The Khalas Tv Blog India ਰਾਜਸਥਾਨ ਦੇ ਇਸ ਸਿੱਖ ਆਗੂ ਨੂੰ ਮਿਲੀ ਜ਼ਮਾਨਤ! ਦੇਸ਼ ਧਰੋਹ ਦਾ ਮਾਮਲਾ ਸੀ ਦਰਜ
India Punjab

ਰਾਜਸਥਾਨ ਦੇ ਇਸ ਸਿੱਖ ਆਗੂ ਨੂੰ ਮਿਲੀ ਜ਼ਮਾਨਤ! ਦੇਸ਼ ਧਰੋਹ ਦਾ ਮਾਮਲਾ ਸੀ ਦਰਜ

ਰਾਜਸਥਾਨ (Rajasthan) ਦੇ ਸਿੱਖ ਆਗੂ ਤੇਜਿੰਦਰਪਾਲ ਸਿੰਘ ਟਿੰਮਾ ਨੂੰ ਜ਼ਮਾਨਤ ਮਿਲ ਗਈ ਹੈ। ਉਨ੍ਹਾਂ ਖਿਲਾਫ ਨਵੇਂ ਕਨੂੰਨ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਉਨ੍ਹਾਂ ‘ਤੇ ਦੇਸ਼ ਧਰੋਹ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਇਹ ਮਾਮਲਾ ਉਨ੍ਹਾਂ ਵੱਲੋਂ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਬਿਆਨ ਦੇਣ ਤੋਂ ਬਾਅਦ ਦਰਜ ਕੀਤਾ ਗਿਆ ਸੀ।

ਤੇਜਿੰਦਰਪਾਲ ਸਿੰਘ ਨੇ ਵੀਡੀਓ ਜਾਰੀ ਕਰ ਕਿਹਾ ਕਿ ਉਨ੍ਹਾਂ ਨੂੰ ਕੱਲ੍ਹ ਜ਼ਮਾਨਤ ਮਿਲ ਗਈ ਹੈ। ਨਵੇਂ ਅਪਰਾਧਿਕ ਕਾਨੂੰਨਾਂ ਤਹਿਤ ਦੇਸ਼ ਧਰੋਹ ਦਾ ਪਹਿਲਾ ਕੇਸ ਤੇਜਿੰਦਰ ਪਾਲ ਸਿੰਘ ‘ਤੇ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ ਸਿੱਖ ਵਿਰੋਧੀ ਤਾਕਤਾਂ ਨੇ ਬੜਾ ਜ਼ੋਰ ਲਗਾਇਆ ਸੀ ਕਿ ਰਾਜਸਥਾਨ ਦੇ ਸਿੱਖਾਂ ਦੀ ਆਵਾਜ਼ ਨੂੰ ਰੋਕਿਆ ਜਾਵੇ ਪਰ ਸਮੁੱਚੇ ਪੰਥ ਦੇ ਇਕਜੁੱਟ ਹੋਣ ਕਾਰਨ ਵਿਰੋਧੀ ਤਾਕਤਾਂ ਨੂੰ ਮੂੰਹ ਦੀ ਖਾਣੀ ਪਈ ਹੈ। ਤੇਜਿਦਰਪਾਲ ਸਿੰਘ ਨੇ ਉਨ੍ਹਾਂ ਲਈ ਆਵਾਜ਼ ਚੁੱਕਣ ਤੇ ਐਸ.ਜੀ.ਪੀ.ਸੀ ਅਤੇ ਤਖਤ ਸਾਹਿਬ ਦੇ ਜਥੇਦਾਰਾਂ, ਨਹਿੰਗ ਸਿੰਘ ਸੰਪਰਦਾਵਾਂ, ਸ਼੍ਰੋਮਣੀ ਅਕਾਲੀ ਦਲ ਅਤੇ ਪੰਜਾਬ ਦੇ ਸਾਂਸਦਾ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਵਿਸ਼ੇਸ਼ ਕਰਕੇ ਐਸ.ਜੀ.ਪੀ.ਸੀ ਦਾ ਕੇਸ ਦੀ ਪੈਰਵੀ ਕਰਨ ‘ਤੇ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ –   ਭਾਰਤ ਭੂਸ਼ਣ ਆਸ਼ੂ ਨੂੰ ਨਹੀਂ ਮਿਲੀ ਰਾਹਤ! ਫਿਰ ਵਧੀ ਹਿਰਾਸਤ

 

 

Exit mobile version