The Khalas Tv Blog Punjab ਰਾਜਾ ਵੜਿੰਗ ਨੇ ਲਾਰੈਂਸ ਬਿਸਨੋਈ ਮਾਮਲੇ ਤੇ ਘੇਰੀ ਕੇਂਦਰ ਤੇ ਸੂਬਾ ਸਰਕਾਰ!
Punjab

ਰਾਜਾ ਵੜਿੰਗ ਨੇ ਲਾਰੈਂਸ ਬਿਸਨੋਈ ਮਾਮਲੇ ਤੇ ਘੇਰੀ ਕੇਂਦਰ ਤੇ ਸੂਬਾ ਸਰਕਾਰ!

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Amrinder singh raja warring) ਨੇ ਸੂਬਾ ਅਤੇ ਕੇਂਦਰ ਸਰਕਾਰ ਨੂੰ ਆੜੇਂ ਹੱਥੀਂ ਲਿਆ ਹੈ। ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੁੱਛਿਆ ਕਿ ਲਾਰੈਂਸ ਬਿਸਨੋਈ ਵਰਗੇ ਗੈਗਸਟਰ ਖਿਲਾਫ ਕਈ ਸੂਬਿਆ ਵਿੱਚ ਕੇਸ ਦਰਜ ਹਨ ਪਰ ਗ੍ਰਹਿ ਮੰਤਰੀ ਉਸ ਖਿਲਾਫ ਕਾਰਵਾਈ ਕਿਉਂ ਨਹੀਂ ਕਰਦੇ।

ਰਾਜਾ ਵੜਿੰਗ ਨੇ ਕਿਹਾ ਕਿ ਕੀ ਇਹ ਰਾਜ ਸਪਾਂਸਰ ਅੱਤਵਾਦ ਹੈ ਜਾਂ ਰਾਜ ਦੀ ਅਣਦੇਖੀ ਕਰਨ ਵਾਲਾ ਅੱਤਵਾਦ ਹੈ। ਲਾਰੈਸ ਲਗਾਤਾਰ  ਕੇਂਦਰੀ ਅਤੇ ਸੂਬੇ ਦੀਆਂ ਜੇਲ੍ਹਾਂ ਵਿੱਚ ਵਿਸ਼ੇਸ਼ ਅਧਿਕਾਰਾਂ ਦਾ ਆਨੰਦ ਕਿਉਂ ਮਾਣਦੇ ਰਿਹਾ ਹੈ। ਰਾਜਾ ਵੜਿੰਗ ਨੇ ਪੁੱਛਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੁਰੱਖਿਅਤ ਪੰਜਾਬ ਅਤੇ ਪ੍ਰਧਾਨ ਮੰਤਰੀ ਮੋਦੀ ਦਾ 56 ਇੰਚ ਦਾ ਸੀਨਾ ਹੁਣ ਕਿਥੇ ਗਿਆ ਹੈ।

ਇਹ ਵੀ ਪੜ੍ਹੋ –   ਪਟਿਆਲਾ ਵਾਸੀ ਸਾਵਧਾਨ! ਵਿਆਹ-ਸ਼ਾਦੀਆਂ ਜਾਂ ਹੋਰ ਪ੍ਰੋਗਰਾਮਾਂ ’ਤੇ ਪਟਾਕੇ ਚਲਾਉਣਾ ਪੈ ਸਕਦਾ ਭਾਰੀ

 

Exit mobile version