The Khalas Tv Blog Punjab ਅਮਨ-ਕਾਨੂੰਨ ‘ਤੇ ਉੱਠੇ ਸਵਾਲ, ਦੁਕਾਨ ‘ਚ ਦਾਖਲ ਹੋ ਕੇ ਨੌਜਵਾਨ ਦਾ ਕੀਤਾ ਬੁਰਾ ਹਾਲ , ਦੁਕਾਨਦਾਰਾਂ ‘ਚ ਡਰ ਦਾ ਮਾਹੌਲ
Punjab

ਅਮਨ-ਕਾਨੂੰਨ ‘ਤੇ ਉੱਠੇ ਸਵਾਲ, ਦੁਕਾਨ ‘ਚ ਦਾਖਲ ਹੋ ਕੇ ਨੌਜਵਾਨ ਦਾ ਕੀਤਾ ਬੁਰਾ ਹਾਲ , ਦੁਕਾਨਦਾਰਾਂ ‘ਚ ਡਰ ਦਾ ਮਾਹੌਲ

Questions raised on law and order 4 bullets fired at a youth entering the shop serious 6th shooting in the city in 30 days

ਅਮਨ-ਕਾਨੂੰਨ 'ਤੇ ਉੱਠੇ ਸਵਾਲ, ਦੁਕਾਨ 'ਚ ਦਾਖਲ ਹੋ ਕੇ ਨੌਜਵਾਨ ਦਾ ਕੀਤਾ ਬੂਰਾ ਹਾਲ , ਦੁਕਾਨਦਾਰਾਂ 'ਚ ਡਰ ਦਾ ਮਾਹੌਲ

ਅੰਮ੍ਰਿਤਸਰ : ਗੁਰੂ ਕੀ ਨਗਰੀ ਅੰਮ੍ਰਿਤਸਰ ਸ਼ਹਿਰ ਵਿੱਚ ਗੋਲੀਬਾਰੀ ਆਮ ਹੋ ਗਈ ਹੈ। ਪਿਛਲੇ 30 ਦਿਨਾਂ ਵਿੱਚ ਸ਼ਹਿਰ ਵਿੱਚ ਗੋਲੀਬਾਰੀ ਦੀਆਂ 6 ਘਟਨਾਵਾਂ ਵਾਪਰੀਆਂ ਹਨ। ਬੁੱਧਵਾਰ ਸ਼ਾਮ 6.20 ਵਜੇ ਸੁਲਤਾਨਵਿੰਡ ਰੋਡ ਸਥਿਤ ਨਿਊ ਆਜ਼ਾਦ ਨਗਰ ‘ਚ ਇਕ ਨੌਜਵਾਨ ਨੂੰ ਰੰਜ਼ਿਸ਼ ਦੇ ਚੱਲਦਿਆਂ 4 ਗੋਲੀਆਂ ਚਲਾ ਕੇ ਜ਼ਖਮੀ ਕਰ ਦਿੱਤਾ।

ਗੋਲੀਆਂ ਨੂੰ ਚਲਦੀਆਂ ਦੇਖ ਲੋਕਾਂ ਵਿਚ ਵੀ ਦਹਿਸ਼ਤ ਫੈਲ ਗਈ। ਹਮਲਾਵਰ ਤੋਂ ਬਚਦੇ ਹੋਏ ਨੌਜਵਾਨ ਇਕ ਦੁਕਾਨ ‘ਚ ਦਾਖਲ ਹੋ ਗਿਆ ਪਰ ਹਮਲਾਵਰ ਨੇ ਉਸ ਦਾ ਪਿੱਛਾ ਕੀਤਾ ਅਤੇ ਦੁਕਾਨ ‘ਚ ਦਾਖਲ ਹੋ ਕੇ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ।

ਜ਼ਖਮੀ ਦੀ ਪਛਾਣ ਗਗਨਦੀਪ ਸਿੰਘ ਕੁੱਕੂ ਵਜੋਂ ਹੋਈ ਹੈ, ਜਿਸ ਦਾ ਇਲਾਜ ਨਿੱਜੀ ਹਸਪਤਾਲ ‘ਚ ਚੱਲ ਰਿਹਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੌਕੇ ‘ਤੇ ਇਕ ਪੁਲਿਸ ਮੁਲਾਜ਼ਮ ਵੀ ਮੌਜੂਦ ਸੀ, ਜਿਸ ਨੇ ਗੋਲੀਆਂ ਚਲਦੀਆਂ ਦੇਖ ਕੇ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣਾ ਸ਼ੁਰੂ ਕਰ ਦਿੱਤਾ। ਇਸ ਦੇ ਨਾਲ ਹੀ ਘਟਨਾ ਦਾ ਪਤਾ ਲੱਗਦਿਆਂ ਹੀ ਏਡੀਸੀਪੀ ਅਭਿਮਨਿਊ ਰਾਣਾ, ਏਸੀਪੀ ਗੁਰਪ੍ਰਤਾਪ ਸਿੰਘ ਸਹੇਤਾ ਅਤੇ ਥਾਣਾ ਬੀ-ਡਵੀਜ਼ਨ ਦੀ ਪੁਲੀਸ ਵੀ ਮੌਕੇ ’ਤੇ ਪਹੁੰਚ ਗਈ।

ਗੋਲੀ ਚਲਾਉਣ ਵਾਲੇ 2  ਭਰਾਵਾ ਦੀ ਪਛਾਣ, 2 ਪਿਸਤੌਲ ਬਰਾਮਦ

ਮੌਕੇ ’ਤੇ ਪੁੱਜੇ ਏਡੀਸੀਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਜ਼ਖ਼ਮੀ ਦੀ ਪਛਾਣ ਗਗਨਦੀਪ ਸਿੰਘ ਕੁੱਕੂ ਵਜੋਂ ਹੋਈ ਹੈ। ਰੰਜ਼ਿਸ਼  ਦੇ ਤਹਿਤ ਨੌਜਵਾਨ ਨੂੰ ਗੋਲੀਆਂ ਮਾਰਨ ਵਾਲੇ ਬਲਕਾਰ ਸਿੰਘ ਉਰਫ਼ ਲੱਬਾ, ਉਸ ਦੇ ਇਕ ਭਰਾ ਦੀ ਪਛਾਣ ਹੋ ਗਈ ਹੈ। ਜਦਕਿ 4/5 ਅਣਪਛਾਤੇ ਨੌਜਵਾਨ ਵੀ ਉਨ੍ਹਾਂ ਦੇ ਨਾਲ ਸਨ। ਪੁਲਿਸ ਨੇ ਮੋਕੇ ‘ਤੇ 2 ਪਿਸਤੌਲ ਬਰਾਮਦ ਕੀਤੇ ਹਨ।

ਪੁਲਿਸ ਪੀੜਤ ਪਰਿਵਾਰ ਦੇ ਬਿਆਨ ਦਰਜ ਕਰਕੇ ਹਮਲਾਵਰਾਂ ਖ਼ਿਲਾਫ਼ ਠੋਸ ਕਾਰਵਾਈ ਕਰੇਗੀ। ਜ਼ਖਮੀ ਗਗਨਦੀਪ ਸਿੰਘ ਨੂੰ ਇਲਾਜ ਲਈ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਡਾਕਟਰਾਂ ਅਨੁਸਾਰ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਗੋਲੀਆ ਦੇ ਜ਼ਖਮ ਬਹੁਤ ਡੂੰਘੇ ਹਨ। ਨੌਜਵਾਨ ਦੇ ਹੋਸ਼ ‘ਚ ਆਉਣ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਹਮਲੇ ਦਾ ਅਸਲ ਕਾਰਨ ਕੀ ਸੀ।

ਘਟਨਾ ਤੋਂ ਬਾਅਦ ਦੁਕਾਨਦਾਰਾਂ ‘ਚ ਦਹਿਸ਼ਤ, ਗਸ਼ਤ ਵਧਾਉਣ ਦੀ ਮੰਗ

ਦੁਕਾਨ ‘ਚ ਦਾਖਲ ਹੋ ਕੇ ਨੌਜਵਾਨ ਨੂੰ ਗੋਲੀ ਦੀ ਘਟਨਾ ਕਾਰਨ ਦੁਕਾਨਦਾਰਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਅਮਨ ਕਾਨੂੰਨ ਦੀ ਹਾਲਤ ਮਾੜੀ ਹੈ। ਨਿੱਤ ਦਿਨ ਵਾਪਰ ਰਹੀਆਂ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਉਹ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਨ੍ਹਾਂ ਪੁਲੀਸ ਤੋਂ ਮੰਗ ਕੀਤੀ ਕਿ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣ।

Exit mobile version