The Khalas Tv Blog Punjab ਰਾਜੋਆਣਾ ਮਾਮਲੇ ਦੀ ਸੁਣਵਾਈ 15 ਤਰੀਕ ਨੂੰ ਨਹੀਂ ਹੋਵੇਗੀ, ਕੱਲ੍ਹ ਜੇਲ੍ਹ ‘ਚ ਮਿਲਣ ਜਾਣਗੇ SGPC ਪ੍ਰਧਾਨ
Punjab Religion

ਰਾਜੋਆਣਾ ਮਾਮਲੇ ਦੀ ਸੁਣਵਾਈ 15 ਤਰੀਕ ਨੂੰ ਨਹੀਂ ਹੋਵੇਗੀ, ਕੱਲ੍ਹ ਜੇਲ੍ਹ ‘ਚ ਮਿਲਣ ਜਾਣਗੇ SGPC ਪ੍ਰਧਾਨ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ ਸਲਾਨਾ ਜਨਰਲ ਇਜਲਾਸ ਇਸ ਵਾਰ 3 ਨਵੰਬਰ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਹੋਵੇਗਾ। ਇਸੇ ਦੌਰਾਨ ਕਮੇਟੀ ਪ੍ਰਧਾਨ ਹਰਜਿੰਦਰ ਸਿੰਧ ਧਾਮੀ ਨੇ ਕਿਹਾ ਕਿ ਸੁਪਰੀਮ ਕੋਰਟ 15 ਅਕਤੂਬਰ ਨੂੰ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਦੇ ਮਾਮਲੇ ਦੀ ਸੁਣਵਾਈ ਨਹੀਂ ਕਰੇਗਾ। ਉਨ੍ਹਾਂ ਕਿਹਾ ਕਿ ਇਹ ਕੇਸ 15 ਅਕਤੂਬਰ ਲਈ ਸੂਚੀਬੱਧ ਨਹੀਂ ਹੈ ਅਤੇ ਉਮੀਦ ਹੈ ਕਿ ਮਾਮਲਾ ਮੁਲਤਵੀ ਕਰ ਦਿੱਤਾ ਜਾਵੇਗਾ। ਇਸ ਦੇ ਮੱਦੇਨਜ਼ਰ, SGPC ਦਾ ਇੱਕ ਵਫ਼ਦ ਕੱਲ੍ਹ, ਮੰਗਲਵਾਰ ਨੂੰ ਪਟਿਆਲਾ ਜੇਲ੍ਹ ਵਿੱਚ ਬਲਵੰਤ ਸਿੰਘ ਰਾਜੋਆਣਾ ਨੂੰ ਮਿਲਣ ਜਾਵੇਗਾ, ਜਿਸ ਲਈ ਇਜਾਜ਼ਤ ਦੇ ਦਿੱਤੀ ਗਈ ਹੈ। ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੀ ਮੌਜੂਦ ਰਹਿਣਗੇ।

Exit mobile version