The Khalas Tv Blog Punjab ਸਮ੍ਰਿਤੀ ਇਰਾਨੀ ਦਾ ਇਲਜ਼ਾਮ,ਰਾਹੁਲ ਗਾਂਧੀ ਨੇ ਲੋਕਸਭਾ ‘ਚ ‘ਫਲਾਇੰਗ ਕਿਸ’ਕੀਤਾ ! ਸਪੀਕਰ ਨੂੰ ਸ਼ਿਕਾਇਤ ! ‘ਬੀਜੇਪੀ ਨੂੰ ਨਫਰਤ ਦੀ ਆਦਤ’!
Punjab

ਸਮ੍ਰਿਤੀ ਇਰਾਨੀ ਦਾ ਇਲਜ਼ਾਮ,ਰਾਹੁਲ ਗਾਂਧੀ ਨੇ ਲੋਕਸਭਾ ‘ਚ ‘ਫਲਾਇੰਗ ਕਿਸ’ਕੀਤਾ ! ਸਪੀਕਰ ਨੂੰ ਸ਼ਿਕਾਇਤ ! ‘ਬੀਜੇਪੀ ਨੂੰ ਨਫਰਤ ਦੀ ਆਦਤ’!

ਬਿਉਰੋ ਰਿਪੋਰਟ : ਲੋਕਸਭਾ ਵਿੱਚ ਬੁੱਧਵਾਰ ਨੂੰ ਬੇਭਰੋਸਗੀ ਮਤੇ ‘ਤੇ ਚਰਚਾ ਦੇ ਦੌਰਾਨ ਰਾਹੁਲ ਗਾਂਧੀ ਮੁੜ ਤੋਂ ਵਿਵਾਦਾਂ ਵਿੱਚ ਘਿਰ ਦੇ ਹੋਏ ਨਜ਼ਰ ਆਏ । ਬੀਜੇਪੀ ਦੀ ਐੱਮਪੀ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਨੇ ਰਾਹੁਲ ਗਾਂਧੀ ‘ਤੇ ਫਲਾਇੰਗ ਕਿਸ ਕਰਨ ਦਾ ਇਲਜ਼ਾਮ ਲਗਾਇਆ ।
ਉਨ੍ਹਾਂ ਨੇ ਕਿਹਾ ਇਸ ਗੱਲ ‘ਤੇ ਮੈਨੂੰ ਸਖਤ ਇਤਰਾਜ਼ ਹੈ, ਜਿਸ ਨੂੰ ਅੱਜ ਮੇਰੇ ਤੋਂ ਪਹਿਲਾਂ ਬੋਲਣ ਦਾ ਅਧਿਕਾਰ ਦਿੱਤਾ ਗਿਆ ਸੀ ਉਨ੍ਹਾਂ ਨੇ ਜਾਂਦੇ ਜਾਂਦੇ ਇੱਕ ਮਾੜੀ ਹਰਕਤ ਕੀਤੀ ਹੈ । ਇਹ ਇੱਕ ਚੰਗਾ ਇਨਸਾਨ ਨਹੀਂ ਕਰ ਸਕਦਾ ਹੈ । ਜੋ ਸਦਨ ਵਿੱਚ ਔਰਤਾਂ ਦੇ ਰਹਿੰਦੇ ਹੋਏ ਫਲਾਇੰਗ ਕਿਸ ਦੇ ਰਿਹਾ ਹੈ । ਅਜਿਹੀ ਹਰਕਤ ਨੂੰ ਪਹਿਲਾਂ ਲੋਕਸਭਾ ਵਿੱਚ ਕਦੇ ਨਹੀਂ ਵੇਖਿਆ ਗਿਆ । ਉਹ ਖਾਨਦਾਨੀ ਹਰਕਤ ਹੈ ਜੋ ਅੱਜ ਦੇਸ਼ ਨੂੰ ਪਤਾ ਚੱਲ ਗਈ ।

ਬੇਭਰੋਸਗੀ ਮਤੇ ਦੇ ਦੂਜੇ ਦਿਨ ਸਭ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਸ਼ੁਰੂਆਤ ਕੀਤੀ ਉਨ੍ਹਾਂ ਨੇ ਮਣੀਪੁਰ ‘ਤੇ ‘ਭਾਰਤ ਮਾਤਾ ਦਾ ਕਤਲ’ ਵਾਲੀ ਗੱਲ ਕਹੀ ਜਿਸ ਦਾ ਸੱਤਾ ਪੱਖਾ ਨੇ ਜਮਕੇ ਵਿਰੋਧ ਕੀਤਾ ਸਮ੍ਰਿਤੀ ਇਰਾਨੀ ਨੇ ਉਸ ਦੇ ਬਾਅਦ ਬੋਲਣ ਲਈ ਖੜੀ ਹੋਈ । ਉਨ੍ਹਾਂ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਘੇਰਿਆ । ਇਸੇ ਦੌਰਾਨ ਉਨ੍ਹਾਂ ਨੇ ਫਲਾਇੰਗ ਕਿਸ ਦਾ ਵੀ ਜਿਕਰ ਕੀਤਾ ।

ਸਪੀਕਰ ਨੂੰ ਰਾਹੁਲ ਗਾਂਧੀ ਦੀ ਸ਼ਿਕਾਇਤ

ਬੀਜੇਪੀ ਦੇ ਐੱਮਪੀ ਅਤੇ ਕੇਂਦਰੀ ਖੇਤੀਬਾੜੀ ਮੰਤਰੀ ਸ਼ੋਭਾ ਕਰੰਦਲਾਜੇ ਨੇ ਸਪੀਕਰ ਓਮ ਬਿੜਲਾ ਨੂੰ ਰਾਹੁਲ ਗਾਂਧੀ ਦੀ ਸ਼ਿਕਾਇਤ ਕੀਤੀ । ਕਰੰਦਲਾਜੇ ਨੇ ਕਿਹਾ ਸਾਰੀ ਮਹਿਲਾ ਮੈਂਬਰਾਂ ਨੂੰ ਫਲਾਇੰਗ ਕਿਸ ਦੇਕੇ ਰਾਹੁਲ ਗਾਂਧੀ ਚੱਲੇ ਗਏ । ਇਹ ਇੱਕ ਮਾੜਾ ਵਤੀਰਾ ਹੈ । ਸੀਨੀਅਰ ਆਗੂਆਂ ਦਾ ਕਹਿਣਾ ਹੈ ਕਿ ਭਾਰਤ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਅਜਿਹਾ ਨਹੀਂ ਵੇਖਿਆ ਗਿਆ । ਇਹ ਕਿਵੇਂ ਦਾ ਵਤੀਰਾ ਹੈ ? ਅਸੀਂ ਸੀਸੀਟੀਵੀ ਫੁਟੇਜ ਲੈਣ ਅਤੇ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੇ ਲਈ ਸਪੀਕਰ ਨੂੰ ਸ਼ਿਕਾਇਤ ਕੀਤੀ ਹੈ । ਬੀਜੇਪੀ ਦੀ ਐੱਮਪੀ ਪੂਨਮ ਮਹਾਜਨ ਨੇ ਕਿਹਾ ਰਾਹੁਲ ਗਾਧੀ ਨੂੰ ਫੌਰਨ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ । ਸੁਨੀਤਾ ਦੁੱਗਲ ਨੇ ਕਿਹਾ ਰਾਹੁਲ ਵਿਦੇਸ਼ ਵਿੱਚ ਪੜੇ ਹਨ ਇਹ ਹੀ ਇਸ ਦਾ ਨਤੀਜਾ ਹੈ । ਸਾਬਕਾ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸ਼ਾਦ ਨੇ ਕਿਹਾ ਰਾਹੁਲ ਦਾ ਵਤੀਰਾ ਬਹੁਤ ਹੀ ਮਾੜਾ ਸੀ ਪਾਰਲੀਮੈਂਟ ਵਿੱਚ ਕੋਈ ਫਲਾਇੰਗ ਕਿਸ ਦਿੰਦਾ ਹੈ ਕੀ ? ਕੀ ਹੋ ਗਿਆ ਹੈ ਰਾਹੁਲ ਗਾਂਧੀ ਨੂੰ ?

ਸ਼ਿਵਸੈਨਾ ਰਾਹੁਲ ਦੇ ਹੱਕ ਵਿੱਚ ਆਇਆ

ਉਧਰ ਸ਼ਿਵ ਸੈਨਾ ਦੀ ਐੱਮਪੀ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ ਘਟਨਾ ਦੇ ਦੌਰਾਨ ਉਹ ਵੀ ਉੱਥੇ ਮੌਜੂਦ ਸੀ । ਮੈਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਜਦੋਂ ਰਾਹੁਲ ਗਾਂਧੀ ਬੋਲ ਰਹੇ ਸਨ ਤਾਂ ਸਾਰੇ ਮੰਤਰੀ ਖੜੇ ਸਨ ਉਨ੍ਹਾਂ ਨੂੰ ਬੋਲਣ ਤੋਂ ਰੋਕਿਆ ਗਿਆ। ਉਨ੍ਹਾਂ ਨੇ ਪਿਆਰ ਦਾ ਇਸ਼ਾਰਾ ਕੀਤਾ ਉਸ ਤੋਂ ਤੁਹਾਨੂੰ ਕੀ ਪਰੇਸ਼ਾਨੀ ਹੈ ? ਪ੍ਰਿਯੰਕਾ ਨੇ ਕਿਹਾ ਤੁਹਾਡੇ ਲੋਕਾਂ ਨੂੰ ਨਫਰਤ ਦੀ ਇਨ੍ਹੀ ਆਦਤ ਹੋ ਗਈ ਹੈ ਤੁਸੀਂ ਪਿਆਰ ਦੀ ਭਾਸ਼ਾ ਅਤੇ ਇਸ਼ਾਰੇ ਨਹੀਂ ਸਮਝ ਸਕਦੇ ਹੋ। ਤੁਸੀਂ ਰਾਹੁਲ ਗਾਂਧੀ ਨੂੰ ਪਾਰਲੀਮੈਂਟ ਤੋਂ ਬਾਹਰ ਕੱਢਿਆ ਅਤੇ ਘਰ ਵੀ ਖਾਲੀ ਕਰਵਾਇਆ ਫਿਰ ਉਹ ਮੁਕਦਮਾ ਜਿੱਤ ਕੇ ਵਾਪਸ ਆਏ ਫਿਰ ਵੀ ਉਹ ਨਫਰਤ ਦੀ ਗੱਲ ਨਹੀਂ ਕਰ ਰਹੇ ਹਨ । ਫਿਰ ਤੁਹਾਨੂੰ ਤਕਲੀਫ ਹੈ ਤਾਂ ਇਹ ਤੁਹਾਡੀ ਪਰੇਸ਼ਾਨੀ ਹੈ ।

Exit mobile version