The Khalas Tv Blog Punjab ਮਜੀਠੀਆ ਦੀ ਬਗ਼ਾਵਤ ਨੂੰ ਰਾਜਾ ਵੜਿੰਗ ਨੇ ਦੱਸਿਆ ਫ਼ਿਕਸ ਮੈਚ
Punjab

ਮਜੀਠੀਆ ਦੀ ਬਗ਼ਾਵਤ ਨੂੰ ਰਾਜਾ ਵੜਿੰਗ ਨੇ ਦੱਸਿਆ ਫ਼ਿਕਸ ਮੈਚ

 ਅਕਾਲੀ ਦਲ ਵਿੱਚ ਚੱਲ ਰਹੀ ਬਗਾਵਤ ’ਤੇ ਹੁਣ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਿਆਨ ਸਾਹਮਣੇ ਆਇਆ ਹੈ। ਵੜਿੰਗ ਨੇ ਇਸ ਸਾਰੇ ਘਟਨਾਕ੍ਰਮ ਨੂੰ ਇੱਕ ਫਿਕਸ ਮੈਚ ਦੱ,ਆ ਹੈ। ਵੜਿੰਗ ਨੇ ਕਿਹਾ ਕਿ ਜਥੇਦਾਰ ਸਾਹਿਬਾਨ ਨੂੰ ਹਟਾਉਣ ਤੋਂ ਬਾਅਦ ਜਿਹੜਾ ਬਿਆਨ ਬਿਕਰਮਜੀਤ ਸਿੰਘ ਮਜੀਠੀਆ ਨੇ ਦਿੱਤਾ ਹੈ ਉਹ ‘ਫ਼ਿਕਸ ਮੈਚ’ ਹੈ। ਕਿਉਂਕਿ ਇਹ ਬਿਆਨ ਸੁਖਬੀਰ ਵਲੋਂ ਹੀ ਦੁਆਇਆ ਗਿਆ ਹੈ।

ਇੱਕ ਟਵੀਟ ਕਰਦਿਆਂ ਵੜਿੰਗ ਨੇ ਕਿਹਾ ਕਿ ਸੁਖਬੀਰ ਨੂੰ ਪ੍ਰਸਤਾਵ ਰੱਖਿਆ ਅਤੇ ਉਸ ਦਾ ਨਿਪਟਾਰਾ ਬਿਕਰਮ ਮਜੀਠੀਆ ਨੇ ਕਰ ਦਿੱਤਾ ਹੈ।  ਵੜਿੰਗ ਨੇ ਕਿਹਾ ਕਿ ਇਸ ਬਿਆਨ ਬਾਜ਼ੀ ਵਿਚ ਨਵਾਂ ਕੁਝ ਵੀਨਹੀਂ ਹੈ। ਕੇਵਲ ਪਰਿਵਾਰ ਅੰਦਰ ਹੀ ਸੱਤਾ ਰੱਖਣ ਦੀ ਕੋਸ਼ਿਸ਼ ਹੈ ਅਤੇ ਇਹ ਲੋਕ ਆਮ ਜਨਤਾ ਦੀਆਂ ਅੱਖਾਂ ਵਿਚ ਘੱਟਾ ਪਾ ਰਹੇ ਹਨ। ਇਨ੍ਹਾਂ ਕਿਹਾ ਕਿ ਮਜੀਠੀਆ ਨੇ ਸਾਰਾ ਕੁਝ ਸੁਖਬੀਰ ਬਾਦਲ ਨੂੰ ਬਚਾਉਣ ਵਾਸਤੇ ਕਰ ਰਹੇ ਹਨ।

ਵੜਿੰਗ ਨੇ ਸਵਾਲ ਕਰਦਿਆਂ ਕਿਹਾ ਕਿ ਜੇਕਰ ਮਜੀਠੀਆ ਇੰਨੇ ਹੀ ਪੰਥਪ੍ਰਸਤ ਹਨ ਤਾਂ ਉਨ੍ਹਾਂ ਨੇ ਉਸ ਵੇਲੇ ਆਵਾਜ਼ ਕਿਉਂ ਨਹੀਂ ਉਠਾਈ ਜਦੋਂ ਗਿਆਨੀ ਹਰਪ੍ਰੀਤ ਸਿੰਘ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਅਹੁਦੇ ਤੋਂ ਲਾਂਭੇ ਕੀਤਾ ਗਿਆ।  ਉਨ੍ਹਾਂ ਕਿਹਾ ਕਿ ਅੱਜ ਜਦੋਂ ਸੁਖਬੀਰ ਬਾਦਲ ਫਸ ਗਏ ਹਨ ਉਨ੍ਹਾਂ ਮੰਝਧਾਰ ਵਿਚੋਂ ਕੱਢਣ ਲਈ ਮਜੀਠੀਆ ਅਜਿਹੇ ਬਿਆਨ ਦਾਗ ਰਹੇ ਹਨ।

Exit mobile version