The Khalas Tv Blog India ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਦੇ ਘਰ ਫਿਰ ਹੋਈ ਛਾਪੇਮਾਰੀ
India

ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਦੇ ਘਰ ਫਿਰ ਹੋਈ ਛਾਪੇਮਾਰੀ

ਬਿਉਰੋ ਰਿਪੋਰਟ – ਸੀਬੀਆਈ ਨੇ ਅੱਜ ਫਿਰ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਘਰ ਛਾਪੇਮਾਰੀ ਕੀਤੀ ਹੈ। ਇਸ ਤੋਂ ਇਲਾਵਾ ਛੱਤੀਸਗੜ੍ਹ ਦੇ  ਭਿਲਾਈ ਦੇ ਵਿਧਾਇਕ ਦੇਵੇਂਦਰ ਯਾਦਵ ਅਤੇ 5 ਆਈਪੀਐਸ ਅਭਿਸ਼ੇਕ ਪੱਲਵ, ਏਐਸਪੀ ਸੰਜੇ ਧਰੁਵ, ਏਐਸਪੀ ਆਰਿਫ਼ ਸ਼ੇਖ, ਆਨੰਦ ਛਾਬੜਾ, ਪ੍ਰਸ਼ਾਂਤ ਅਗਰਵਾਲ ਅਤੇ ਦੋ ਕਾਂਸਟੇਬਲ ਨਕੁਲ-ਸਹਦੇਵ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ। ਟੀਮ ਨੇ ਮਹਾਦੇਵ ਸੱਟਾ ਐਪ ਮਾਮਲੇ ਵਿੱਚ ਛਾਪਾ ਮਾਰਿਆ ਹੈ। ਜਾਣਕਾਰੀ ਅਨੁਸਾਰ, ਸੀਬੀਆਈ ਦੀਆਂ 10 ਤੋਂ ਵੱਧ ਟੀਮਾਂ 26 ਮਾਰਚ ਦੀ ਸਵੇਰ ਰਾਏਪੁਰ ਤੋਂ ਰਵਾਨਾ ਹੋ ਗਈਆਂ ਸਨ। ਇੱਕ ਟੀਮ ਰਾਏਪੁਰ ਵਿੱਚ ਭੁਪੇਸ਼ ਬਘੇਲ ਦੇ ਘਰ ਪਹੁੰਚੀ।

ਇਹ ਵੀ ਪੜ੍ਹੋ – ਪੰਜਾਬ ਦਾ ਅੱਜ ਤੇ ਕੱਲ੍ਹ ਬਦਲ ਸਕਦਾ ਮੌਸਮ

 

Exit mobile version