The Khalas Tv Blog India ਘਰ ਪੁੱਤ ਹੋਇਆ,ਫੌਜੀ ਜਵਾਨ ਘਰ ਆਇਆ ! ਫਿਰ ਜ਼ਿੰਦਾ ਸੜ ਗਿਆ ! ਪਰਿਵਾਰ ਦੇ ਹੋਸ਼ ਉੱਡੇ
India

ਘਰ ਪੁੱਤ ਹੋਇਆ,ਫੌਜੀ ਜਵਾਨ ਘਰ ਆਇਆ ! ਫਿਰ ਜ਼ਿੰਦਾ ਸੜ ਗਿਆ ! ਪਰਿਵਾਰ ਦੇ ਹੋਸ਼ ਉੱਡੇ

ਬਿਉਰੋ ਰਿਪੋਰਟ : ਫੌਜੀ ਜਵਾਨ ਦੇ ਘਰ ਖੁਸ਼ੀਆਂ ਮਾਤਮ ਵਿੱਚ ਬਦਲ ਗਇਆਂ । ਪੁੱਤਰ ਹੋਣ ‘ਤੇ ਘਰ ਮਹੀਨੇ ਦੇ ਲਈ ਆਇਆ ਸੀ,ਪਰ ਜਦੋਂ ਮੁੜ ਤੋਂ ਫੌਜ ਦੀ ਡਿਊਟੀ ਜੁਆਇਨ ਕਰਨ ਦੇ ਲਈ ਜਾਣ ਲੱਗਿਆ ਤਾਂ ਹਾਦਸੇ ਦਾ ਸ਼ਿਕਾਰ ਹੋ ਗਿਆ ਅਤੇ ਜ਼ਿੰਦਾ ਹੀ ਸੜ ਗਿਆ ।
ਘਟਨਾ ਰਾਜਸਥਾਨ ਦੇ ਝੁੰਝਨੂ ਦੇ ਮੁਕੁੰਦਗੜ੍ਹ ਦੀ ਹੈ ਜਿੱਥੇ ਅੰਡਰਪਾਸ ਦੀ ਕੰਧ ‘ਤੇ ਗੱਡੀ ਜਾਕੇ ਟਕਰਾਈ ਅਤੇ ਅਤੇ ਫੌਜੀ ਜਵਾਬ ਜ਼ਿੰਦਾ ਹੀ ਸੜ ਗਿਆ । ਹਾਦਸਾ ਇੰਨਾਂ ਭਿਆਨਕ ਸੀ ਕਿ ਜਵਾਨ ਨੂੰ ਬਾਹਰ ਆਉਣ ਦਾ ਸਮਾਂ ਨਹੀਂ ਮਿਲਿਆ ।

25 ਸਾਲ ਦੇ ਜਵਾਨ ਦਾ ਨਾਂ ਵਿਕਾਸ ਸੀ ਅਤੇ ਉਹ ਸ੍ਰੀਨਗਰ ਵਿੱਚ ਪੋਸਟੇਡ ਸੀ । ਟ੍ਰੇਨ ਫੜਨ ਦੇ ਲਈ ਉਹ ਆਪਣੇ ਚਾਚੇ ਦੇ ਭਰਾ ਦੇ ਨਾਲ ਮੁਕੁੰਦਗੜ੍ਹ ਰੇਲਵੇ ਸਟੇਸ਼ਨ ਜਾਣ ਲਈ ਕਾਰ ‘ਤੇ ਨਿਕਲਿਆ ਸੀ। ਭਰਾ ਨੂੰ ਇੱਕ ਹੋਟਲ ਵਿੱਚ ਛੱਡ ਕੇ ਉਹ ਕਾਰ ਵਿੱਚ 200 ਮੀਟਰ ਦੂਰ ਡੰਡਲੋਡ ਦੇ ਬਲਰਿਆ ਰੋਡ ਸਥਿਤ ਅੰਡਰਪਾਸ ਤੱਕ ਪਹੁੰਚ ਗਿਆ ਸੀ ਕਿ ਉੱਥੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ ।

SHO ਮਹਿੰਦਰਗੜ੍ਹ ਦੇ ਦੱਸਿਆ ਮੌਕੇ ‘ਤੇ ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ ਪਰ ਫੌਜੀ ਜਵਾਨ ਪੂਰੀ ਤਰ੍ਹਾਂ ਨਾਲ ਸੜ ਚੁੱਕਾ ਸੀ । ਮੰਨਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਫੌਜੀ ਜਵਾਨ ਵੀ ਬੇਹੋਸ਼ ਹੋ ਗਿਆ ਹੋ ਸਕਦਾ ਹੈ ਇਸੇ ਲਈ ਉਹ ਬਾਹਰ ਨਹੀਂ ਨਿਕਲ ਸਕਿਆ । ਜਵਾਨ ਦਾ ਮੋਬਾਈਲ ਘਟਨਾ ਤੋਂ ਕੁਝ ਦੂਰ ਮਿਲਿਆ ਹੈ ।

ਚਾਚੇ ਦੇ ਭਰਾ ਸੋਨੂ ਨੇ ਦੱਸਿਆ ਕਿ ਘਰ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਵਿਕਾਸ ਨੇ ਮੈਨੂੰ ਕੁਝ ਸਮਾਨ ਲੈਣ ਲਈ ਉਤਾਰ ਦਿੱਤਾ । ਜਦੋ ਵਿਕਾਸ ਵਾਪਸ ਆ ਰਿਹਾ ਸੀ ਤਾਂ 200 ਮੀਟਰ ਪਹਿਲਾਂ ਅੰਡਰਪਾਸ ਦੇ ਕੋਲ ਹਾਦਸਾ ਹੋ ਗਿਆ । ਉਸ ਨੇ ਕਿਹਾ ਮੈਂ ਭਰਾ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਟੱਕਰ ਤੋਂ ਬਾਅਦ ਇੱਕ ਦਮ ਕਾਰ ਨੂੰ ਅੱਗ ਲੱਗ ਗਈ ਕਿ ਉਹ ਕੁਝ ਨਹੀਂ ਕਰ ਸਕਿਆ । 2021 ਵਿੱਚ ਵਿਕਾਸ ਦਾ ਵਿਆਹ ਹੋਇਆ ਸੀ ਅਤੇ 1 ਮਹੀਨੇ ਪਹਿਲਾਂ ਹੀ ਪੁੱਤਰ ਹੋਇਆ ਸੀ ।

Exit mobile version