The Khalas Tv Blog India ਪੰਜਾਬ ਦੀ ਰੇਚਲ ਗੁਪਤਾ ਨੇ ਦੇਸ਼ ਦਾ ਨਾਂ ਕੀਤਾ ਰੌਸ਼ਨ, ਗੁਪਤਾ ਨੇ ਜਿੱਤਿਆ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਤਾਜ
India International Manoranjan Punjab

ਪੰਜਾਬ ਦੀ ਰੇਚਲ ਗੁਪਤਾ ਨੇ ਦੇਸ਼ ਦਾ ਨਾਂ ਕੀਤਾ ਰੌਸ਼ਨ, ਗੁਪਤਾ ਨੇ ਜਿੱਤਿਆ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਤਾਜ

 ਥਾਈਲੈਂਡ : 2024 ਭਾਰਤ ਦੇ ਸੁੰਦਰਤਾ ਮੁਕਾਬਲੇ ਅਤੇ ਮਾਡਲਿੰਗ ਉਦਯੋਗ ਲਈ ਇੱਕ ਇਤਿਹਾਸਕ ਦਿਨ ਬਣ ਗਿਆ, ਜਦੋਂ ਜਲੰਧਰ ਦੀ ਰਹਿਣ ਵਾਲੀ 20 ਸਾਲਾ ਰੇਚਲ ਗੁਪਤਾ ਨੇ ਥਾਈਲੈਂਡ ਵਿੱਚ ਆਯੋਜਿਤ ਵੱਕਾਰੀ ਮਿਸ ਗ੍ਰੈਂਡ ਇੰਟਰਨੈਸ਼ਨਲ 2024 ਦਾ ਖਿਤਾਬ ਜਿੱਤ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਭਾਰਤੀ ਨੇ ਇਹ ਵੱਕਾਰੀ ਤਾਜ ਜਿੱਤਿਆ ਹੈ। ਰੇਚਲ ਨੂੰ ਮਿਸ ਗ੍ਰੈਂਡ ਇੰਟਰਨੈਸ਼ਨਲ 2023 ਦੀ ਜੇਤੂ ਪੇਰੂ ਦੀ ਲੂਸੀਆਨਾ ਫੁਸਟਰ ਨੇ ਤਾਜ ਪਹਿਨਾਇਆ।

ਇਸ ਮੁਕਾਬਲੇ ਵਿੱਚ ਚਾਰ ਉਪ ਜੇਤੂ ਵੀ ਚੁਣੇ ਗਏ। ਜਿਸ ਵਿੱਚ ਫਿਲੀਪੀਨਜ਼ ਦੀ ਕ੍ਰਿਸਟੀਨ ਜੂਲੀਅਨ ਓਪਿਆਜ਼ਾ (ਪਹਿਲੀ ਰਨਰ-ਅੱਪ), ਮਿਆਂਮਾਰ ਦੀ ਥਾਏ ਸੂ ਨਯਿਨ (ਸੈਕੰਡ ਰਨਰ-ਅੱਪ), ਫਰਾਂਸ ਦੀ ਸਫੀਤੁ ਕਾਬੇਂਗਲੇ (ਤੀਜੀ ਰਨਰ-ਅੱਪ) ਅਤੇ ਬ੍ਰਾਜ਼ੀਲ ਦੀ ਤਾਲਿਤਾ ਹਾਰਟਮੈਨ (ਚੌਥੀ ਰਨਰ-ਅੱਪ) ਚੁਣੀਆਂ ਗਈਆਂ।

ਰੇਚਲ ਭਾਰਤ ਲਈ ਇਹ ਖਿਤਾਬ ਲਿਆਉਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ। ਇਸ ਪ੍ਰੋਗਰਾਮ ਵਿੱਚ ਫਿਲੀਪੀਨਜ਼ ਦੀ ਕ੍ਰਿਸਟੀਨ ਜੂਲੀਅਨ ਓਪੀਜਾ ਪਹਿਲੀ ਰਨਰ-ਅੱਪ ਰਹੀ। ਉਸ ਤੋਂ ਬਾਅਦ ਮਿਆਂਮਾਰ ਦੀ ਥਾਈ ਸੂ ਨਈਨ, ਫਰਾਂਸ ਦੀ ਸਫੀਤੋ ਕਾਬੇਂਗਲੇ ਅਤੇ ਬ੍ਰਾਜ਼ੀਲ ਦੀ ਤਾਲਿਤਾ ਹਾਰਟਮੈਨ ਦਾ ਨੰਬਰ ਆਉਂਦਾ ਹੈ।

ਜਾਣਕਾਰੀ ਅਨੁਸਾਰ ਜਲੰਧਰ ਵਿਚ ਵੱਡੀ ਹੋਈ ਰੇਚਲ ਗੁਪਤਾ ਦਾ ਕੱਦ ਕਰੀਬ 5.10 ਫੁੱਟ ਹੈ। ਜਿਸ ਦੀ ਉਮਰ ਸਿਰਫ 20 ਸਾਲ ਹੈ। ਉਹ ਮਾਡਲਿੰਗ ਅਤੇ ਐਕਟਿੰਗ ਵਿੱਚ ਆਪਣਾ ਕਰੀਅਰ ਬਣਾ ਰਹੀ ਹੈ।

ਖਿਤਾਬ ਜਿੱਤਣ ਤੋਂ ਬਾਅਦ ਰੇਚਲ ਨੇ ਕਿਹਾ- ਮੈਂ ਭਾਰਤ ਵਰਗੇ ਦੇਸ਼ ਤੋਂ ਆਈ ਹਾਂ, ਜਿੱਥੇ ਹਰ ਕਿਸੇ ਨੂੰ ਭੋਜਨ, ਪਾਣੀ, ਸਿੱਖਿਆ ਅਤੇ ਬੁਨਿਆਦੀ ਸਹੂਲਤਾਂ ਨਹੀਂ ਹਨ। ਅਤੇ ਇਹ ਦੁਨੀਆਂ ਦੇ ਜ਼ਿਆਦਾਤਰ ਹਿੱਸਿਆਂ ਲਈ ਸੱਚ ਹੈ। ਇਹ ਸਮਾਂ ਆ ਗਿਆ ਹੈ ਕਿ ਅਸੀਂ ਇੱਕ ਦੂਜੇ ਨਾਲ ਲੜਨਾ ਬੰਦ ਕਰੀਏ ਅਤੇ ਇੱਕ ਦੂਜੇ ਦਾ ਆਦਰ ਕਰਨਾ ਸ਼ੁਰੂ ਕਰੀਏ ਅਤੇ ਇਹ ਸੁਨਿਸ਼ਚਿਤ ਕਰੀਏ ਕਿ ਇਸ ਧਰਤੀ ‘ਤੇ ਹਰੇਕ ਲਈ ਲੋੜੀਂਦੇ ਸਰੋਤ ਹਨ। ਅੰਤ ਵਿੱਚ ਰੇਚਲ ਨੇ ਮੀਡੀਆ ਦਾ ਧੰਨਵਾਦ ਕੀਤਾ।

ਰਾਚੇਲ ਗੁਪਤਾ ਦੀ ਇਸ ਇਤਿਹਾਸਕ ਜਿੱਤ ਨੇ ਨਾ ਸਿਰਫ਼ ਭਾਰਤ ਦਾ ਮਾਣ ਵਧਾਇਆ ਹੈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਵੀ ਬਣੀਆ ਹੈ। ਜਿਸ ਨੇ ਵਿਸ਼ਵ ਪੱਧਰ ‘ਤੇ ਭਾਰਤ ਦਾ ਨਾਮ ਰੌਸ਼ਨ ਕੀਤਾ।

 

Exit mobile version