The Khalas Tv Blog India ਬਾਂਦਰ ਦਾ ਸਵਾਦ ਲੈਣਾ ਪੈ ਗਿਆ ਅਜਗਰ ਨੂੰ ਮਹਿੰਗਾ, ਆਹ ਹੋ ਗਿਆ ਹਾਲ
India

ਬਾਂਦਰ ਦਾ ਸਵਾਦ ਲੈਣਾ ਪੈ ਗਿਆ ਅਜਗਰ ਨੂੰ ਮਹਿੰਗਾ, ਆਹ ਹੋ ਗਿਆ ਹਾਲ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਅਜਗਰ ਵੱਲੋਂ ਕਿਸੇ ਨਾ ਕਿਸੇ ਜਾਨਵਰ ਨੂੰ ਨਿਗਲਣ ਦੀਆਂ ਘਟਨਾਵਾਂ ਆਮ ਵੇਖਣ ਨੂੰ ਮਿਲਦੀਆਂ ਹਨ। ਪਰ ਗੁਜਰਾਤ ਦੇ ਵਡੋਦਰਾ ਵਿੱਚ ਇਕ 10 ਫੁੱਟ ਦੇ ਅਜਗਰ ਨੂੰ ਜਿਊਂਦਾ ਬਾਂਦਰ ਨਿਗਲਣਾ ਮਹਿੰਗਾ ਪੈ ਗਿਆ। ਅਜਗਰ ਨੇ ਬਾਂਦਰ ਨਿਗਲ ਤਾਂ ਲਿਆ, ਪਰ ਇਸਨੂੰ ਪਚਾ ਨਹੀਂ ਸਕਿਆ ਤੇ ਅਖੀਰ ਅਜਗਰ ਨੂੰ ਭਾਰੀ ਮਸ਼ੱਕਤ ਮਗਰੋਂ ਇਸਨੂੰ ਜਿਸ ਰਸਤੇ ਖਾਧਾ ਸੀ ਉਸੇ ਰਸਤੇ ਬਾਹਰ ਕੱਢਣਾ ਪਿਆ।

ਜਾਣਕਾਰੀ ਅਨੁਸਾਰ ਬਾਂਦਰ ਦੀ ਤਾਂ ਮੌਤ ਹੋ ਗਈ ਹੈ, ਪਰ ਅਜਗਰ ਨੂੰ ਵਣ ਵਿਭਾਗ ਨੇ ਬਚਾ ਲਿਆ ਹੈ। ਵਿਭਾਗ ਇਸ ਅਜਗਰ ਨੂੰ ਗੁਜਰਾਤ ਦੀ ਜੰਬੂਘੋੜਾ ਵਾਇਲਡ ਲਾਇਫ ਸੈਂਚੁਰੀ ਵਿੱਚ ਛੱਡੇਗਾ।ਪਰ ਇਸ ਤੋਂ ਪਹਿਲਾਂ ਇਸ ਦੀ ਮਨਜੂਰੀ ਲਈ ਜਾਵੇਗੀ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ ਹੈ। ਬਚਾਅ ਦਲ ਦੇ ਤਿੰਨ ਮੈਂਬਰਾਂ ਨੇ ਨਦੀ ਵਿੱਚੋਂ ਬਾਂਦਰ ਨਿਗਲਣ ਵਾਲੇ ਅਜਗਰ ਨੂੰ ਬਚਾਇਆ ਹੈ।ਹਾਲ ਦੀ ਘੜੀ ਅਜਗਰ ਨੂੰ ਮੁੰਢਲੀ ਮੈਡੀਕਲ ਸਹਾਇਤਾ ਦਿੱਤੀ ਗਈ ਹੈ ਤੇ ਪਿੰਜਰੇ ਵਿੱਚ ਰੱਖਿਆ ਗਿਆ ਹੈ।

Exit mobile version