ਬਿਉਰੋ ਰਿਪੋਰਟ : ਆਮ ਆਦਮੀ ਪਾਰਟੀ ਦੇ ਆਗੂ ਰਾਘਵ ਚੱਢਾ ਅਤੇ ਅਦਾਕਾਰ ਪਰੀਣਿਤੀ ਚੋਪੜਾ ਦਾ ਵਿਆਹ ਹੋ ਗਿਆ ਹੈ । ਐਤਵਾਰ ਨੂੰ ਉਦੇਪੁਰ ਵਿੱਚ ਦੋਵਾਂ ਦਾ ਵਿਆਹ ਹੋਇਆ ਹੈ । ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੌਜੂਦ ਰਹੇ । ਪਤਨੀ ਪਰੀਣਿਤੀ ਚੋਪੜਾ ਨੇ ਵਿਆਹ ਦੀਆਂ ਕੁਝ ਫ਼ੋਟੋਆਂ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀਆਂ ਹਨ ।
ਰਾਘਵ ਅਤੇ ਪਰੀਣਿਤੀ ਨੇ ਆਪਣੇ ਫ਼ੋਟੋਆਂ ਸ਼ੇਅਰ ਕਰਦੇ ਹੋਏ ਲਿਖਿਆ ‘ਨਾਸ਼ਤੇ ਦੀ ਮੇਜ਼ ਅਤੇ ਉਹ ਪਹਿਲੀ ਗੱਲਬਾਤ,ਸਾਡੇ ਦਿਨ ਜਾਣਦੇ ਸਨ। ਇਸ ਦਿਨ ਦਾ ਕਿੰਨੇ ਸਮੇਂ ਤੋਂ ਇੰਤਜ਼ਾਰ ਸੀ । ਆਖ਼ਿਰ ਪਤੀ-ਪਤਨੀ ਬਣ ਕੇ ਅਸੀਂ ਦੇਵੋ ਬਹੁਤ ਖ਼ੁਸ਼ ਹਾਂ’। 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ ਵਿੱਚ ਦੋਵਾਂ ਦੀ ਮੰਗਣੀ ਹੋਈ ਸੀ ।
ਰਾਘਵ ਅਤੇ ਪਰੀਣਿਤੀ ਦੇ ਵਿਆਹ ਤੋਂ ਬਾਅਦ ਹੁਣ ਰਿਸੈੱਪਸ਼ਨ ਦਾ ਸਿਲਸਿਲੇ ਸ਼ੁਰੂ ਹੋਵੇਗਾ । ਦੱਸਿਆ ਜਾ ਰਿਹਾ ਹੈ ਕਿ ਰਾਘਵ ਦੀ ਇੱਕ ਦਿੱਲੀ ਅਤੇ ਪੰਜਾਬ ਵਿੱਚ ਰਿਸੈੱਪਸ਼ਨ ਹੋਵੇਗਾ। ਪੰਜਾਬ ਦੇ ਮਹਿਮਾਨਾਂ ਦੇ ਲਈ ਚੰਡੀਗੜ੍ਹ ਰੀਸੈਪਸ਼ਨ ਹੋਵੇਗੀ । ਇਸ ਤੋਂ ਇਲਾਵਾ ਮੁੰਬਈ ਵਿੱਚ ਵੀ ਰਿਸੈੱਪਸ਼ਨ ਦਾ ਪ੍ਰੋਗਰਾਮ ਹੋ ਸਕਦਾ ਹੈ ਕਿਉਂਕਿ ਪਰੀਣਿਤੀ ਬਾਲੀਵੁੱਡ ਤੋਂ ਹਨ ਇਸ ਲਈ ਉਨ੍ਹਾਂ ਦੇ ਜ਼ਿਆਦਾਤਰ ਦੋਸਤ ਇਸ ਰਿਸੈੱਪਸ਼ਨ ਵਿੱਚ ਸ਼ਾਮਲ ਹੋ ਸਕਦੇ ਹਨ ।
ਰਾਘਵ ਅਤੇ ਪਰਿਣੀਤੀ ਕਿਵੇਂ ਮਿਲੇ ?
ਪਰੀਣਿਤੀ ਅਤੇ ਰਾਘਵ ਕੁਝ ਹੀ ਮਹੀਨਿਆਂ ਵਿੱਚ ਮਿਲੇ ਅਤੇ ਵਿਆਹ ਹੋ ਗਿਆ,ਅਜਿਹਾ ਕੁਝ ਨਹੀਂ ਹੋਇਆ ਦੋਵੇ ਪੜ੍ਹਾਈ ਦੇ ਦਿਨਾਂ ਤੋਂ ਇੱਕ ਦੂਜੇ ਨੂੰ ਜਾਣ ਦੇ ਹਨ ਅਤੇ ਚੰਗੇ ਦੋਸਤ ਸਨ । ਪਰ ਵਿਆਹ ਕਰਨ ਦਾ ਫੈਸਲਾ ਦੋਵਾਂ ਨੇ ਪੰਜਾਬ ਵਿੱਚ ਚਮਕੀਲਾ ਫ਼ਿਲਮ ਦੀ ਸ਼ੂਟਿੰਗ ਦੌਰਾਨ ਕੀਤਾ । ਰਾਘਵ ਉਨ੍ਹਾਂ ਨੂੰ ਦੋਸਤੀ ਦੇ ਨਾਤੇ ਮਿਲਣ ਗਏ । ਇਸ ਦੌਰਾਨ ਦੋਵਾਂ ਦੇ ਵਿਚਾਲੇ ਡੇਟਿੰਗ ਸ਼ੁਰੂ ਹੋ ਗਈ ਅਤੇ ਕਈ ਜਨਤਕ ਥਾਵਾਂ ‘ਤੇ ਇਕੱਠੇ ਵੇਖੇ ਗਏ । ਜਿਸ ਤੋਂ ਬਾਅਦ ਵਿਆਹ ਦੀਆਂ ਚਰਚਾਵਾਂ ਸ਼ੁਰੂ ਹੋ ਗਈਆਂ ।
ਰਾਘਵ ਚੱਢਾ ਰਜਿੰਦਰ ਨਗਰ ਵਿਧਾਨਸਭਾ ਸੀਟ ਤੋਂ ਪਹਿਲੀ ਵਾਰ ਦਿੱਲੀ ਵਿਧਾਨਸਭਾ ਪਹੁੰਚੇ ਸਨ ਉਸ ਤੋਂ ਬਾਅਦ ਉਹ ਪੰਜਾਬ ਤੋਂ ਰਾਜਸਭਾ ਦੇ ਮੈਂਬਰ ਬਣੇ । 2012 ਵਿੱਚ ਰਾਘਵ ਚੱਢਾ ਅੰਨਾ ਅੰਦੋਲਨ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇ ਨਾਲ ਜੁੜੇ । 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਉਹ ਪੰਜਾਬ ਦੇ ਸਹਿ ਪ੍ਰਭਾਰੀ ਸਨ,ਪਾਰਟੀ ਦੀ ਪੰਜਾਬ ਵਿੱਚ ਜਿੱਤ ਵਿੱਚ ਉਨ੍ਹਾਂ ਦੀ ਅਹਿਮ ਭੂਮਿਕਾ ਰਹੀ ਹੈ । ਵਿਰੋਧੀ ਉਨ੍ਹਾਂ ‘ਤੇ ਤੰਜ ਕੱਸ ਦੇ ਹੋਏ ਉਨ੍ਹਾਂ ਨੂੰ ਪੰਜਾਬ ਦਾ ਸੁਪਰ ਸੀ ਐੱਮ ਵੀ ਕਹਿੰਦੇ ਹਨ ।