The Khalas Tv Blog Punjab Railway : 25897 ਯਾਤਰੀ ਕਰਦੇ ਸਨ ਬਿਨਾਂ ਟਿਕਟ ਸਫ਼ਰ , 2.9 ਕਰੋੜ ਦਾ ਲੱਗਿਆ ਜੁਰਮਾਨਾ
Punjab

Railway : 25897 ਯਾਤਰੀ ਕਰਦੇ ਸਨ ਬਿਨਾਂ ਟਿਕਟ ਸਫ਼ਰ , 2.9 ਕਰੋੜ ਦਾ ਲੱਗਿਆ ਜੁਰਮਾਨਾ

punjab railways news

Railway : 25897 ਯਾਤਰੀ ਕਰਦੇ ਸਨ ਬਿਨਾਂ ਟਿਕਟ ਸਫ਼ਰ , 2.9 ਕਰੋੜ ਦਾ ਲੱਗਿਆ ਜੁਰਮਾਨਾ

ਰੇਲ ਗੱਡੀਆਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਵੱਲੋਂ ਬਿਨਾਂ ਟਿਕਟ ਯਾਤਰਾ ਕਰਨ ਦੇ ਰੁਝਾਨ ਨੂੰ ਰੋਕਣ ਲਈ ਫ਼ਿਰੋਜ਼ਪੁਰ ਡਵੀਜ਼ਨ ਦੀ ਟਿਕਟ ਚੈਕਿੰਗ ਟੀਮ ਵੱਲੋਂ ਰੇਲ ਗੱਡੀਆਂ ਵਿੱਚ ਲਗਾਤਾਰ ਟਿਕਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਸਤੰਬਰ, 2022 ਦੌਰਾਨ, ਟਿਕਟ ਚੈਕਿੰਗ ਸਟਾਫ਼ ਅਤੇ ਡਿਵੀਜ਼ਨ ਦੇ ਮੁੱਖ ਟਿਕਟ ਇੰਸਪੈਕਟਰਾਂ ਦੁਆਰਾ ਕੁੱਲ 25897 ਯਾਤਰੀ ਬਿਨਾਂ ਟਿਕਟ ਸਫ਼ਰ ਕਰਦੇ ਜਾਂ ਰੇਲ ਗੱਡੀਆਂ ਵਿੱਚ ਬੇਨਿਯਮੀ ਨਾਲ ਸਫ਼ਰ ਕਰਦੇ ਪਾਏ ਗਏ ਅਤੇ ਉਨ੍ਹਾਂ ਤੋਂ ਜੁਰਮਾਨੇ ਵਜੋਂ ਲਗਭਗ 02.09 ਕਰੋੜ ਰੁਪਏ ਦਾ ਮਾਲੀਆ ਵਸੂਲਿਆ ਗਿਆ।

ਸਤੰਬਰ ਮਹੀਨੇ ਵਿੱਚ ਫ਼ਿਰੋਜ਼ਪੁਰ ਡਵੀਜ਼ਨ ਨੂੰ ਮੁੱਖ ਦਫ਼ਤਰ ਵੱਲੋਂ ਟਿਕਟ ਚੈਕਿੰਗ ਰਾਹੀਂ ਮਾਲੀਆ ਕਮਾਉਣ ਦਾ 1.50 ਕਰੋੜ ਦਾ ਟੀਚਾ ਦਿੱਤਾ ਗਿਆ ਸੀ ਪਰ ਡਿਵੀਜ਼ਨ ਦੇ ਟਿਕਟ ਚੈਕਿੰਗ ਅਮਲੇ ਵੱਲੋਂ ਮਿੱਥੇ ਟੀਚੇ ਨਾਲੋਂ 39 ਫ਼ੀਸਦੀ ਵੱਧ ਮਾਲੀਆ ਕਮਾਇਆ ਗਿਆ।

ਡਵੀਜ਼ਨ ਦੇ ਰੇਲਵੇ ਸਟੇਸ਼ਨਾਂ ਨੂੰ ਸਾਫ਼ ਸੁਥਰਾ ਰੱਖਣ ਅਤੇ ਆਮ ਲੋਕਾਂ ਨੂੰ ਸਟੇਸ਼ਨਾਂ ‘ਤੇ ਗੰਦਗੀ ਫੈਲਾਉਣ ਤੋਂ ਰੋਕਣ ਅਤੇ ਉਨ੍ਹਾਂ ਨੂੰ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਲਈ ਡਵੀਜ਼ਨ ਦੇ ਮੁੱਖ ਸਟੇਸ਼ਨਾਂ ‘ਤੇ ਨਿਯਮਤ ਚੈਕਿੰਗ ਕੀਤੀ ਜਾਂਦੀ ਹੈ। ਇਸ ਦੇ ਨਤੀਜੇ ਵਜੋਂ ਸਤੰਬਰ ਮਹੀਨੇ ਵਿੱਚ 605 ਯਾਤਰੀਆਂ ਤੋਂ ਕਰੀਬ 1000 ਰੁਪਏ ਵਸੂਲੇ ਗਏ।

ਡਵੀਜ਼ਨਲ ਰੇਲਵੇ ਮੈਨੇਜਰ ਡਾ.ਸੀਮਾ ਸ਼ਰਮਾ ਨੇ ਦੱਸਿਆ ਕਿ ਫ਼ਿਰੋਜ਼ਪੁਰ ਡਵੀਜ਼ਨ ਵਿੱਚ ਟਿਕਟ ਚੈਕਿੰਗ ਮੁਹਿੰਮ ਜਾਰੀ ਰਹੇਗੀ। ਟਿਕਟ ਚੈਕਿੰਗ ਦਾ ਮੁੱਖ ਉਦੇਸ਼ ਰੇਲਵੇ ਟਿਕਟਾਂ ਦੀ ਵਿਕਰੀ ਵਿੱਚ ਸੁਧਾਰ ਕਰਨਾ ਅਤੇ ਬਿਨਾਂ ਟਿਕਟ ਸਫ਼ਰ ਕਰਨ ਵਾਲੇ ਯਾਤਰੀਆਂ ਤੋਂ ਜੁਰਮਾਨਾ ਵਸੂਲਣਾ ਹੈ ਤਾਂ ਜੋ ਉਹ ਭਵਿੱਖ ਵਿੱਚ ਸਹੀ ਟਿਕਟਾਂ ਨਾਲ ਸਫ਼ਰ ਕਰ ਸਕਣ। ਡਵੀਜ਼ਨਲ ਰੇਲਵੇ ਮੈਨੇਜਰ ਨੇ ਸਾਰੇ ਟਿਕਟ ਚੈਕਿੰਗ ਸਟਾਫ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਸਾਂਝੇ ਯਤਨਾਂ ਅਤੇ ਸਖ਼ਤ ਮਿਹਨਤ ਸਦਕਾ ਸੰਭਵ ਹੋਇਆ ਹੈ |

Exit mobile version