The Khalas Tv Blog Manoranjan ਰਾਜਵੀਰ ਜਵੰਦਾ ਦੀ ਸਿਹਤ ’ਚ ਪਹਿਲਾਂ ਨਾਲੋਂ ਸੁਧਾਰ ਹੋਇਆ, ਅਦਾਕਾਰ ਮਲਕੀਤ ਰੌਣੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ ?
Manoranjan Punjab

ਰਾਜਵੀਰ ਜਵੰਦਾ ਦੀ ਸਿਹਤ ’ਚ ਪਹਿਲਾਂ ਨਾਲੋਂ ਸੁਧਾਰ ਹੋਇਆ, ਅਦਾਕਾਰ ਮਲਕੀਤ ਰੌਣੀ ਨੇ ਲੋਕਾਂ ਨੂੰ ਕੀਤੀ ਇਹ ਅਪੀਲ ?

ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਵਿੱਚ ਹੁਣ ਪਹਿਲਾਂ ਨਾਲੋਂ ਕੁਝ ਸੁਧਾਰ ਆਇਆ ਹੈ। ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਰਾਜਵੀਰ ਜਵੰਦਾ ਨੂੰ ਲੈ ਕੇ ਗਾਇਕ ਕੰਵਰ ਗਰੇਵਾਲ ਨੇ ਕਿਹਾ ਕਿ ਪਹਿਲਾਂ ਨਾਲੋਂ ਕੁਝ ਸੁਧਾਰ ਹੋਇਆ ਹੈ।

ਅਦਾਕਾਰ ਮਲਕੀਤ ਸਿੰਘ ਰੌਣੀ ਨੇ ਪੰਜਾਬੀ ਗਾਇਕ ਅਤੇ ਅਦਾਕਾਰ ਰਾਜਵੀਰ ਜਵੰਦਾ ਦੇ ਸੰਬੰਧ ਵਿੱਚ ਇੱਕ ਅਹਿਮ ਸੁਨੇਹਾ ਜਾਰੀ ਕੀਤਾ ਹੈ। ਰਾਜਵੀਰ ਦਾ ਹਾਲ ਹੀ ਵਿੱਚ ਇੱਕ ਹਾਦਸੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮਲਕੀਤ ਸਿੰਘ ਨੇ ਦੱਸਿਆ ਕਿ ਕੰਵਰ ਗਰੇਵਾਲ, ਜਸਬੀਰ ਜੱਟ ਅਤੇ ਰਨਜੀਤ ਬਾਵਾ ਵਰਗੇ ਕਲਾਕਾਰਾਂ ਨੇ ਵੀਡੀਓ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਰਾਜਵੀਰ ਰਿਕਵਰ ਕਰ ਰਿਹਾ ਹੈ ਅਤੇ ਉਸ ਦੀ ਹਾਲਤ ਸਥਿਰ ਹੈ।

ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗਲਤ ਅਫਵਾਹਾਂ, ਜਿਵੇਂ ਕਿ ਰਾਜਵੀਰ ਦੀ ਮੌਤ ਦੀਆਂ ਖਬਰਾਂ ਜਾਂ “ਆਰਆਈਪੀ” ਵਰਗੇ ਸੁਨੇਹੇ, ਨਾ ਫੈਲਾਉਣ, ਕਿਉਂਕਿ ਇਹ ਰਾਜਵੀਰ ਦੇ ਪਰਿਵਾਰ ਅਤੇ ਚਾਹੁਣ ਵਾਲਿਆਂ ਨੂੰ ਗਹਿਰੀ ਠੇਸ ਪਹੁੰਚਾਉਂਦੀਆਂ ਹਨ। ਮਿਲਕੀਤ ਨੇ ਸਾਰਿਆਂ ਨੂੰ ਰਾਜਵੀਰ ਦੀ ਜਲਦੀ ਸਿਹਤਯਾਬੀ ਲਈ ਅਰਦਾਸ ਅਤੇ ਦੁਆਵਾਂ ਕਰਨ ਦੀ ਬੇਨਤੀ ਕੀਤੀ।

ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਜਵੀਰ, ਜੋ ਇੱਕ ਪਿਆਰਾ ਨੌਜਵਾਨ ਅਤੇ ਪ੍ਰਤਿਭਾਸ਼ਾਲੀ ਕਲਾਕਾਰ ਹੈ, ਜਲਦੀ ਠੀਕ ਹੋ ਕੇ ਆਪਣੇ ਪਰਿਵਾਰ ਕੋਲ ਪਰਤੇ। ਉਨ੍ਹਾਂ ਨੇ ਸਾਰਿਆਂ ਨੂੰ ਅਫਵਾਹਾਂ ਤੋਂ ਬਚਣ ਅਤੇ ਸਕਾਰਾਤਮਕ ਸਮਰਥਨ ਦੇਣ ਦੀ ਅਪੀਲ ਕੀਤੀ।

ਜ਼ਿਕਰਯੋਗ ਹੈ ਕਿ ਬੀਤੇ ਕੱਲ੍ਹ ਰਾਜਵੀਰ ਜਵੰਦਾ ਬੱਦੀ ਦੇ ਨੇੜੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਤੋਂ ਬਾਅਦ ਕਰੀਬ 1.45 ਵਜੇ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਲਿਆਂਦਾ ਗਿਆ ਸੀ। ਡਾਕਟਰਾਂ ਵੱਲੋਂ ਦੱਸਿਆ ਗਿਆ ਸੀ ਕਿ ਉਸਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟ ਲੱਗੀ ਹੈ। ਇਸ ਤੋਂ ਬਾਅਦ ਲਗਾਤਾਰ ਵੱਡੀ ਗਿਣਤੀ ਗਾਇਕ ਹਸਪਤਾਲ ਵਿੱਚ ਉਸਦਾ ਪਤਾ ਲੈਣ ਲਈ ਪਹੁੰਚ ਰਹੇ ਸਨ। ਲੋਕਾਂ ਵੱਲੋਂ ਉਸਦੀ ਤੰਦਰੁਸਤੀ ਲਈ ਅਰਦਾਸ ਕੀਤੀ ਜਾ ਰਹੀ ਹੈ।

 

Exit mobile version