The Khalas Tv Blog Punjab ਰਸਤਾ ਖੋਲ੍ਹਣ ‘ਤੇ ਕੌਮੀ ਇਨਸਾਫ ਮੋਰਚਾ ਵੰਡਿਆ ਗਿਆ! ਹਵਾਰਾ ਦੇ ਪਿਤਾ ਦਾ ਇਲਜ਼ਾਮ ‘ਜ਼ਬਰਦਸਤੀ ਹਸਤਾਖਰ ਕਰਵਾਏ’ !
Punjab

ਰਸਤਾ ਖੋਲ੍ਹਣ ‘ਤੇ ਕੌਮੀ ਇਨਸਾਫ ਮੋਰਚਾ ਵੰਡਿਆ ਗਿਆ! ਹਵਾਰਾ ਦੇ ਪਿਤਾ ਦਾ ਇਲਜ਼ਾਮ ‘ਜ਼ਬਰਦਸਤੀ ਹਸਤਾਖਰ ਕਰਵਾਏ’ !

ਬਿਉਰੋ ਰਿਪੋਰਟ : ਮੋਹਾਲੀ ਵਿੱਚ ਚੱਲ ਰਹੇ ਕੌਮੀ ਇਨਸਾਫ ਮੋਰਚੇ ਵੱਲੋਂ ਪੁਲਿਸ ਨਾਲ ਇੱਕ ਪਾਸੇ ਤੋਂ ਰਸਤਾ ਖੋਲ੍ਹਣ ਨੂੰ ਲੈਕੇ ਬਣੀ ਸਹਿਮਤੀ ਤੋਂ ਬਾਅਦ ਹੁਣ ਵਿਵਾਦ ਖੜਾ ਹੋ ਗਿਆ ਹੈ । ਇਨਸਾਫ ਮੋਰਚਾ ਹੀ 2 ਹਿੱਸਿਆਂ ਵਿੱਚ ਵੰਡਿਆ ਹੋਇਆ ਨਜ਼ਰ ਆ ਰਿਹਾ ਹੈ । ਬੰਦੀ ਸਿੰਘ ਜਗਤਾਰ ਸਿੰਘ ਹਵਾਲਾ ਦੇ ਪਿਤਾ ਗੁਰਚਰਨ ਸਿੰਘ ਨੇ ਸਾਫ ਕੀਤਾ ਹੈ ਕਿ ਉਨ੍ਹਾਂ ਨੇ ਅਜਿਹੇ ਕੋਈ ਸਹਿਮਤੀ ਨਹੀਂ ਜਤਾਈ ਹੈ ਇੱਕ ਪਾਸੇ ਤੋਂ ਰਸਤਾ ਖੋਲ੍ਹ ਦਿੱਤਾ ਜਾਵੇ। ਜਦਕਿ ਮੋਰਚੇ ਦੀ ਲੀਗਲ ਟੀਮ ਦੇ ਵਕੀਲ ਦਿਲਸ਼ੇਰ ਸਿੰਘ ਨੇ ਕਿਹਾ ਹੈ ਕਿ ਬਾਪੂ ਗੁਰਚਰਨ ਸਿੰਘ ਨੇ ਸਮਝੌਤੇ ‘ਤੇ ਹਸਤਾਖਰ ਕੀਤੇ ਹਨ ।

ਦਿਲਸ਼ੇਰ ਸਿੰਘ ਨੇ ਕਿਹਾ ਜਦੋਂ ਮੋਰਚੇ ਦੇ ਖਿਲਾਫ ਅਦਾਲਤ ਵਿੱਚ PIL ਪਾਈ ਗਈ ਸੀ ਤਾਂ ਅਸੀਂ ਆਪਣੇ ਜਵਾਬ ਵਿੱਚ ਕਿਹਾ ਸੀ ਕਿ ਸਾਡੇ ਵੱਲੋਂ ਨਹੀਂ ਬਲਕਿ ਪੁਲਿਸ ਵੱਲੋਂ ਦੂਜੇ ਪਾਸੇ ਦਾ ਰਸਤਾ ਬਲਾਕ ਕੀਤਾ ਗਿਆ ਹੈ । ਇਸ ਤੋਂ ਬਾਅਦ ਅਦਾਲਤ ਵਿੱਚ ਪੁੱਛਿਆ ਗਿਆ ਸੀ ਕਿ ਜੇਕਰ ਪੁਲਿਸ ਰਸਤਾ ਖੋਲ ਦਿੰਦੀ ਹੈ ਤਾਂ ਤੁਸੀਂ ਤਾਂ ਬਲਾਕ ਨਹੀਂ ਕਰੋਗੇ ਤਾਂ ਅਸੀਂ ਕਿਹਾ ਸੀ ਸਾਡੇ ਵੱਲੋਂ ਬਲਾਕ ਨਹੀਂ ਕੀਤਾ ਜਾਵੇਗਾ । ਮੋਰਚੇ ਦੇ ਵਕੀਲ ਨੇ ਦੱਸਿਆ ਕਿ ਅਸੀਂ ਇਨਸਾਨੀਅਤ ਦੇ ਨਾਤੇ ਇਹ ਫੈਸਲਾ ਲਿਆ ਸੀ। ਦਿਲਸ਼ੇਰ ਸਿੰਘ ਨੇ ਕਿਹਾ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਵਿੱਚ ਵੀ ਇਹ ਹੀ ਫੈਸਲਾ ਹੋਇਆ ਸੀ । ਉਨ੍ਹਾਂ ਕਿਹਾ ਇੱਕ ਪਾਸੇ ਦਾ ਰਸਤਾ ਖੋਲ੍ਹਣ ਨਾਲ ਸਾਡਾ ਮੋਰਚਾ ਬਚ ਜਾਂਦਾ ਹੈ ਅਤੇ ਸਾਨੂੰ ਸਮਾਂ ਮਿਲ ਜਾਂਦਾ ਹੈ । ਦੂਜਾ ਜਿਹੜੇ ਲੋਕ ਇੱਕ ਪਾਸੇ ਤੋਂ ਗੁਜ਼ਰਨਗੇ ਉਹ ਮੋਰਚੇ ਨੂੰ ਵੀ ਵੇਖਣਗੇ ਅਤੇ ਇਸ ਦੀ ਅਹਿਮੀਅਤ ਨੂੰ ਸਮਝਣਗੇ ਜਿਸ ਤਰ੍ਹਾਂ ਦਿੱਲੀ ਵਿੱਚ ਕਿਸਾਨ ਮੋਰਚੇ ਵਿੱਚ ਇੱਕ ਪਾਸੇ ਤਾ ਟਰੈਫਿਕ ਖੋਲ੍ਹ ਕੇ ਰੱਖਿਆ ਸੀ ।

ਦਿਲਸ਼ੇਰ ਸਿੰਘ ਨੇ ਦਾਅਵਾ ਕੀਤਾ ਇੱਕ ਮਸਲੇ ‘ਤੇ ਮੋਰਚੇ ਦੀ ਤਾਲਮੇਲ ਕਮੇਟੀ ਵਿੱਚ ਇੱਕ ਵਾਰ ਨਹੀਂ 2 ਵਾਰ ਨਹੀਂ 3 ਵਾਰ ਵਿਚਾਰ ਹੋਇਆ, ਅਖੀਰਲੀ ਮੀਟਿੰਗ ਐਤਵਾਰ ਨੂੰ ਹੋਈ ਸੀ ਜਿਸ ਵਿੱਚ ਬਹੁਗਿਣਤੀਆਂ ਨੇ ਇਸ ‘ਤੇ ਸਹਿਮਤੀ ਜਤਾਈ। ਉਨ੍ਹਾਂ ਕਿਹਾ ਬਾਬੂ ਗੁਰਚਰਨ ਸਿੰਘ ਗਰੈਜੂਏਟ ਹਨ ਅਤੇ ਉਨ੍ਹਾਂ ਨੇ ਪੜ੍ਹਨ ਦੇ ਬਾਅਦ ਇਸ ‘ਤੇ ਹਸਤਾਖਰ ਕੀਤੇ ਹਨ । ਜੇਕਰ ਤੁਸੀਂ ਪੜ੍ਹਨ ਦੇ ਬਾਅਦ ਇਹ ਕਹਿ ਰਹੇ ਹੋ ਕਿ ਤੁਹਾਨੂੰ ਨਹੀਂ ਪਤਾ ਕੀ ਲਿਖਿਆ ਹੈ ਤਾਂ ਫਿਰ ਤੁਸੀਂ ਕਿਸ ਤਰ੍ਹਾਂ ਦੇ ਆਗੂ ਹੋ ਤੁਹਾਨੂੰ ਆਪਣੇ ਸਟੈਂਡ ‘ਤੇ ਕਾਇਮ ਰਹਿਣਾ ਚਾਹੀਦਾ ਸੀ । ਇਸ ਵਿੱਚ ਕੋਈ ਬੁਰਾਈ ਨਹੀਂ ਹੈ ਇਸ ਨਾਲ ਕੌਮੀ ਇਨਸਾਫ ਮੋਰਚਾ ਬਚ ਸਕਦਾ ਹੈ । ਮੋਰਚੇ ਦੇ ਵਕੀਲ ਦਿਲਸ਼ੇਰ ਸਿੰਘ ਨੇ ਕਿਹਾ ਸਾਡੀ ਪ੍ਰਸ਼ਾਸਨ ਨਾਲ 2 ਚੀਜ਼ਾ ‘ਤੇ ਸਹਿਮਤੀ ਹੋਈ ਹੈ ਕਿ ਜਿਹੜੇ ਬੰਦੀ ਸਿੰਘਾਂ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਉਨ੍ਹਾਂ ਦੀ ਤੁਸੀਂ ਪੋਜ਼ੀਟਿਵ ਰਿਪੋਰਟ ਬਣਾ ਕੇ ਭੇਜੋ ਤਾਂਕੀ ਉਨ੍ਹਾਂ ਦੀ ਰਿਲੀਜ਼ ਚੱਲਦੀ ਹੋਵੇ ਅਤੇ ਦੂਜਾ ਜਗਤਾਰ ਸਿੰਘ ਹਵਾਰਾ ਦੇ ਪੰਜਾਬ ਵਿੱਚ 2 ਕੇਸ ਹਨ ਉਹ ਜਲਦ ਤੋਂ ਜਲਦ ਖ਼ਤਮ ਕੀਤੇ ਜਾਣ।

ਬਾਬੂ ਗੁਰਚਰਨ ਸਿੰਘ ਦਾ ਜਵਾਬ

ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਬੂ ਗੁਰਚਰਨ ਸਿੰਘ ਨੇ ਕਿਹਾ ਮੈਂ ਸਪਸ਼ਟ ਕਰਨਾ ਚਾਉਂਦਾ ਹਾਂ ਕਿ ਨਾ ਮੈਂ ਰਸਤਾ ਖੋਲਣ ਦੇ ਲਈ ਹਸਤਾਖਰ ਕੀਤੇ ਹਨ ਨਾ ਹੀ ਉਹ ਇਸ ਗੱਲ ਤੋਂ ਸਹਿਮਤ ਹਨ । ਗੁਰਚਰਨ ਸਿੰਘ ਨੇ ਕਿਹਾ ਮੇਰੇ ਖਿਲਾਫ ਇਹ ਵੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਸਰਕਾਰ ਨਾਲ ਮੇਰੀ ਅੰਦਰ ਖਾਤੇ ਕੋਈ ਸਹਿਮਤੀ ਹੋਈ ਹੈ । ਉਨ੍ਹਾਂ ਕਿਹਾ ਅਸੀਂ ਇਹ ਰਸਤਾ ਬੰਦ ਨਹੀਂ ਕੀਤਾ ਸੀ,ਸਰਕਾਰ ਸਾਡੇ ਸਿਰ ‘ਤੇ ਰਸਤਾ ਖੁਲਵਾਉਣਾ ਚਾਹੁੰਦੀ ਹੈ,ਜੇਕਰ ਸਰਕਾਰ ਨੂੰ ਰਸਤਾ ਖੁਲਵਾਉਣਾ ਹੈ ਤਾਂ ਸਾਡੇ ਨਾਲ ਗੱਲ ਕਰਦੀ । ਦਿੱਲੀ ਸਰਕਾਰ ਜਗਤਾਰ ਸਿੰਘ ਹਵਾਲਾ ਨੂੰ ਸ਼ਿਫਟ ਨਹੀਂ ਕਰ ਰਹੀ ਹੈ । ਉਨ੍ਹਾਂ ਕਿਹਾ ਵਕੀਲਾਂ ਨੇ ਇੱਕ ਮੈਮਰੈਂਡਮ ਤਿਆਰ ਕੀਤਾ ਸੀ ਪ੍ਰਸ਼ਾਸਨ ਨੂੰ ਦੇਣ ਲਈ,ਮੈਨੂੰ ਪਹਿਲੇ ਤਿੰਨ ਪੁਆਇੰਟ ਬਾਰੇ ਦੱਸਿਆ ਗਿਆ ਕਿ ਭਾਈ ਗੁਰਦੀਪ ਸਿੰਘ ਅਤੇ ਦਵਿੰਦਰ ਪਾਲ ਸਿੰਘ ਦੀ ਰਿਹਾਈ ਦੀ ਗੱਲ ਕੀਤੀ ਗਈ ਹੈ । ਜਗਤਾਰ ਸਿੰਘ ਹਵਾਰਾ ਦੇ ਕੇਸਾਂ ਦਾ ਜ਼ਿਕਰ ਕੀਤਾ ਗਿਆ । ਇਨ੍ਹਾਂ ਤਿੰਨ ਪੁਆਇੰਟ ਬਾਰੇ ਮੈਨੂੰ ਦੱਸਿਆ ਗਿਆ,ਮੈਂ ਕਿਹਾ ਕਿ ਇਹ ਵਕੀਲਾਂ ਦਾ ਮਸਲਾ ਹੈ ਉਹ ਆਪ ਹਸਤਾਖਰ ਕਰਨਗੇ ਪਰ ਮੇਰੇ ਕੋਲੋ ਜ਼ਬਰਦਸਤੀ ਹਸਤਾਖਰ ਕਰਵਾਏ ਗਏ ਇਹ ਪੁਆਇੰਟ ਮੇਰੇ ਧਿਆਨ ਵਿੱਚ ਨਹੀਂ ਲਿਆਉਂਦਾ ਗਿਆ ਕਿ ਰਸਤੇ ਖੋਲ੍ਹਣ ਦੇ ਬਾਰੇ ਕੋਈ ਸਹਿਮਤੀ ਹੈ । ਨਾ ਹੀ ਮੈਂ ਉਸ ਮਾਮਲੇ ਵਿੱਚ ਸਹਿਮਤ ਹਾਂ, ਜੇਕਰ ਤੁਸੀਂ ਮੇਰੇ ਨਾਲ ਖੋਖਾ ਕੀਤਾ ਤਾਂ ਉਸ ਦੇ ਜਵਾਬਦੇਹੀ ਤੁਸੀਂ ਹੋਵੋਗੇ ।

ਹਾਈਕੋਰਟ ਕੋਰਟ ਸਖਤ

ਪੰਜਾਬ ਹਰਿਆਣਾ ਹਾਈਕੋਰਟ ਨੇ ਪਿਛਲੀ ਸੁਣਵਾਈ ਦੇ ਦੌਰਾਨ ਕੌਮੀ ਇਨਸਾਫ ਮੋਰਚੇ ਨੂੰ ਲੈਕੇ ਸਖਤ ਟਿਪਣੀ ਕੀਤੀ ਸੀ । 2 ਅਗਸਤ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਕਿਹਾ ਸੀ ਕਿ ਅਗਲੀ ਸੁਣਵਾਈ ਤੋਂ ਪਹਿਲਾਂ ਇਸ ਦਾ ਹੱਲ ਕੱਢਿਆ ਜਾਵੇ ਨਹੀਂ ਤਾਂ ਸਾਡੇ ਵੱਲੋਂ ਸਖਤ ਨਿਰਦੇਸ਼ ਜਾਰੀ ਕੀਤੇ ਜਾਣਗੇ । ਹਾਈਕੋਰਟ ਨੇ ਕਿਹਾ ਸੀ ਕਿ ਜੇਕਰ ਤੁਹਾਡੀ ਕੋਈ ਮੰਗ ਹੈ ਤਾਂ ਇਸ ਨੂੰ ਕਾਨੂੰਨੀ ਤਰੀਕੇ ਨਾਲ ਚੁੱਕਿਆ ਜਾਵੇ ਪਰ ਸੜ੍ਹਕ ਰੋਕਣਾ ਸਹੀ ਨਹੀਂ ਹੈ ਇਸ ਨਾਲ ਆਮ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ।

 

 

Exit mobile version