The Khalas Tv Blog Punjab ਕਾਂਗਰਸ ਪਾਰਟੀ ਆਉਣ ‘ਤੇ ਕਾਲੇ ਕਾਨੂੰਨਾਂ ਨੂੰ ਕਰਾਂਗੇ ਰੱਦ – ਰਾਹੁਲ ਗਾਂਧੀ
Punjab

ਕਾਂਗਰਸ ਪਾਰਟੀ ਆਉਣ ‘ਤੇ ਕਾਲੇ ਕਾਨੂੰਨਾਂ ਨੂੰ ਕਰਾਂਗੇ ਰੱਦ – ਰਾਹੁਲ ਗਾਂਧੀ

‘ਦ ਖ਼ਾਲਸ ਬਿਊਰੋ:- ਅੱਜ ਪੰਜਾਬ ਵਿੱਚ ਖੇਤੀ ਕਾਨੂੰਨ ਖਿਲਾਫ ਟਰੈਕਟਰ ਮਾਰਚ ਕਰਨ ਲਈ ਪਹੁੰਚੇ ਰਾਹੁਲ ਗਾਂਧੀ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੁੱਛਿਆ ਕਿ ਕੋਰੋਨਾਵਾਇਰਸ ਦੌਰਾਨ ਖੇਤੀ ਦੇ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਲਿਆਉਣ ਦੀ ਕੀ ਲੋੜ ਸੀ।  ਰਾਹੁਲ ਗਾਂਧੀ ਨੇ ਕਿਹਾ ਕਿ ਜੇ ਕਾਨੂੰਨ ਬਣਾਉਣਾ ਹੀ ਸੀ ਤਾਂ ਕਿਸਾਨਾਂ ਨੂੰ ਕਿਉਂ ਨਹੀਂ ਪੁੱਛਿਆ ਤੇ ਕਿਉਂ ਸਰਕਾਰ ਨੇ ਲੋਕ ਸਭਾ ਤੇ ਰਾਜ ਸਭਾ ਵਿੱਚ ਇਸ ਬਾਰੇ ਚਰਚਾ ਨਹੀਂ ਕੀਤੀ।

ਰਾਹੁਲ ਗਾਂਧੀ ਨੇ ਭਾਸ਼ਣ ਚ ਕੀ ਕਿਹਾ :

  • ਜੇ ਕਾਨੂੰਨ ਕਿਸਾਨਾਂ ਲਈ ਹਨ ਤਾਂ ਕਿਸਾਨ ਇਸਦਾ ਵਿਰੋਧ ਕਿਉਂ ਕਰ ਰਹੇ ਹਨ?
  • ਕੋਵਿਡ ਦੌਰਾਨ ਸਭ ਤੋਂ ਵੱਡੇ ਕਾਰੋਬਾਰੀਆਂ ਦੇ ਕਰਜ਼ ਅਤੇ ਟੈਕਸ ਮੁਆਫ਼ ਕੀਤੇ ਪਰ ਗ਼ਰੀਬਾਂ ਨੂੰ, ਕਿਸਾਨਾਂ ਨੂੰ ਕੋਈ ਮਦਦ ਨਹੀਂ ਦਿੱਤੀ।
  • ਪੁਰਾਣੇ ਸਮੇਂ ‘ਚ ਕਠਪੁਤਲੀ ਦਾ ਸ਼ੋਅ ਹੁੰਦਾ ਸੀ, ਕਠਪੁਤਲੀ ਨੂੰ ਕੋਈ ਪਿੱਛੇ ਦੀ ਚਲਾਉਂਦਾ ਸੀ। ਉਂਵੇਂ ਹੀ ਇਹ ਮੋਦੀ ਦੀ ਸਰਕਾਰ ਨਹੀਂ ਹੈ, ਇਹ ਅਡਾਨੀ-ਅੰਬਾਨੀ ਦੀ ਸਰਕਾਰ ਹੈ।
  • ਪੰਜਾਬ-ਹਰਿਆਣਾ ਦੇ ਕਿਸਾਨਾਂ ਨੇ ਭਾਰਤ ਨੂੰ ਖਾਦ ਸੁਰੱਖਿਆ ਦਿੱਤੀ ਹੈ। ਸਰਕਾਰ ਨੇ ਢਾਂਚਾ ਤਿਆਰ ਕੀਤਾ ਸੀ ਜਿਸ ਵਿੱਚ ਐੱਮਐੱਸਪੀ, ਮੰਡੀ ਤੇ ਸਰਕਾਰ ਵੱਲੋਂ ਫਸਲ ਖਰੀਦਣਾ ਇਸ ਦਾ ਮੁੱਖ ਹਿੱਸਾ ਸੀ।
  • ਕਾਂਗਰਸ ਪਾਰਟੀ ਹਿੰਦੁਸਤਾਨ ਦੇ ਕਿਸਾਨ ਨੂੰ ਖ਼ਤਮ ਨਹੀਂ ਹੋਣ ਦੇਵੇਗੀ।
  • ਹਿੰਦੁਸਤਾਨ ਦੇ ਕਿਸਾਨਾਂ ਦੀ ਜ਼ਮੀਨ ਖੋਹੇ ਜਾਣ ਦਾ ਅਸੀਂ ਵਿਰੋਧ ਕੀਤਾ, ਕਿਸਾਨਾਂ ਦੀ ਜ਼ਮੀਨਾਂ ਦੀ ਰੱਖਿਆ ਕੀਤਾ, ਫਸਲ ਦਾ ਚਾਰ ਗੁਣਾ ਮੁੱਲ ਦਿਤਾ।
  • ਤੁਸੀਂ ਅੰਦੋਲਨ ਕਰ ਰਹੇ ਹੋ, ਸਹੀ ਕਰ ਰਹੇ ਹੋ, ਮੈਂ ਤੇ ਕਾਂਗਰਸ ਪਾਰਟੀ ਕਿਸਾਨਾਂ ਨਾਲ ਹਾਂ।
  • ਭਾਵੇਂ ਇਸ ਸਿਸਟਮ ਵਿੱਚ ਵੀ ਕਮੀਆਂ ਹਨ, ਜੋ ਦੂਰ ਹੋਣੀਆਂ ਚਾਹੀਦੀਆਂ ਹਨ ਪਰ ਸਿਸਟਮ ਖ਼ਤਮ ਨਹੀਂ ਹੋਣਾ ਚਾਹੀਦਾ ਹੈ।
  • ਜਿਸ ਦਿਨ ਕਾਂਗਰਸ ਪਾਰਟੀ ਦੀ ਸਰਕਾਰ ਆਵੇਗੀ, ਅਸੀਂ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਾਂਗੇ।
Exit mobile version