ਵਾਪਸ – ਟਿਕੈਤ
India Punjab

ਸਰਕਾਰ ਨਾਲ ਗੱਲਬਾਤ ਕੀਤੇ ਬਿਨਾਂ ਨਹੀਂ ਜਾਵਾਂਗੇ ਵਾਪਸ – ਟਿਕੈਤ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਬਿੱਲ ਪਾਸ ਹੋਣ ਤੋਂ ਬਾਅਦ ਕਿਸਾਨ ਲੀਡਰ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਬਿੱਲ ਸਾਰੀਆਂ ਥਾਂਵਾਂ ’ਤੇ ਪਾਸ ਹੋਵੇਗਾ ਪਰ ਅਸੀਂ ਹੋਰ ਮੁੱਦਿਆਂ ’ਤੇ ਸਰਕਾਰ ਨਾਲ ਗੱਲਬਾਤ ਕੀਤੇ ਬਿਨਾਂ ਇੱਥੋਂ ਨਹੀਂ ਜਾਵਾਂਗੇ। ਟਿਕੈਤ ਨੇ ਕਿਹਾ ਕਿ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਬਿਨਾਂ ਕਿਸੇ ਗੱਲਬਾਤ ਕੀਤੇ ਅੰਦੋਲਨ ਖਤਮ ਕਰਕੇ ਚਲੇ ਜਾਈਏ। ਸਾਡੇ ਬਹੁਤ ਸਾਰੇ ਮਸਲੇ ਹਨ। ਕਾਲੇ ਖੇਤੀ ਕਾਨੂੰਨ ਇੱਕ ਵੱਡੀ ਬਿਮਾਰੀ ਸੀ ਜੋ ਅੱਜ ਖਤਮ ਹੋ ਗਈ ਹੈ ਪਰ ਇਸ ਤਰ੍ਹਾਂ ਦੀਆਂ ਕਿਸਾਨਾਂ ਦੀਆਂ ਹੋਰ ਵੀ ਕਈ ਬਿਮਾਰੀਆਂ ਹਨ, ਜਿਸਦਾ ਇਲਾਜ ਪਾਰਲੀਮੈਂਟ ਵਿੱਚ ਹੈ। ਟਿਕੈਤ ਨੇ ਐੱਮਐੱਸਪੀ ਦੀ ਗਾਰੰਟੀ ਦੇਣ ਦੀ ਗੱਲ ਕੀਤੀ। ਜਦੋਂ ਤੱਕ ਸਰਕਾਰ ਸਾਡੀ ਗੱਲ ਨਹੀਂ ਮੰਨਦੀ, ਉਦੋਂ ਤੱਕ ਅਸੀਂ ਪੂਰੇ ਦੇਸ਼ ਦੀ ਜਨਤਾ ਨੂੰ ਜਾਗਰੂਕ ਕਰਾਂਗੇ।

Exit mobile version