The Khalas Tv Blog India ਆਈ.ਪੀ.ਐਸ. ਪੂਰਨ ਕੁਮਾਰ ਦੇ ਪਰਿਵਾਰ ਮਿਲੇ ਰਾਹੁਲ ਗਾਂਧੀ
India Punjab

ਆਈ.ਪੀ.ਐਸ. ਪੂਰਨ ਕੁਮਾਰ ਦੇ ਪਰਿਵਾਰ ਮਿਲੇ ਰਾਹੁਲ ਗਾਂਧੀ

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਅਤੇ ਕਾਂਗਰਸ ਨੇਤਾ ਰਾਹੁਲ ਗਾਂਧੀ ਅੱਜ ਚੰਡੀਗੜ੍ਹ ਪਹੁੰਚੇ। ਹਰਿਆਣਾ ਦੇ ਆਈਪੀਐਸ ਅਧਿਕਾਰੀ ਪੂਰਨ ਕੁਮਾਰ, ਜਿਨ੍ਹਾਂ ਨੇ ਜਾਤੀ ਭੇਦਭਾਵ ਕਾਰਨ ਖੁਦਕੁਸ਼ੀ ਕਰ ਲਈ ਸੀ, ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਪ੍ਰਗਟ ਕਰਨ ਲਈ ਉਹ ਸੈਕਟਰ-24 ਵਿਖੇ ਘਰ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਵਿੱਚ ਰਾਹੁਲ ਨੇ ਇਸ ਨੂੰ ਇੱਕ ਵੱਡਾ ਦੁਖਾਂਤ ਦੱਸਿਆ। ਉਹ ਸਰਕਾਰੀ ਅਧਿਕਾਰੀ ਸਨ ਅਤੇ ਹਰਿਆਣਾ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨਿੱਜੀ ਤੌਰ ਤੇ ਪਰਿਵਾਰ ਨਾਲ ਵਾਅਦਾ ਕੀਤਾ ਸੀ ਕਿ ਸੁਤੰਤਰ ਅਤੇ ਨਿਰਪੱਖ ਜਾਂਚ ਸ਼ੁਰੂ ਕੀਤੀ ਜਾਵੇਗੀ। ਤਿੰਨ ਦਿਨ ਪਹਿਲਾਂ ਦਾ ਇਹ ਵਾਅਦਾ ਅਜੇ ਤੱਕ ਪੂਰਾ ਨਹੀਂ ਹੋਇਆ।

ਰਾਹੁਲ ਨੇ ਕਿਹਾ ਕਿ ਪੂਰਨ ਕੁਮਾਰ ਦੀਆਂ ਦੋ ਧੀਆਂ ਨੇ ਪਿਤਾ ਨੂੰ ਗੁਆ ਦਿੱਤਾ ਹੈ ਅਤੇ ਉਹ ਭਾਰੀ ਦਬਾਅ ਹੇਠ ਹਨ। ਇਹ ਇੱਕ ਦਲਿਤ ਜੋੜਾ ਹੈ ਅਤੇ ਸਾਲਾਂ ਤੋਂ ਯੋਜਨਾਬੱਧ ਵਿਤਕਰਾ ਹੋ ਰਿਹਾ ਹੈ, ਜਿਸ ਨਾਲ ਉਸਦਾ ਮਨੋਬਲ ਡੇਗਿਆ, ਕਰੀਅਰ ਤਬਾਹ ਹੋਇਆ ਅਤੇ ਸਾਖ ਨੂੰ ਨੁਕਸਾਨ ਪਹੁੰਚਾਇਆ ਗਿਆ।

ਇਹ ਸਿਰਫ਼ ਇੱਕ ਪਰਿਵਾਰ ਦਾ ਮਾਮਲਾ ਨਹੀਂ, ਸਗੋਂ ਦੇਸ਼ ਵਿੱਚ ਕਰੋੜਾਂ ਦਲਿਤ ਭਰਾ-ਭੈਣਾਂ ਨੂੰ ਗਲਤ ਸੁਨੇਹਾ ਭੇਜਿਆ ਜਾ ਰਿਹਾ ਹੈ। ਇਹ ਸੁਨੇਹਾ ਕਿ ਤੁਸੀਂ ਕਿੰਨੇ ਵੀ ਸਫਲ, ਬੁੱਧੀਮਾਨ ਜਾਂ ਸਮਰੱਥ ਹੋਵੋ, ਦਲਿਟ ਹੋਣ ਨਾਲ ਤੁਹਾਨੂੰ ਦਬਾਇਆ, ਕੁਚਲਿਆ ਅਤੇ ਬਾਹਰ ਸੁੱਟਿਆ ਜਾ ਸਕਦਾ ਹੈ। ਰਾਹੁਲ ਨੇ ਕਿਹਾ ਕਿ ਇਹ ਸਵੀਕਾਰਯੋਗ ਨਹੀਂ।

ਵਿਰੋਧੀ ਧਿਰ ਦੇ ਨੇਤਾ ਵਜੋਂ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮੁੱਖ ਮੰਤਰੀ ਸੈਣੀ ਨੂੰ ਸਪੱਸ਼ਟ ਸੁਨੇਹਾ ਦਿੱਤਾ ਕਿ ਅੰਤਿਮ ਸੰਸਕਾਰ ਦੀ ਇਜਾਜ਼ਤ ਦੇਣੀ ਚਾਹੀਦੀ ਹੈ, ਡਰਾਮੇ ਨੂੰ ਬੰਦ ਕਰੋ, ਅਧਿਕਾਰੀਆਂ ਵਿਰੁੱਧ ਕਾਰਵਾਈ ਕਰੋ ਅਤੇ ਪਰਿਵਾਰ ਤੇ ਦਬਾਅ ਘਟਾਓ। ਇਹ ਮਾਮਲਾ ਜਾਤੀਵਾਦੀ ਵਿਤਕਰੇ ਨੂੰ ਰੋਕਣ ਅਤੇ ਨਿਆਂ ਯਕੀਨੀ ਬਣਾਉਣ ਦੀ ਮੰਗ ਕਰਦਾ ਹੈ।

 

 

Exit mobile version