‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸੀ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਦੀ ਨਫ਼ਰਤ ਭਰੀ ਰਾਜਨੀਤੀ ਦੇਸ਼ ਦੇ ਲਈ ਬੇਹੱਦ ਹਾਨੀਕਾਰਕ ਹੈ ਅਤੇ ਇਹ ਨਫ਼ਰਤ ਬੇਰੁਜ਼ਗਾਰੀ ਦਾ ਵੀ ਕਾਰਨ ਹੈ। ਰਾਹੁਲ ਗਾਂਧੀ ਨੇ ਟਵੀਟ ਕਰਕੇ ਲਿਖਿਆ ਕਿ ਮੈਂ ਵੀ ਇਹੀ ਮੰਨਦਾ ਹਾਂ ਕਿ ਭਾਜਪਾ ਦੀ ਨਫ਼ਰਤ ਭਰੀ ਰਾਜਨੀਤੀ ਦੇਸ਼ ਦੇ ਲਈ ਬੇਹੱਦ ਹਾਨੀਕਾਰਕ ਹੈ ਅਤੇ ਇਹ ਨਫ਼ਰਤ ਹੀ ਬੇਰੁਜ਼ਗਾਰੀ ਦੇ ਲਈ ਵੀ ਜ਼ਿੰਮੇਵਾਰ ਹੈ। ਦੇਸ਼ੀ ਅਤੇ ਵਿਦੇਸ਼ੀ ਉਦਯੋਗ ਬਿਨਾਂ ਸਮਾਜਿਕ ਸ਼ਾਂਤੀ ਦੇ ਨਹੀਂ ਚੱਲ ਸਕਦੇ। ਰਾਹੁਲ ਗਾਂਧੀ ਨੇ ਲਿਖਿਆ ਕਿ ਰੋਜ਼ ਆਪਣੇ ਆਸ-ਪਾਸ ਵੱਧਦੀ ਇਸ ਨਫ਼ਰਤ ਨੂੰ ਭਾਈਚਾਰੇ ਨਾਲ ਹਰਾਵਾਂਗੇ। ਕੀ ਤੁਸੀਂ ਮੇਰੇ ਨਾਲ ਹੋ ?
View Comments