ਬਿਉਰੋ ਰਿਪੋਟਰ : ਜੇਕਰ ਤੁਸੀਂ ਟ੍ਰੇਨ ਦੇ ਜ਼ਰੀਏ ਕਈ ਥਾਵਾਂ ‘ਤੇ ਘੁੰਮਣ ਦੇ ਬਾਰੇ ਸੋਚ ਰਹੇ ਹੋ ਜਾਂ ਫਿਰ ਤੀਰਥ ਯਾਤਰਾ ‘ਤੇ ਜਾ ਰਹੇ ਹੋ ਤਾਂ ਭਾਰਤੀ ਰੇਲਵੇ ਇੱਕ ਟਿਕਟ ‘ਤੇ 56 ਦਿਨ ਤੱਕ ਯਾਤਰਾ ਕਰ ਸਕਦੇ ਹੋ। ਇਸ ਟਿਕਟ ਦੇ ਜ਼ਰੀਏ ਤੁਸੀਂ 8 ਟ੍ਰੇਨਾਂ ਵਿੱਚ ਬੈਠ ਸਕਦੇ ਹੋ । ਇਸ ਦੇ ਲਈ ਤੁਹਾਨੂੰ ਸਰਕੂਲਰ ਜਰਨੀ ਟਿਕਟ ਬੁੱਕ ਕਰਵਾਉਣੀ ਹੋਵੇਗੀ । ਇਸ ਲਈ ਰੇਲਵੇ ਵੱਲੋਂ ਇੱਕ ਸ਼ਰਤ ਵੀ ਰੱਖੀ ਗਈ ਹੈ ।
ਰੇਲਵੇ ਦੀ ਸ਼ਰਤ ਦੇ ਮੁਤਾਬਿਕ ਤੁਹਾਨੂੰ ਜਿਸ ਥਾਂ ਤੋਂ ਯਾਤਰਾ ਸ਼ੁਰੂ ਕਰਨੀ ਹੈ ਉੱਥੇ ਹੀ ਖਤਮ ਕਰਨੀ ਹੋਵੇਗੀ । ਸਰਕੂਲਰ ਟਿਕਟ ਦੇ ਲਈ ਟੈਲੀਸਕੋਪਿਕ ਰੇਟ ਲਾਗੂ ਹੁੰਦੇ ਹਨ ਜਿਸ ਦੀ ਵਜ੍ਹਾ ਕਰਕੇ ਇਹ ਆਮ ਟਿਕਟ ਦੇ ਮੁਕਾਬਲੇ ਸਸਤੇ ਹੋ ਜਾਂਦੇ ਹਨ। ਖਾਸ ਗੱਲ ਇਹ ਹੈ ਕਿ ਤੁਸੀਂ ਕਿਸੇ ਵੀ ਕਲਾਸ ਦੇ ਲਈ ਸਰਕੂਲਰ ਟਿਕਟ ਖਰੀਦ ਸਕਦੇ ਹੋ। ਜੇਕਰ ਤੁਸੀਂ ਸਰਕੂਲਰ ਟਿਕਟ ਬੁੱਕ ਕਰਵਾਉਣੀ ਹੈ ਤਾਂ ਤੁਹਾਨੂੰ ਜਿਸ ਸਟੇਸ਼ਨ ਤੋਂ ਯਾਤਰਾ ਸ਼ੁਰੂ ਕਰਨੀ ਹੈ ਉਸ ਦੇ ਡਿਵੀਜਨਲ ਮੈਨੇਜਰ ਨੂੰ ਮਿਲਣਾ ਹੋਵੇਗਾ ਅਤੇ ਉਸ ਨੂੰ ਯਾਤਰਾ ਦੀ ਡਿਟੇਲ ਦੱਸਣੀ ਹੋਵੇਗੀ । ਇਸ ਤੋਂ ਬਾਅਦ ਯਾਤਰਾ ਦੇ ਕਿਲੋਮੀਟਰ ਦੇ ਹਿਸਾਬ ਨਾਲ ਪੈਸੇ ਤੈਅ ਕੀਤੇ ਜਾਣਗੇ। ਫਿਰ ਤੁਹਾਨੂੰ ਇੱਕ ਫਾਰਮ ਮਿਲੇ ਜਿਸ ਨੂੰ ਭਰਕੇ ਇੱਕ ਟਿਕਟ ਕਾਉਂਟਰ ਤੇ ਪਹੁੰਚੋਗੇ ਜਿਸ ਤੋਂ ਬਾਅਦ ਤੁਹਾਨੂੰ ਸਰਕੂਲਰ ਟਿਕਟ ਮਿਲ ਜਾਵੇਗੀ ।
ਕਿਉਂਕਿ ਸਰਕੂਲਰ ਟਿਕਟ ਦੀ ਵਰਤੋਂ ਲੋਕ ਜ਼ਿਆਦਾਤਰ ਧਾਰਮਿਕ ਯਾਤਰਾ ਦੇ ਲਈ ਕਰਦੇ ਹਨ ਇਸ ਲਈ ਰੇਲਵੇ ਸੀਨੀਅਰ ਸਿਟੀਜਨ ਨੂੰ ਇਸ ਵਿੱਚ ਡਿਸਕਾਉਂਟ ਵੀ ਦਿੱਤਾ ਹੈ। 60 ਸਾਲ ਦੀ ਉਮਰ ਦਾ ਸ਼ਖਸ ਇਸ ‘ਤੇ 50 ਫੀਸਦੀ ਤੱਕ ਦੀ ਛੋਟ ਹਾਸਲ ਕਰ ਸਕਦਾ ਹੈ।