The Khalas Tv Blog Punjab ਰਾਜੋਆਣਾ ਦੀ ਭੈਣ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਪੰਥ ਦੀ ਸਾਂਝੀ ਉਮੀਦਵਾਰ ਐਲਾਨਿਆ
Punjab

ਰਾਜੋਆਣਾ ਦੀ ਭੈਣ ਨੂੰ ਸੰਗਰੂਰ ਜ਼ਿਮਨੀ ਚੋਣ ਲਈ ਪੰਥ ਦੀ ਸਾਂਝੀ ਉਮੀਦਵਾਰ ਐਲਾਨਿਆ

‘ਦ ਖ਼ਾਲਸ ਬਿਊਰੋ : ਸੰਗਰੂਰ ਦੀਆਂ ਜ਼ਿਮਨੀ ਚੋਣਾਂ ਲਈ ਸਿੱਖ ਜਥੇਬੰਦੀਆਂ ਵੱਲੋਂ ਜਿਨ੍ਹਾਂ ਵਿੱਚ ਸੰਤ ਸਮਾਜ ਦਮਦਮੀ ਟਕਸਾਲ ਬੰਦੀ ਸਿੰਘ ਰਿਹਾਈ ਮੋਰਚਾ ਆਦਿ ਸ਼ਾਮਲ ਹੈ, ਉਨ੍ਹਾਂ ਵੱਲੋਂ ਫਾਂਸੀ ਦੀ ਸ ਜ਼ਾ ਯਾਫਤਾ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਜੀਤ ਕੌਰ ਨੂੰ ਸਾਂਝਾ ਉਮੀਦਵਾਰ ਐਲਾਨਣ ਦਾ ਫੈਸਲਾ ਲਿਆ ਗਿਆ ਹੈ, ਜਿਸ ਨੂੰ ਲੈ ਕੇ ਅੱਜ ਉਹ ਲੁਧਿਆਣਾ ਸਥਿਤ ਰਾਜੋਆਣਾ ਦੀ ਰਿਹਾਇਸ਼ ‘ਤੇ ਪਹੁੰਚੇ ਤੇ ਇਸ ਦੌਰਾਨ ਉਨ੍ਹਾਂ ਦੀ ਭੈਣ ਕਮਲਜੀਤ ਕੌਰ ਦੇ ਗਲ ਵਿਚ ਸਿਰੋਪਾ ਪਾ ਕੇ ਉਸ ਨੂੰ ਪੰਥ ਦਾ ਸਾਂਝਾ ਉਮੀਦਵਾਰ ਐਲਾਨਿਆ, ਹਾਲਾਂਕਿ ਕਿ ਦੂਜੇ ਪਾਸੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੇ ਕਿਹਾ ਕਿ ਉਹ ਵੀਰ ਜੀ ਨਾਲ ਸਲਾਹ ਕਰਕੇ ਇਸ ਆਖ਼ਰੀ ਫ਼ੈਸਲਾ ਲੈਣਗੇ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬੰ ਦੀ ਸਿੰਘ ਰਿਹਾਈ ਮੋਰਚਾ ਦੇ ਬਾਬਾ ਜੰਗ ਸਿੰਘ ਨੇ ਕਿਹਾ ਕਿ ਅੱਜ ਸਿੱਖ ਪੰਥ ਨੂੰ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਆਪਸ ਵਿਚ ਨਾ ਹੋਣ ਕਰਕੇ ਹੁਣ ਤੱਕ ਸਿੱਖ ਕੌਮ ਦੇ ਮਸਲੇ ਹੱਲ ਨਹੀਂ ਹੋ ਸਕੇ। ਉਹਨਾਂ ਨੇ ਕਿਹਾ ਕਿ ਇਹ ਸਿਮਰਨਜੀਤ ਸਿੰਘ ਮਾਨ ਅਤੇ ਅਕਾਲੀ ਦਲ ਦੇ ਨਾਲ ਹੋਰ ਜਥੇਬੰਦੀਆਂ ਨੂੰ ਵੀ ਉਹ ਇਹ ਅਪੀਲ ਕਰਨਗੇ ਕਿ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੂੰ ਸਾਂਝੇ ਉਮੀਦਵਾਰ ਵਜੋਂ ਸਵੀਕਾਰ ਕਰਨਾ ਹੈ। ਇੱਥੋਂ ਤੱਕ  ਕਿ ਉਨ੍ਹਾਂ ਕਿਹਾ ਭਗਵੰਤ ਮਾਨ ਵੀ ਆਪਣੀ ਭੈਣ ਨੂੰ ਖੜਾ ਕਰਨ ਦੀ ਥਾਂ ਰਾਜੋਆਣਾ ਦੀ ਭੈਣ ਨੂੰ ਸਮਰਥਨ ਦੇਣ ਕਿਉਂਕਿ ਉਹ ਹਮੇਸ਼ਾ ਪੰਥ ਦੇ ਨਾਲ ਹੋਣ ਦੀ ਗੱਲ ਕਰਦੇ ਰਹੇ ਹਨ।

ਦੂਜੇ ਪਾਸੇ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਨੇ ਕਿਹਾ ਕਿ ਉਹ ਕੱਲ ਰਾਜੋਆਣਾ ਨੂੰ ਮਿਲਣ ਲਈ ਜੇਲ੍ਹ ਜਾਣਗੇ ਅਤੇ ਜੇਕਰ ਉਨ੍ਹਾਂ ਨੇ ਉਨ੍ਹਾਂ ਨੂੰ ਚੋਣਾਂ ਲੜ ਨ ਲਈ ਕਿਹਾ ਜਰੂਰ ਚੋਣਾਂ ਲੜਣਗੇ। ਉਨ੍ਹਾਂ ਕਿਹਾ ਕਿ ਆਖਰੀ ਫੈਸਲਾ ਬਲਵੰਤ ਸਿੰਘ ਰਾਜੋਆਣਾ ਦਾ ਹੀ ਹੋਵੇਗਾ, ਉਨ੍ਹਾਂ ਕਿਹਾ ਕਿ ਮੈਨੂੰ ਚੋਣ ਲ ੜਨ ਤੋਂ ਗੁਰੇਜ਼ ਨਹੀਂ।

Exit mobile version