The Khalas Tv Blog Punjab ਪੰਜਾਬ ਕਾਂਗਰਸ ਨੇ ਜਲੰਧਰ ਪੱਛਮੀ ਸੀਟ ਨੂੰ ਜਿੱਤਣ ਲਈ ਕੱਸੀ ਕਮਰ, ਵੜਿੰਗ ਨੇ ਪਾਰਟੀ ਉਮੀਦਵਾਰ ਲਈ ਕੀਤਾ ਪ੍ਰਚਾਰ
Punjab

ਪੰਜਾਬ ਕਾਂਗਰਸ ਨੇ ਜਲੰਧਰ ਪੱਛਮੀ ਸੀਟ ਨੂੰ ਜਿੱਤਣ ਲਈ ਕੱਸੀ ਕਮਰ, ਵੜਿੰਗ ਨੇ ਪਾਰਟੀ ਉਮੀਦਵਾਰ ਲਈ ਕੀਤਾ ਪ੍ਰਚਾਰ

ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਸਿਆਸੀ ਮਾਹੌਲ ਭਖਿਆ ਹੋਇਆ ਹੈ। ਹਰ ਪਾਰਟੀ ਇਸ ਸੀਟ ਨੂੰ ਜਿੱਤਣ ਲਈ ਪੂਰਾ-ਪੂਰਾ ਜ਼ੋਰ ਲਗਾ ਰਹੀ ਹੈ। ਕਾਂਗਰਸ ਪਾਰਟੀ ਨੇ ਵੀ ਪੂਰੀ ਤਾਕਤ ਝੋਕੀ ਹੋਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅੱਜ ਜਲੰਧਰ ਪੱਛਮੀ ਵਿੱਚ ਪਾਰਟੀ ਦੇ ਉਮੀਦਵਾਰ ਲਈ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਹਨ। ਉਨ੍ਹਾਂ ਟਵੀਟ ਕਰ ਲਿਖਿਆ ਕਿ ਅੱਜ ਜਲੰਧਰ ਪੱਛਮੀ ਜ਼ਿਮਨੀ ਚੋਣ ਲਈ ਵਰਕਰਾਂ ਦੀ ਮੀਟਿੰਗ ਕੀਤੀ ਗਈ।

ਪਲੇਠੀ ਮੀਟਿੰਗ ਵਿੱਚ ਹੀ ਵਰਕਰਾਂ ਦਾ ਭਰਵਾਂ ਇਕੱਠ ਕਾਂਗਰਸ ਪਾਰਟੀ ਦੀ ਜਿੱਤ ਉੱਤੇ ਮੋਹਰ ਲਗਾ ਰਿਹਾ ਸੀ। ਜਲੰਧਰ ਤੇ ਪੰਜਾਬ ਦਾ ਹਰ ਬਾਸ਼ਿੰਦਾ ਕਾਂਗਰਸ ਵਿਚੋਂ ਹੀ ਨਵੀਂ ਕਿਰਨ ਵੇਖ ਰਿਹਾ ਹੈ ਜਿਸ ਦਾ ਸਬੂਤ ਜਲੰਧਰ ਪੱਛਮੀ ਦੇ ਲੋਕ ਬੀਬੀ ਸੁਰਿੰਦਰ ਕੌਰ ਜੀ ਦੇ ਹੱਕ ਵਿੱਚ ਆਪਣਾ ਕੀਮਤੀ ਵੋਟ ਪਾ ਕੇ ਦੇਣਗੇ। ਇਹ ਲੜਾਈ ਪੰਜਾਬ ਦੀ ਧੀ ਬਨਾਮ ਉਹਨਾਂ ਦਲਬਦਲੂਆਂ ਖਿਲਾਫ਼ ਹੈ ਜੋ ਵੋਟਰਾਂ ਦਾ ਸਤਿਕਾਰ ਕਰੇ ਬਿਨ੍ਹਾਂ ਆਪਣੀਆਂ ਪਾਰਟੀਆਂ ਬਦਲਦੇ ਹਨ ਤੇ ਵਰਕਰਾਂ ਦਾ ਨਿਰਾਦਰ ਕਰਦੇ ਹਨ।

Image

 

Exit mobile version