The Khalas Tv Blog India ਰਾਹੁਲ ਗਾਂਧੀ ਨੇ ਹਰਿਆਣਾ ਚੋਣ ਨਤੀਜਿਆਂ ‘ਤੇ ਚੁੱਕੇ ਸਵਾਲ ! ‘ਡਾਇਨਾਸੌਰ ਵਾਪਸ ਆ ਸਕਦਾ ਹੈ ਤੁਸੀਂ ਨਹੀਂ’ !
India Punjab

ਰਾਹੁਲ ਗਾਂਧੀ ਨੇ ਹਰਿਆਣਾ ਚੋਣ ਨਤੀਜਿਆਂ ‘ਤੇ ਚੁੱਕੇ ਸਵਾਲ ! ‘ਡਾਇਨਾਸੌਰ ਵਾਪਸ ਆ ਸਕਦਾ ਹੈ ਤੁਸੀਂ ਨਹੀਂ’ !

ਬਿਉਰੋ ਰਿਪੋਰਟ – (J&K AND HARYANA ASEEMBLY ELECTION 2024) ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਰਾਹੁਲ ਗਾਂਧੀ ਦਾ ਪਹਿਲਾਂ ਬਿਆਨ ਸਾਹਮਣੇ ਆਇਆ ਹੈ ਜਿਸ ‘ਤੇ ਬੀਜੇਪੀ ਦੇ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤਿੱਖਾ ਤੰਜ ਕੱਸਿਆ ਹੈ।

ਰਾਹੁਲ ਗਾਂਧੀ ਨੇ ਜਿੱਥੇ ‘ਜੰਮੂ-ਕਸ਼ਮੀਰ ਦੇ ਲੋਕਾਂ ਦੀ ਤਹਿ ਦਿਲੋਂ ਸ਼ੁਕਰਾਨਾ ਕੀਤਾ ਹੈ ਉੱਥੇ ਉਨ੍ਹਾਂ ਕਿਹਾ ਹੈ ਇਹ ਇੰਡੀਆ,ਸੰਵਿਧਾਨ ਅਤੇ ਲੋਕਤੰਤਰ ਦੀ ਜਿੱਤ ਹੈ । ਉਨ੍ਹਾਂ ਕਿਹਾ ਅਸੀਂ ਹਰਿਆਣਾ ਦੇ ਨਤੀਜੇ ਉਮੀਦ ਮੁਤਾਬਿਕ ਨਾ ਆਉਣ ਤੋਂ ਹੈਰਾਨ ਹਾਂ । ਵੱਖ-ਵੱਖ ਵਿਧਾਨਸਭਾ ਤੋਂ ਆ ਰਹੀਆਂ ਸ਼ਿਕਾਇਤਾਂ ਤੋਂ ਚੋਣ ਕਮਿਸ਼ਨ ਨੂੰ ਜਾਣੂ ਕਰਵਾਉਣਾ ਹੈ । ਸਾਰੇ ਹਰਿਆਣਾ ਦੇ ਵਾਸਿਆਂ ਦੀ ਹਮਾਇਤ ਅਤੇ ਸਾਡੇ ਬੱਬਰ ਸ਼ੇਰ ਕਾਰਜਕਰਤਾਵਾਂ ਦੀ ਮਿਹਨਤ ਨੂੰ ਦਿਲੋਂ ਧੰਨਵਾਦ,ਹੱਕ ਦਾ,ਸਮਾਜਿਕ,ਆਰਥਿਕ ਇਨਸਾਫ,ਸੱਚ ਦਾ ਸੰਘਰਸ਼ ਜਾਰੀ ਰਹੇਗਾ,ਤੁਹਾਡੀ ਅਵਾਜ਼ ਬੁਲੰਦ ਕਰਦੇ ਰਹਾਂਗੇ ।’

‘ਡਾਇਨਾਸੌਰ ਵਾਪਸ ਆ ਸਕਦਾ ਹੈ ਕਾਂਗਰਸ ਨਹੀਂ’

ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਵੱਲੋਂ ਹਰਿਆਣਾ ਚੋਣਾਂ ਨੂੰ ਲੈਕੇ ਚੁੱਕੇ ਗਏ ਸਵਾਲਾਂ ‘ਤੇ ਤੰਜ ਕੱਸ ਦੇ ਹੋਏ ਕਿਹਾ ਮੈਂ ਤੁਹਾਨੂੰ ਯਨੀਨ ਨਾਲ ਕਹਿ ਸਕਦਾ ਹੈ,ਡਾਇਨਾਸੌਰ ਵਾਪਸ ਆ ਸਕਦੇ ਹਨ ਪਰ ਕਾਂਗਰਸ ਕਦੇ ਵੀ ਸੱਤਾ ਵਿੱਚ ਵਾਪਸ ਨਹੀਂ ਆ ਸਕਦੀ ਹੈ ।

ਇਸ ਤੋਂ ਪਹਿਲਾਂ ਬੀਤੇ ਦਿਨ ਜਦੋਂ ਹਰਿਆਣਾ ਦੇ ਨਤੀਜੇ ਆ ਰਹੇ ਸਨ ਤਾਂ ਕਾਂਗਰਸ ਦੇ ਆਗੂ ਜੈਰਾਮ ਰਮੇਸ਼ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਸੀ ਕਿ ਹਰਿਆਣਾ ਦੇ ਨਤੀਜਿਆਂ ਵਿੱਚ ਜਾਣਬੁਝ ਕੇ ਦੇਰੀ ਹੋ ਰਹੀ ਹੈ । ਜਿਸ ਨੂੰ ਚੋਣ ਕਮਿਸ਼ਨ ਨੇ ਸਿਰੇ ਤੋਂ ਖਾਰਜ ਕਰ ਦਿੱਤਾ ਸੀ । ਬੀਜੇਪੀ ਨੇ ਕਿਹਾ ਇਹ ਕਾਂਗਰਸ ਦੀ ਹਾਰ ਤੋਂ ਬਾਅਦ ਹੀ ਬੌਖਲਾਹਟ ਹੈ ।

Exit mobile version