The Khalas Tv Blog India ਦੇਸ਼ ਦੇ 22 ਸੂਬਿਆਂ ’ਚ ਅੱਜ ਮੀਂਹ ਦੀ ਭਵਿੱਖਬਾਣੀ!
India

ਦੇਸ਼ ਦੇ 22 ਸੂਬਿਆਂ ’ਚ ਅੱਜ ਮੀਂਹ ਦੀ ਭਵਿੱਖਬਾਣੀ!

weather update todays weather weather today weather update today

ਮੌਸਮ ਵਿਭਾਗ ਨੇ ਅੱਜ 22 ਸੂਬਿਆਂ ਵਿੱਚ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ‘ਚੋਂ ਅਸਾਮ, ਮੇਘਾਲਿਆ, ਅਰੁਣਾਚਲ ਪ੍ਰਦੇਸ਼, ਪੱਛਮੀ ਬੰਗਾਲ ਅਤੇ ਸਿੱਕਮ ‘ਚ ਭਾਰੀ ਬਾਰਿਸ਼ ਦਾ ਰੈੱਡ ਅਲਰਟ ਹੈ। ਇਸ ਦੇ ਨਾਲ ਹੀ ਬਿਹਾਰ, ਝਾਰਖੰਡ, ਉੜੀਸਾ, ਗੁਜਰਾਤ, ਗੋਆ, ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ, ਮੱਧ ਪ੍ਰਦੇਸ਼, ਛੱਤੀਸਗੜ੍ਹ, ਨਾਗਾਲੈਂਡ, ਮਨੀਪੁਰ, ਮਿਜ਼ੋਰਮ ਅਤੇ ਤ੍ਰਿਪੁਰਾ ਵਿੱਚ ਅੱਜ ਮੀਂਹ ਪੈਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਨੇ ਕਿਹਾ ਹੈ ਕਿ ਮੱਧ ਪ੍ਰਦੇਸ਼ ‘ਚ ਪ੍ਰੀ-ਮਾਨਸੂਨ ਸਰਗਰਮੀ ਕਾਰਨ ਅਗਲੇ 5 ਦਿਨਾਂ ਤੱਕ ਬਾਰਿਸ਼ ਹੋਵੇਗੀ। ਭੋਪਾਲ ‘ਚ ਸੋਮਵਾਰ ਸਵੇਰੇ ਤੇਜ਼ ਹਵਾਵਾਂ ਦੇ ਨਾਲ ਭਾਰੀ ਮੀਂਹ ਪਿਆ। ਮਾਨਸੂਨ 19-20 ਜੂਨ ਤੱਕ ਇੱਥੇ ਪਹੁੰਚ ਸਕਦਾ ਹੈ।

ਮੀਂਹ ਦੇ ਬਾਵਜੂਦ ਤਾਪਮਾਨ ’ਚ ਕੋਈ ਗਿਰਾਵਟ ਨਹੀਂ

ਮੌਸਮ ਵਿਭਾਗ ਨੇ ਕਿਹਾ ਹੈ ਕਿ ਬਰਸਾਤ ਦੇ ਮੌਸਮ ਦੇ ਬਾਵਜੂਦ ਅਗਲੇ ਤਿੰਨ ਦਿਨਾਂ ਤੱਕ ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਤਾਪਮਾਨ ਵਿੱਚ ਕੋਈ ਗਿਰਾਵਟ ਨਹੀਂ ਆਵੇਗੀ, ਪਰ ਇਸ ਤੋਂ ਬਾਅਦ ਤਾਪਮਾਨ ਵਿੱਚ 2-3 ਡਿਗਰੀ ਦੀ ਗਿਰਾਵਟ ਆ ਸਕਦੀ ਹੈ। ਐਤਵਾਰ ਨੂੰ ਵੀ ਦੇਸ਼ ਦੇ ਕਈ ਸੂਬਿਆਂ ਵਿੱਚ ਮੀਂਹ ਪਿਆ। ਗੁਜਰਾਤ ਦੇ ਦਵਾਰਕਾ ਵਿੱਚ ਸਭ ਤੋਂ ਵੱਧ 23 ਸੀਐਮ ਬਾਰਿਸ਼ ਦਰਜ ਕੀਤੀ ਗਈ ਹੈ।

ਗੁਜਰਾਤ ’ਚ ਪਹਿਲਾਂ ਪਹੁੰਚਿਆ ਮਾਨਸੂਨ, ਪਰ ਅੱਗੇ ਨਹੀਂ ਵਧਿਆ

ਆਮ ਤੌਰ ’ਤੇ ਮਾਨਸੂਨ 15 ਤੋਂ 20 ਜੂਨ ਦਰਮਿਆਨ ਗੁਜਰਾਤ ‘ਚ ਪਹੁੰਚਦਾ ਹੈ ਪਰ ਇਸ ਵਾਰ ਗੁਜਰਾਤ ਦੇ ਨਵਸਾਰੀ ‘ਚ 11 ਜੂਨ ਨੂੰ ਹੀ ਮਾਨਸੂਨ ਦੀ ਬਾਰਿਸ਼ ਹੋਈ। ਅਹਿਮਦਾਬਾਦ ਮੌਸਮ ਵਿਗਿਆਨ ਕੇਂਦਰ ਦੇ ਵਿਗਿਆਨੀ ਰਾਮਾਸ਼ਰਯ ਯਾਦਵ ਨੇ ਕਿਹਾ ਕਿ ਦੱਖਣੀ-ਪੱਛਮੀ ਗੜਬੜ ਕਾਰਨ ਮਾਨਸੂਨ ਅੱਗੇ ਨਹੀਂ ਵਧਿਆ ਹੈ। ਇਹ 20 ਜੂਨ ਤੱਕ ਅਹਿਮਦਾਬਾਦ ਅਤੇ ਸੌਰਾਸ਼ਟਰ ਦੇ ਕੁਝ ਖੇਤਰਾਂ ਸਮੇਤ ਹੋਰ ਹਿੱਸਿਆਂ ਵਿੱਚ ਅੱਗੇ ਵਧਦਾ ਹੈ।

25 ਜੂਨ ਤੱਕ ਸੌਰਾਸ਼ਟਰ ਦੇ ਜ਼ਿਆਦਾਤਰ ਹਿੱਸਿਆਂ ਨੂੰ ਕਵਰ ਕਰਦਾ ਹੈ। 30 ਜੂਨ ਤੱਕ ਪੂਰੇ ਗੁਜਰਾਤ ਨੂੰ ਕਵਰ ਕਰਦਾ ਹੈ। IDM ਮੁਤਾਬਕ ਅਗਲੇ 5 ਦਿਨਾਂ ‘ਚ ਗੁਜਰਾਤ ਦੇ ਕਈ ਜ਼ਿਲਿਆਂ ‘ਚ ਤੂਫ਼ਾਨ ਆ ਸਕਦਾ ਹੈ। 19 ਜੂਨ ਨੂੰ ਵਲਸਾਡ, ਦਮਨ, ਦਾਦਰਾ ਅਤੇ ਨਗਰ ਹਵੇਲੀ ‘ਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਜਾਣੋ ਪੰਜਾਬ ‘ਚ ਕਿਵੇਂ ਰਹੇਗਾ ਮੌਸਮ – ਪੰਜਾਬ ਦੇ 16 ਜ਼ਿਲ੍ਹਿਆਂ ‘ਚ ਹੀਟ ਵੇਵ ਦਾ ਰੈੱਡ ਅਲਰਟ, ਸਮਰਾਲਾ ਰਿਹਾ ਸਭ ਤੋਂ ਗਰਮ
Exit mobile version