The Khalas Tv Blog India ਦਿੱਲੀ ਦੀ ਸਬਜ਼ੀ ਮੰਡੀ ਪਹੁੰਚੇ ਰਾਹੁਲ ਗਾਂਧੀ, ਕਿਹਾ ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ
India

ਦਿੱਲੀ ਦੀ ਸਬਜ਼ੀ ਮੰਡੀ ਪਹੁੰਚੇ ਰਾਹੁਲ ਗਾਂਧੀ, ਕਿਹਾ ਮਹਿੰਗਾਈ ਨੇ ਵਿਗਾੜਿਆ ਲੋਕਾਂ ਦੀ ਰਸੋਈ ਦਾ ਬਜਟ

ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਿੱਲੀ ਦੀ ਸਬਜ਼ੀ ਮੰਡੀ ਪਹੁੰਚੇ। ਉਸ ਨੇ ਮੰਗਲਵਾਰ ਸਵੇਰੇ ਇਸ ਦਾ ਵੀਡੀਓ ਸਾਂਝਾ ਕੀਤਾ। ਰਾਹੁਲ ਨੂੰ ਸਬਜ਼ੀ ਮੰਡੀ ‘ਚ ਕੁਝ ਔਰਤਾਂ ਨਾਲ ਗੱਲ ਕਰਦੇ ਦੇਖਿਆ ਗਿਆ। ਉਨ੍ਹਾਂ ਕੇਂਦਰ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ।

ਸਾਬਕਾ ਕਾਂਗਰਸ ਪ੍ਰਧਾਨ ਨੇ ਇਸ ਵੀਡੀਓ ਨੂੰ ਅਪਣੇ ਯੂਟਿਊਬ ਚੈਨਲ ‘ਤੇ ਪੋਸਟ ਕਰਦੇ ਹੋਏ ਲਿਖਿਆ, ”ਕੁਝ ਦਿਨ ਪਹਿਲਾਂ ਮੈਂ ਸਥਾਨਕ ਸਬਜ਼ੀ ਮੰਡੀ ‘ਚ ਪਹੁੰਚ ਕੇ ਗਾਹਕਾਂ ਨਾਲ ਖ੍ਰੀਦਦਾਰੀ ਕਰਦੇ ਹੋਏ ਵਿਕਰੇਤਾਵਾਂ ਨਾਲ ਗੱਲਬਾਤ ਕੀਤੀ। ਇਹ ਜਾਣਿਆ ਕਿ ਕਿਵੇਂ ਆਮ ਲੋਕਾਂ ਦਾ ਬਜਟ ਵਿਗੜ ਰਿਹਾ ਹੈ । ਮਹਿੰਗਾਈ ਨੇ ਕਿਵੇਂ ਸਾਰਿਆਂ ਨੂੰ ਪਰੇਸ਼ਾਨ ਕਰ ਦਿਤਾ ਹੈ. ਲੋਕ ਵਧਦੀਆਂ ਕੀਮਤਾਂ ਨਾਲ ਜੂਝ ਰਹੇ ਹਨ ਅਤੇ ਆਮ ਲੋੜਾਂ ਦੀਆਂ ਛੋਟੀਆਂ ਚੀਜ਼ਾਂ ਨਾਲ ਸਮਝੌਤਾ ਕਰਨ ਲਈ ਮਜਬੂਰ ਹਨ।

ਉਨ੍ਹਾਂ ਕਿਹਾ, ”ਅਸੀਂ ਲਸਣ, ਮਟਰ, ਮਸ਼ਰੂਮ ਅਤੇ ਹੋਰ ਸਬਜ਼ੀਆਂ ਦੇ ਭਾਅ ‘ਤੇ ਚਰਚਾ ਕੀਤੀ ਅਤੇ ਲੋਕਾਂ ਦੇ ਅਸਲ ਅਨੁਭਵ ਸੁਣੇ। ਕਿਸ ਤਰ੍ਹਾਂ 400 ਰੁਪਏ ਕਿਲੋ ਲੱਸਣ ਅਤੇ 120 ਰੁਪਏ ਪ੍ਰਤੀ ਕਿਲੋ ਮਟਰ ਨੇ ਸਾਰਿਆਂ ਦਾ ਬਜਟ ਹਿਲਾ ਕੇ ਰੱਖ ਦਿਤਾ ਹੈ। ਲੋਕ ਕੀ ਖਾਣਗੇ ਅਤੇ ਕੀ ਬਚਾਉਣਗੇ । ”

ਉਨ੍ਹਾਂ ਮੁਤਾਬਕ ਚਾਹ ‘ਤੇ ਗੱਲ ਕਰਦਿਆਂ ਉਨ੍ਹਾਂ ਨੇ ਗ੍ਰਹਿਣੀਆਂ ਦੀ ਜ਼ਿੰਦਗੀ ਦੀਆਂ ਸਮੱਸਿਆਵਾਂ ਬਾਰੇ ਨੇੜਿਓਂ ਜਾਣਿਆ, ਕਿਵੇਂ ਆਮਦਨ ਵਿਚ ਖੜੋਤ ਆਈ ਹੈ ਅਤੇ ਮਹਿੰਗਾਈ ਲਗਾਤਾਰ ਵਧ ਰਹੀ ਹੈ, ਕਿਵੇਂ ਬੱਚਤ ਕਰਨਾ ਅਸੰਭਵ ਹੋ ਗਿਆ ਹੈ ਅਤੇ ਖਾਣ-ਪੀਣ ਦੇ ਖ਼ਰਚੇ ਪੂਰੇ ਕਰਨ ਲਈ ਕਿਵੇਂ 10 ਰੁਪਏ ਰਿਕਸ਼ਾ ਦਾ ਕਿਰਾਇਆ ਵੀ ਇਕੱਠਾ ਕਰਨਾ ਔਖਾ ਹੋ ਗਿਆ ਹੈ।

ਰਾਹੁਲ ਨੇ ਕਿਹਾ, “ਤੁਸੀਂ ਵੀ ਮਹਿੰਗਾਈ ਦਾ ਅਸਰ ਮਹਿਸੂਸ ਕਰ ਰਹੇ ਹੋ। ਸਾਨੂੰ ਦੱਸੋ, ਤੁਸੀਂ ਇਸ ਸਮੱਸਿਆ ਨਾਲ ਕਿਵੇਂ ਜੂਝ ਰਹੇ ਹੋ- ਤੁਸੀਂ ਪਹਿਲਾਂ ਹੀ ਬਾਜ਼ਾਰ ਦੀ ਹਾਲਤ ਜਾਣਦੇ ਹੋ। ਤੁਸੀਂ ਅਪਣੇ ਨਿਜੀ ਅਨੁਭਵ ਵੀ ਸਾਡੇ ਨਾਲ ਸਾਂਝੇ ਕਰੋ।” ਰਾਹੁਲ ਗਾਂਧੀ ਨੇ ਇਸ ਵੀਡੀਓ ਨੂੰ ‘ਐਕਸ’ ‘ਤੇ ਪੋਸਟ ਕੀਤਾ ਅਤੇ ਦੋਸ਼ ਲਗਾਇਆ, “ਵਧਦੀ ਮਹਿੰਗਾਈ ਨੇ ਆਮ ਆਦਮੀ ਦਾ ਰਸੋਈ ਦਾ ਬਜਟ ਵਿਗਾੜ ਦਿਤਾ ਹੈ – ਸਰਕਾਰ ਕੁੰਭਕਰਨ ਵਾਂਗ ਸੌਂ ਰਹੀ ਹੈ।”

 

Exit mobile version