The Khalas Tv Blog India ਭਾਰਤ ਅਤੇ ਫਰਾਂਸ ਵਿਚਕਾਰ ਅੱਜ ਰਾਫੇਲ ਸੌਦਾ: 63,000 ਕਰੋੜ ਰੁਪਏ ਵਿੱਚ ਪ੍ਰਮਾਣੂ ਬੰਬ ਚਲਾਉਣ ਦੇ ਸਮਰੱਥ 26 ਰਾਫੇਲ ਸਮੁੰਦਰੀ ਜਹਾਜ਼ ਖਰੀਦੇਗਾ ਭਾਰਤ
India International

ਭਾਰਤ ਅਤੇ ਫਰਾਂਸ ਵਿਚਕਾਰ ਅੱਜ ਰਾਫੇਲ ਸੌਦਾ: 63,000 ਕਰੋੜ ਰੁਪਏ ਵਿੱਚ ਪ੍ਰਮਾਣੂ ਬੰਬ ਚਲਾਉਣ ਦੇ ਸਮਰੱਥ 26 ਰਾਫੇਲ ਸਮੁੰਦਰੀ ਜਹਾਜ਼ ਖਰੀਦੇਗਾ ਭਾਰਤ

ਆਹ ਖ਼ਬਰ ਦੇਖ ਸੁਣ ਕੇ ਪਾਕਿਸਤਾਨ ਦੀਆਂ ਮੁਸ਼ਕਿਲਾਂ ਹੋਰ ਵਧਣ ਵਾਲੀਆਂ ਨੇ ਕਿਉਂਕਿ ਭਾਰਤ ਅੱਜ ਸੋਮਵਾਰ ਨੂੰ ਫਰਾਂਸ ਨਾਲ 26 ਰਾਫੇਲ ਜਹਾਜ਼ਾਂ ਲਈ ਇੱਕ ਸੌਦੇ ‘ਤੇ ਦਸਤਖਤ ਕਰਨ ਲਈ ਤਿਆਰ ਹੈ। ਇਸ ਸਮਝੌਤੇ ‘ਤੇ ਦੋਵਾਂ ਦੇਸ਼ਾਂ ਦੇ ਰੱਖਿਆ ਮੰਤਰੀਆਂ ਵੱਲੋਂ ਦਸਤਖਤ ਕੀਤੇ ਜਾਣਗੇ। ਇਸ ਸੌਦੇ ਦੇ ਤਹਿਤ, ਭਾਰਤ ਫਰਾਂਸ ਤੋਂ ਪਰਮਾਣੂ ਬੰਬ ਦਾਗਣ ਦੀ ਸਮਰੱਥਾ ਨਾਲ ਲੈਸ 22 ਸਿੰਗਲ ਸੀਟਰ ਅਤੇ 4 ਡਬਲ ਸੀਟਰ ਜਹਾਜ਼ ਖਰੀਦੇਗਾ।

ਰਿਪੋਰਟਾਂ ਅਨੁਸਾਰ, ਫਰਾਂਸ ਨਾਲ ਇਹ ਸੌਦਾ ਲਗਭਗ 63,000 ਕਰੋੜ ਰੁਪਏ ਵਿੱਚ ਕੀਤਾ ਜਾ ਰਿਹਾ ਹੈ ਜੋ ਕਿ ਹਥਿਆਰਾਂ ਦੀ ਖਰੀਦ ਦੇ ਮਾਮਲੇ ਵਿੱਚ ਇਹ ਭਾਰਤ ਦਾ ਫਰਾਂਸ ਨਾਲ ਹੁਣ ਤੱਕ ਦਾ ਸਭ ਤੋਂ ਵੱਡਾ ਸੌਦਾ ਹੈ। 23 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਹੋਈ ਕੈਬਨਿਟ ਕਮੇਟੀ ਆਨ ਸਕਿਉਰਿਟੀ CCS ਦੀ ਮੀਟਿੰਗ ਵਿੱਚ ਇਸ ਸੌਦੇ ਨੂੰ ਮਨਜ਼ੂਰੀ ਦਿੱਤੀ ਗਈ ਸੀ। ਭਾਰਤ INS ਵਿਕਰਾਂਤ ‘ਤੇ ਰਾਫੇਲ ਜਹਾਜ਼ ਤਾਇਨਾਤ ਕਰੇਗਾ।

ਜਹਾਜ਼ ਨਿਰਮਾਣ ਕੰਪਨੀ ਡਸਾਲਟ ਏਵੀਏਸ਼ਨ ਨੇ ਭਾਰਤ ਦੀਆਂ ਜ਼ਰੂਰਤਾਂ ਦੇ ਅਨੁਸਾਰ ਇਨ੍ਹਾਂ ਜਹਾਜ਼ਾਂ ਵਿੱਚ ਕਈ ਬਦਲਾਅ ਕੀਤੇ ਹਨ। ਇਸ ਵਿੱਚ ਜਹਾਜ਼ ਵਿਰੋਧੀ ਹਮਲਾ, ਪ੍ਰਮਾਣੂ ਹਥਿਆਰ ਲਾਂਚ ਕਰਨ ਦੀ ਸਮਰੱਥਾ ਅਤੇ 10 ਘੰਟਿਆਂ ਤੱਕ ਉਡਾਣ ਰਿਕਾਰਡਿੰਗ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਹਨ। ਇਸ ਤੋਂ ਇਲਾਵਾ, ਕੰਪਨੀ ਭਾਰਤ ਨੂੰ ਹਥਿਆਰ ਪ੍ਰਣਾਲੀ, ਸਪੇਅਰ ਪਾਰਟਸ ਅਤੇ ਜਹਾਜ਼ਾਂ ਲਈ ਜ਼ਰੂਰੀ ਔਜ਼ਾਰ ਵੀ ਪ੍ਰਦਾਨ ਕਰੇਗੀ। ਰਿਪੋਰਟਾਂ ਅਨੁਸਾਰ, ਇਨ੍ਹਾਂ ਜਹਾਜ਼ਾਂ ਦੀ ਡਿਲੀਵਰੀ 2028-29 ਵਿੱਚ ਸ਼ੁਰੂ ਹੋਵੇਗੀ ਅਤੇ ਸਾਰੇ ਜਹਾਜ਼ 2031-32 ਤੱਕ ਭਾਰਤ ਪਹੁੰਚ ਜਾਣਗੇ।

Exit mobile version