The Khalas Tv Blog Punjab ਮੋਰਿੰਡਾ ਵਾਂਗ ਰਾਜਪੁਰਾ ਗੁਰਦੁਆਰੇ ‘ਚ ਹੋਈ ਬੇਅਦਬੀ ਦੀ ਵੱਡੀ ਘਟਨਾ !
Punjab

ਮੋਰਿੰਡਾ ਵਾਂਗ ਰਾਜਪੁਰਾ ਗੁਰਦੁਆਰੇ ‘ਚ ਹੋਈ ਬੇਅਦਬੀ ਦੀ ਵੱਡੀ ਘਟਨਾ !

ਰਾਜਪੁਰਾ : ਮੋਰਿੰਡਾ ਅਤੇ ਦੂਖ ਨਿਵਾਰਨ ਗੁਰਦੁਆਰੇ ਵਿੱਚ ਹੋਈ ਬੇਅਦਬੀ ਵਾਂਗ ਹੁਣ ਰਾਜਪੁਰਾ ਵਿੱਚ ਵੀ ਵੱਡੀ ਬੇਅਦਬੀ ਦੀ ਘਟਨਾ ਸਾਹਮਣੇ ਆਈ ਹੈ। ਬੇਅਦਬੀ ਕਰਨ ਵਾਲੇ ਸ਼ਖ਼ਸ ਦਾ ਨਾਂ ਸਾਹਿਲ ਦੱਸਿਆ ਜਾ ਰਿਹਾ ਹੈ। ਸਵੇਰ ਸਾਢੇ 7 ਵਜੇ ਸਾਹਿਲ ਨਾਂ ਦਾ ਸ਼ਖਸ ਰਾਜਪੁਰਾ ਦੇ ਕੇਂਦਰ ਸਿੰਘ ਸਭਾ ਗੁਰਦੁਆਰੇ ਵਿੱਚ ਦਾਖਲ ਹੁੰਦਾ ਹੈ।

ਕਮੇਟੀ ਦੇ ਪ੍ਰਧਾਨ ਅਬਰਿੰਦਰ ਸਿੰਘ ਕੰਗ ਦੇ ਮੁਤਾਬਕ ਇਹ ਸ਼ਖ਼ਸ ਪਹਿਲਾਂ ਨੰਗੇ ਸਿਰ ਅਤੇ ਬੂਟ ਪਾਕੇ ਗੋਲਕ ਕੋਲ ਪਹੁੰਚ ਦਾ ਹੈ, ਜਿਵੇਂ ਹੀ ਸੇਵਾਦਾਰ ਇਸ ਸ਼ਖਸ ਨੂੰ ਵੇਖ ਦੇ ਹਨ ਉਸ ਨੂੰ ਬਾਹਰ ਕੱਢ ਦਿੰਦੇ ਹਨ। ਇਸ ਤੋਂ ਬਾਅਦ ਸਾਹਿਲ ਮੁੜ ਤੋਂ ਗੁਰਦੁਆਰੇ ਦੇ ਅੰਦਰ ਦਾਖਲ ਹੁੰਦਾ ਹੈ ਅਤੇ ਫਿਰ ਬੂਟ ਪਾਕੇ ਨੰਗੇ ਸਿਰ ਬੇਅਦਬੀ ਦੀ ਮਨਸ਼ਾ ਦਾ ਅੱਗੇ ਵੱਧ ਦਾ ਹੈ, ਜਿਸ ਤੋਂ ਬਾਅਦ ਸੰਗਤ ਅਤੇ ਸੇਵਾਰਦਾਰ ਉਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੰਦੇ ਹਨ। ਹੁਣ ਤੱਕ ਇਹ ਵੀ ਸਾਹਮਣੇ ਆਇਆ ਹੈ ਕਿ ਬੇਅਦਬੀ ਕਰਨ ਵਾਲਾ ਸ਼ਖ਼ਸ ਸਾਹਿਲ ਗੁਰਦੁਆਰੇ ਦੇ ਆਲੇ ਦੁਆਲੇ ਦਾ ਹੀ ਰਹਿਣ ਵਾਲਾ ਹੈ ।

‘ਦਿਮਾਗੀ ਤੌਰ ‘ਤੇ ਪਰੇਸ਼ਾਨ ਨਹੀਂ ਹੈ’

ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਮੁਤਾਬਕ ਕਾਫੀ ਦੇਰ ਸਾਹਿਲ ਤੋਂ ਪੁੱਛ-ਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਪਿਤਾ ਨੇ ਉਸ ਨੂੰ ਭੇਜਿਆ ਹੈ, ਜਦੋਂ ਪਿਤਾ ਨੂੰ ਉੱਥੇ ਬੁਲਾਇਆ ਜਾਂਦਾ ਹੈ ਤਾਂ ਉਹ ਦੱਸ ਦੇ ਹਨ ਕਿ ਪੁੱਤਰ ਦਿਮਾਗੀ ਤੌਰ ‘ਤੇ ਠੀਕ ਨਹੀਂ ਹੈ। ਜਦਕਿ ਬੇਅਦਬੀ ਕਰਨ ਵਾਲਾ ਸਾਹਿਲ ਕਾਰ ‘ਤੇ ਆਉਂਦਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਚੰਡੀਗੜ੍ਹ ਵਿੱਚ ਨੌਕਰੀ ਕਰਦਾ ਹੈ।

ਪ੍ਰਧਾਨ ਮੁਤਾਬਕ ਉਸ ਨੇ ਜੀਨਸ ਪਾਈ ਸੀ ਅਤੇ ਕਿਸੇ ਵੀ ਹਾਲਤ ਵਿੱਚ ਦਿਮਾਗੀ ਤੌਰ ‘ਤੇ ਪਰੇਸ਼ਨ ਨਹੀਂ ਲੱਗ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ ਮੌਜੂਦ ਸੰਗਤ ਨੇ ਉਸ ਨਾਲ ਕੁੱਟਮਾਰ ਵੀ ਕੀਤੀ ਅਤੇ ਹੁਣ ਉਸ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਸੰਗਤਾਂ ਵਿੱਚ ਗੁੱਸਾ ਹੈ ਅਕੇ ਉਨ੍ਹਾਂ ਨੇ ਬੇਅਦਬੀ ਕਰਨ ਵਾਲੇ ਸਾਹਿਲ ਦੇ ਖਿਲਾਫ ਧਾਰਾ 295 A ਲਗਾਉਣ ਦੀ ਮੰਗ ਕੀਤੀ ਹੈ। ਇਸ ਮਾਮਲੇ ਵਿੱਚ ਜਿਵੇਂ-ਜਿਵੇਂ ਲੋਕਾਂ ਨੂੰ ਪਤਾ ਚੱਲ ਰਿਹਾ ਹੈ, ਉਹ ਇਕੱਠਾ ਹੋ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮੌਕੇ ‘ਤੇ SDM ਵੀ ਪਹੁੰਚ ਚੁੱਕੇ ਹਨ ।

ਸਾਹਿਲ ਦੀ ਮਾਂ ਦਾ ਬਿਆਨ

ਮੁਲਜ਼ਮ ਸਾਹਿਲ ਦੀ ਮਾਂ ਆਪਣੇ ਪੁੱਤਰ ਦੇ ਬਚਾਅ ਵਿੱਚ ਸਾਹਮਣੇ ਆਈ ਹੈ ਉਨ੍ਹਾਂ ਨੇ ਕਿਹਾ ਮੇਰਾ ਪੁੱਤਰ ਰੋਜ਼ਾਨਾ ਗੁਰਦੁਆਰੇ ਜਾਂਦਾ ਹੈ, ਉਹ ਕੁਝ ਸਮੇਂ ਤੋਂ ਡਿਪਰੈਸ਼ਨ ਵਿੱਚ ਚੱਲ ਰਿਹਾ ਹੈ, ਉਹ ਕਿਸੇ ਦੀ ਗੱਲ ਨਹੀਂ ਸੁਣ ਦਾ ਹੈ। ਸਾਹਿਲ ਦਾ ਪਟਿਆਲਾ ਦੇ ਅਨਸ਼ੁਮਨ ਮਿੱਤਲ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ । ਉਨ੍ਹਾਂ ਨੇ ਕਿਹਾ ਪੁਲਿਸ ਮੈਨੂੰ ਮੇਰੇ ਪੁੱਤਰ ਨਾਲ ਮਿਲਣ ਨਹੀਂ ਦੇ ਰਹੀ ਹੈ,ਮੇਰੇ ਪਤੀ ਨੂੰ ਥਾਣੇ ਵਿੱਚ ਬਿਠਾਇਆ ਹੋਇਆ, ਉਹ ਕਿਸ ਹਾਲਤ ਵਿੱਚ ਹੈ ਕਿਸੇ ਨੂੰ ਨਹੀਂ ਪਤਾ। ਜੇਕਰ ਅਸੀਂ ਸਮੇਂ ਸਿਰ ਨਾ ਪਹੁੰਚ ਦੇ ਤਾਂ ਮੇਰੇ ਪੁੱਤਰ ਨੂੰ ਮਾਰ ਦਿੱਤਾ ਜਾਂਦਾ,ਉਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ। ਮਾਂ ਨੇ ਕਿਹਾ ਜੇਕਰ ਮੇਰੇ ਪੁੱਤਰ ਨੂੰ ਕੁਝ ਹੋ ਗਿਆ ਤਾਂ ਮੈਂ ਆਪਣੀ ਜਾਨ ਦੇ ਦੇਵਾਂਗੀ । ਭਾਵੁਕ ਮਾਂ ਨੇ ਕਿਹਾ ਜੇਕਰ ਲੋਕ ਇਹ ਹੀ ਇਨਸਾਫ ਚਾਉਂਦੇ ਹਨ ਤਾਂ ਮੈਨੂੰ ਅਤੇ ਮੇਰੇ ਪੁੱਤਰ ਦੋਵਾਂ ਨੂੰ ਮਾਰ ਦਿਉ।

ਸੰਗਤਾਂ ਦਾ ਬਿਆਨ

ਗੁਰਦੁਆਰੇ ਵਿੱਚ ਮੌਜੂਦ ਸੰਗਤ ਨੇ ਕਿਹਾ ਰਾਜਪੁਰਾ ਦੇ ਗੁਰਦੁਆਰੇ ਵਿੱਚ ਹਰ ਧਰਮ ਦੀ ਸੰਗਤ ਆਉਂਦੀ ਹੈ ਅਤੇ ਕੋਈ ਵੀ ਅਜਿਹਾ ਮਾਹੌਲ ਨਹੀਂ ਹੈ । ਪਰ ਜਿਹੜਾ ਪਰਿਵਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਪੁੱਤਰ ਦਿਮਾਗੀ ਤੌਰ ‘ਤੇ ਪਰੇਸ਼ਾਨ ਹੈ ਤਾਂ ਉਸ ਦਾ ਧਿਆਨ ਰੱਖਣਾ ਚਾਹੀਦਾ ਸੀ ਕਿ ਜੇਕਰ ਪਟਿਆਲਾ ਦੇ ਦੂਖ ਨਿਵਾਰਨ ਸਾਹਿਬ ਗੁਰਦੁਆਰੇ ਵਾਂਗ ਕੋਈ ਨਿਰਮਲ ਸਿੰਘ ਉਸ ਨਾਲ ਗੁੱਸੇ ਵਿੱਚ ਅਜਿਹਾ ਕੁਝ ਕਰ ਦਿੰਦਾ ਤਾਂ ਉਸ ਨੂੰ ਉਲਟ ਪਾਸੇ ਲਿਆ ਜਾਂਦਾ, ਇਸ ਲਈ ਜੇਕਰ ਦਿਮਾਗੀ ਤੌਰ ‘ਤੇ ਕੋਈ ਪਰੇਸ਼ਾਨ ਹੈ ਤਾਂ ਘਰ ਵਾਲਿਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਧਿਆਨ ਰੱਖਣ।

Exit mobile version