‘ਦ ਖ਼ਾਲਸ ਬਿਊਰੋ : ਮਾਨ ਸਾਹਿਬ ਅਸੀਂ ਤੁਹਾਡੇ ਤੋਂ ਇਹ ਆਸ ਨੀ ਸੀ ਰੱਖਦੇ ਕਿ ਤੁਸੀਂ ਕਾਤਲ ਗਾਂਧੀ ਪਹਿਵਾਰ ਦੇ ਨਾਲ ਇਨੀਂ ਹਮਦਰਦੀ ਰੱਖਦੇ ਹੋ”
ਇਹ ਸ਼ਬਦ ਹਨ ਜੇਲ੍ਹ ਵਿੱਚ ਬੰਦ ਭਾਈ ਬਲਵੰਤ ਸਿੰਘ ਰਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ ਰਾਜੋਆਣਾ ਦੇ ।ਉਹਨਾਂ ਸਖਤ ਇਤਰਾਜ਼ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਉਸ ਬਿਆਨ ਤੇ,ਜਿਸ ਵਿੱਚ ਉਹਨਾਂ ਈਡੀ ਅੱਗੇ ਪੇਸ਼ੀ ਦੋਰਾਨ ਰਾਹੁਲ ਗਾਂਧੀ ਦੇ ਪੱਖ ਦੀ ਗੱਲ ਕਰਦੇ ਹੋਏ ਉਸ ਦੇ ਮਨੁੱਖੀ ਹੱਕਾਂ ਦੀ ਗੱਲ ਕੀਤੀ ਹੈ।
ਉਹਨਾਂ ਇਹ ਵੀ ਕਿਹਾ ਹੈ ਕਿ ਦੇਸ਼ ਦੀ ਇੱਕ ਏਜੰਸੀ ਵੱਲੋਂ ਘਪਲੇ ਦੇ ਮਾਮਲੇ ਵਿੱਚ ਰਾਹੁਲ ਗਾਂਧੀ ਦੀ ਕੀਤੀ ਜਾ ਰਹੀ ਪੁੱਛਗਿੱਛ ਵੀ ਮਾਨ ਸਾਬ ਨੂੰ ਤਸ਼ੱਦਦ,ਬੇ-ਇਨਸਾਫੀ ਅਤੇ ਉਸਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਜ਼ਰ ਆ ਰਹੀ ਹੈ ਪਰ ਕਿਉਂ ਉਹਨਾਂ ਨੂੰ ਗਾਂਧੀ ਪਰਿਵਾਰ ਵੱਲੋਂ ਸਿੱਖ ਕੌਮ ‘ਤੇ ਢਾਹੇ ਤਸ਼ੱਦਦ ਅਤੇ ਜਬਰ ਜੁਲਮ ਨਜ਼ਰ ਨਹੀਂ ਆਉਂਦੇ।
ਕਾਂਗਰਸ ਦਾ ਦਰਦ ਤਾਂ ਮਾਨ ਸਾਹਿਬ ਨੇ ਬਿਆਨ ਕਰ ਦਿੱਤਾ ਪਰ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਸਿੰਘਾਂ ਦਾ ਦਰਦ ਕਿਉਂ ਨਜ਼ਰ ਨਹੀਂ ਆਇਆ?ਉਹਨਾਂ ਨੇ ਇਹ ਵੀ ਸ਼ੰਕਾ ਜਾਹਿਰ ਕੀਤੀ ਕਿ ਜਿਵੇਂ ਮਾਨ ਸਾਹਿਬ ਸ਼ਹੀਦ-ਏ-ਆਜ਼ਮ ਸ.ਭਗਤ ਸਿੰਘ ਨੂੰ ਕਾਤਲ ਮੰਨਦੇ ਹਨ,ਕਿਤੇ ਇਹ ਨਾ ਹੋਵੇ ਕਿ ਉਹ ਬੰਦੀ ਸਿੰਘਾਂ ਨੂੰ ਵੀ ਕਾਤਲ ਕਹਿਣ ਲੱਗ ਜਾਣ।