The Khalas Tv Blog India ਪੀਵੀ ਸਿੰਧੂ ਨੇ ਲਗਾਤਾਰ ਦੂਜਾ ਮੈਚ ਜਿੱਤਿਆ! ਹੁਣ ਮੈਡਲ ਰਾਊਂਡ ਦੀ ਰੇਸ ਸ਼ੁਰੂ
India

ਪੀਵੀ ਸਿੰਧੂ ਨੇ ਲਗਾਤਾਰ ਦੂਜਾ ਮੈਚ ਜਿੱਤਿਆ! ਹੁਣ ਮੈਡਲ ਰਾਊਂਡ ਦੀ ਰੇਸ ਸ਼ੁਰੂ

ਪੈਰਿਸ ਓਲਿੰਪਕ (Paris Olympic) ਵਿੱਚ ਭਾਰਤੀ ਖਿਡਾਰੀਆਂ ਨੇ ਹੁਣ ਤੱਕ ਦੋ ਤਗਮੇ ਜਿੱਤੇ ਹਨ। ਇਸ ਦੌਰਾਨ ਬੈਡਮਿੰਟਨ ਤੋਂ ਵੀ ਚੰਗੀ ਖ਼ਬਰ ਆਈ ਹੈ। ਖਿਡਾਰੀ ਪੀ.ਵੀ ਸਿੰਧੂ ਨੇ ਆਪਣਾ ਦੂਜਾ ਮੈਚ ਜਿੱਤ ਲਿਆ ਹੈ। ਪੀਵੀ ਸਿੰਧੂ ਹੁਣ ਰਾਊਂਡ ਆਫ 16 ਨਾਕ ਆਊਟ ਪ੍ਰੀ-ਕੁਆਰਟਰ ਫਾਈਨਲ ਵਿੱਚ ਪਹੁੰਚ ਗਈ ਹੈ। ਸਿੰਧੂ ਨੇ ਐਸਟੋਨੀਆ ਦੀ ਕ੍ਰਿਸਟੀਨ ਕੁਬਾ ਨੂੰ 21-5, 21-10 ਨਾਲ ਹਰਾਇਆ । ਸਿੰਧੂ ਨੇ ਪਹਿਲੀ ਗੇਮ 14 ਮਿੰਟਾਂ ਵਿੱਚ ਅਤੇ ਦੂਜੀ ਗੇਮ 19 ਮਿੰਟ ਵਿੱਚ ਜਿੱਤੀ। ਇਸ ਤੋਂ ਬਾਅਦ ਸਿੰਧੂ ਲਈ ਹਰ ਮੈਚ ਜਿੱਤਣਾ ਜ਼ਰੂਰੀ ਹੈ, ਜੇਕਰ ਉਹ ਇਕ ਵੀ ਮੈਚ ਹਾਰਦੀ ਹੈ ਤਾਂ ਉਹ ਓਲਿੰਪਕ ਵਿੱਚੋਂ ਬਾਹਰ ਹੋ ਸਕਦੀ ਹੈ। ਹੁਣ ਤੱਕ ਓਲੰਪਿਕ ਵਿੱਚ ਪੀਵੀ ਸਿੰਧੂ 2 ਮੈਡਲ ਜਿੱਤ ਚੁੱਕੀ ਹੈ,ਖੇਡ ਪ੍ਰੇਮੀਆਂ ਨੂੰ ਇਸ ਵਾਰ ਗੋਲਡ ਦੀ ਉਮੀਦ ਹੈ।

ਇਹ ਵੀ ਪੜ੍ਹੋ –   ਅੱਜ ਇਨਕਮ ਟੈਕਸ ਫਾਈਲ ਕਰਨ ਦਾ ਅਖੀਰਲਾ ਦਿਨ! ਕੱਲ੍ਹ ਤੋਂ 1 ਹਜ਼ਾਰ ਤੋਂ 5 ਹਜ਼ਾਰ ਤੱਕ ਜੁਰਮਾਨਾ!

 

Exit mobile version