The Khalas Tv Blog India ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ
India Punjab

ਰਾਜਾ ਵੜਿੰਗ ਨੇ ਘੇਰੀ ‘ਆਪ’ ਸਰਕਾਰ

ਦ ਖ਼ਾਲਸ ਬਿਊਰੋ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਦੇ ਦਾਅਵੇ ਨੂੰ ਲੈ ਕੇ ਆਪ ਸਰਕਾਰ ਨੂੰ ਘੇ ਰਿਆ ਹੈ। ਵੜਿੰਗ ਨੇ ਆਪ ਸਰਕਾਰ ਨੂੰ ਮਾਫੀਆ ਦੇ ਖਿਲਾ ਫ਼ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਸਰਕਾਰ ਮਾ ਫੀਆ ਦਾ ਪਰਦਾ ਫਾਸ਼ ਕਰੇ। ਵੜਿੰਗ ਨੇ ਟਵੀਟ ਕਰਕੇ ਕਿਹਾ ਕਿ ਕੇਜਰੀਵਾਲ ਅਤੇ ਮਾਨ ਸਾਹਿਬ, ਹੁਣ ਜਦੋਂ ਤੁਹਾਨੂੰ ਪਤਾ ਲੱਗ ਹੀ ਗਿਆ ਹੈ ਕਿ ਕੌਣ-ਕੌਣ ਮਾ ਫੀਆ ਚਲਾਉਂਦੇ ਹਨ, ਤੁਸੀਂ ਉਨ੍ਹਾਂ ਦੇ ਨਾਂ ਉਜਾਗਰ ਕਿਉਂ ਨਹੀਂ ਕਰ ਰਹੇ ? ਹੁਣ ਤੁਸੀਂ ਉਸ ਮਾਫੀਆ ਦਾ ਪਰਦਾ ਫਾਸ਼ ਕਿਉਂ ਨਹੀਂ ਕਰ ਰਹੇ ਜੋ ਰਿਸ਼ ਵਤ ਲੈ ਕੇ ਤੁਹਾਡੇ ਕੋਲ ਪਹੁੰਚਿਆ ਸੀ ?

ਵੜਿੰਗ ਨੇ ਕੇਜਰੀਵਾਲ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ ਜਿਸ ਵਿੱਚ ਕੇਜਰੀਵਾਲ ਨੇ ਸਰਕਾਰ ਬਣਦਿਆਂ ਹੀ ਰਿਸ਼ ਵਤਾਂ ਦੇ ਆਫ਼ਰ ਮਿਲਣ ਦਾ ਦਾਅਵਾ ਕੀਤਾ ਸੀ। ਕੇਜਰੀਵਾਲ ਨੇ ਕਿਹਾ ਸੀ ਕਿ ਪੰਜਾਬ ਨੂੰ ਲੁੱਟਣ ਵਾਲੇ ਸਾਰੇ ਲੋਕਾਂ ਨੇ ਮੈਨੂੰ, ਭਗਵੰਤ ਸਿੰਘ ਮਾਨ ਨੂੰ, ਸਾਡੇ ਲੀਡਰ, ਵਿਧਾਇਕਾਂ ਤੱਕ ਪਹੁੰਚ ਕੀਤੀ। ਅਸੀਂ ਸਾਰਿਆਂ ਨੂੰ ਹਦਾਇਤ ਕੀਤੀ ਕਿ ਇਮਾਨਦਾਰੀ ਨਾਲ ਕੰਮ ਕਰੋ ਨਹੀਂ ਤਾਂ ਜੇਲ੍ਹ ਭੇਜ ਦਿਆਂਗੇ, ਇਸ ਤੋਂ ਬਾਅਦ ਇੱਕ ਮਹੀਨੇ ਵਿੱਚ ਸਾਰਾ ਕੁੱਝ ਠੀਕ ਹੋ ਗਿਆ।

Exit mobile version