The Khalas Tv Blog India 1 ਨਵੰਬਰ ਤੋਂ ਸਿਲੰਡਰ ਮਹਿੰਗਾ,ਰੇਲ ਦੀ ਅਡਵਾਂਸ ਬੁਕਿੰਗ ਦੇ ਨਿਯਮ ਬਦਲੇ ! ਹੁਣ ਫੇਕ ਫੋਨ ਕਾਲ ਨਹੀਂ ਆਵੇਗੀ,UPI ਨਿਯਮ ਵੀ ਬਦਲੇ
India Punjab

1 ਨਵੰਬਰ ਤੋਂ ਸਿਲੰਡਰ ਮਹਿੰਗਾ,ਰੇਲ ਦੀ ਅਡਵਾਂਸ ਬੁਕਿੰਗ ਦੇ ਨਿਯਮ ਬਦਲੇ ! ਹੁਣ ਫੇਕ ਫੋਨ ਕਾਲ ਨਹੀਂ ਆਵੇਗੀ,UPI ਨਿਯਮ ਵੀ ਬਦਲੇ

ਬਿਉਰੋ ਰਿਪੋਰਟ – ਨਵੰਬਰ ਮਹੀਨਾ ਚੜ੍ਹ ਗਿਆ ਹੈ,ਅੱਜ ਤੋਂ ਜਨਤਾ ਦੀ ਰੋਜ਼ਮਰਾ ਦੀ ਜ਼ਿੰਦਗੀ ਨਾਲ ਜੁੜੇ ਵੱਡੇ ਬਦਲਾਅ ਹੋਏ ਹਨ । ਸਭ ਤੋਂ ਵੱਡਾ ਬਦਲਾਅ ਰੇਲਵੇ (Railway Advanced Booking) ਨੇ ਕੀਤਾ ਹੈ ਹੁਣ 120 ਦੀ ਥਾਂ 60 ਦਿਨ ਪਹਿਲਾਂ ਅਡਵਾਂਸ ਬੁਕਿੰਗ ਹੋਵੇਗੀ । ਇਸ ਤੋਂ ਇਲਾਵਾ 19 ਕਿਲੋਂ ਕਮਰਸ਼ਲ ਸਲੰਡਰ (Commercial Lpg Cyclinder) ਦੀ ਕੀਮਤ 1 ਨਵਬੰਰ ਤੋਂ 62 ਰੁਪਏ ਵੱਧ ਗਈ ਹੈ ਜਿਸ ਦਾ ਹਾਲਾਂਕਿ ਸਿੱਧਾ ਅਸਰ ਆਮ ਆਦਮੀ ‘ਤੇ ਨਹੀਂ ਪਏਗਾ ਪਰ ਅਸਿੱਧੇ ਤੌਰ ‘ਤੇ ਬਜ਼ਾਰ ਹੋਟਲਾਂ ਵਿੱਚ ਖਾਣ-ਪੀਣ ਵਾਲੀਆਂ ਚੀਜ਼ਾ ਮਹਿੰਗੀਆਂ ਹੋਣਗੀਆਂ। ਜੈੱਟ ਫਿਊਲ 2,992 ਰੁਪਏ ਮਹਿੰਗਾ ਹੋਣ ਨਾਲ ਹਵਾਈ ਸਫਰ ਮਹਿੰਗਾ ਹੋ ਸਕਦਾ ਹੈ।

ਇਸ ਤੋਂ ਇਲਾਵਾ ਮੈਸੇਜ ਟ੍ਰੇਸੇਬਿਲਟੀ (Mobil Message Portibilty) ਨਿਯਮ ਦੇ ਤਹਿਤ ਟੈਲੀਕਾਮ ਕੰਪਨੀ ਫਰਜ਼ੀ (Telecom Company) ਅਤੇ ਸ਼ੱਕੀ ਨੰਬਰਾਂ ਦੀ ਪਹਿਚਾਣ ਕਰਕੇ ਉਸ ਨੂੰ ਫੌਰਨ ਬਲਾਕ ਕਰੇਗੀ । ਜਿਸ ਤੋਂ ਇੰਨਾਂ ਨੰਬਰਾਂ ਤੱਕ ਯੂਜ਼ਰਸ ਤੱਕ ਮੈਸੇਜ ਨਹੀਂ ਪਹੁੰਚ ਸਕੇਗਾ ।

ਅੱਜ ਤੋਂ UPI ਲਾਈਟ ਯੂਜ਼ਰ ਜ਼ਿਆਦਾ ਪੇਮੈਂਟ ਕਰਨ ਸਕਣਗੇ । RBI ਨੇ UPI ਲਾਈਟ ਦੀ ਟ੍ਰਰਾਂਜੈਕਸ਼ਨ ਲਿਮਟ 500 ਤੋਂ ਵਧਾ ਕੇ 1000 ਕਰ ਦਿੱਤੀ ਹੈ । ਇਸ ਤੋਂ ਇਲਾਵਾ UPI ਲਾਈਟ ਵਾਲੇਟ ਦੀ ਲਿਮਟ ਵੀ 2000 ਤੋਂ ਵੱਧ ਕੇ 5000 ਕਰ ਦਿੱਤੀ ਗਈ ਹੈ । ਉਧਰ ਫੋਨ ਯੂਜ਼ਰ ਦੇ ਲਈ RBI ਨੇ UPI 123 ਦੀ ਲਿਮਟ ਨੂੰ 5000 ਤੋਂ ਵੱਧਾ ਕੇ 10,000 ਕਰ ਦਿੱਤੀ ਹੈ ।

 

Exit mobile version