The Khalas Tv Blog India ਰਾਜਪੁਰਾ ਦੇ ਨੌਜਵਾਨ ਦਾ ਆਸਟ੍ਰੇਲੀਆ ’ਚ ਪਾਰਕਿੰਗ ਨੂੰ ਲੈ ਕੇ ਗੋਲੀਆਂ ਮਾਰ ਕੇ ਕਤਲ
India International Punjab

ਰਾਜਪੁਰਾ ਦੇ ਨੌਜਵਾਨ ਦਾ ਆਸਟ੍ਰੇਲੀਆ ’ਚ ਪਾਰਕਿੰਗ ਨੂੰ ਲੈ ਕੇ ਗੋਲੀਆਂ ਮਾਰ ਕੇ ਕਤਲ

ਆਸਟ੍ਰੇਲੀਆ ਵਿੱਚ 18 ਸਾਲਾ ਪੰਜਾਬੀ ਨੌਜਵਾਨ ਏਕਮ ਸਿੰਘ, ਜੋ ਰਾਜਪੁਰਾ ਦੇ ਗੁਲਾਬ ਨਗਰ ਦਾ ਰਹਿਣ ਵਾਲਾ ਸੀ, ਦੀ ਪਾਰਕਿੰਗ ਵਿਵਾਦ ਕਾਰਨ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਏਕਮ ਸਟੱਡੀ ਵੀਜ਼ੇ ’ਤੇ ਆਸਟ੍ਰੇਲੀਆ ਵਿੱਚ ਚੰਗਾ ਭਵਿੱਖ ਬਣਾਉਣ ਗਿਆ ਸੀ। ਉਸ ਦੀ ਮੌਤ ਦੀ ਖਬਰ ਨਾਲ ਪਰਿਵਾਰ ਵਿੱਚ ਸੋਗ ਦਾ ਮਾਹੌਲ ਹੈ।

ਉਸ ਦੀ ਦਾਦੀ ਮਨਮੋਹਨ ਕੌਰ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਏਕਮ ਦਾ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ, ਜਿਸ ਤੋਂ ਬਾਅਦ ਉਸ ਨੂੰ ਗੋਲੀ ਮਾਰ ਦਿੱਤੀ ਗਈ। ਏਕਮ ਦਾ ਅੰਤਿਮ ਸਸਕਾਰ ਆਸਟ੍ਰੇਲੀਆ ਵਿੱਚ ਹੀ ਹੋਵੇਗਾ, ਕਿਉਂਕਿ ਉਸ ਦੇ ਮਾਤਾ-ਪਿਤਾ ਵੀ ਉੱਥੇ ਰਹਿੰਦੇ ਹਨ। ਮਨਮੋਹਨ ਕੌਰ ਟਿਕਟ ਬੁੱਕ ਕਰਵਾ ਕੇ ਆਸਟ੍ਰੇਲੀਆ ਜਾ ਰਹੀ ਹੈ, ਤਾਂਕਿ ਪੋਤੇ ਦੇ ਅੰਤਿਮ ਦਰਸ਼ਨ ਕਰ ਸਕੇ। ਗੁਆਂਢੀ ਅਤੇ ਰਿਸ਼ਤੇਦਾਰ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੇ ਹਨ।

Exit mobile version