ਬਿਊਰੋ ਰਿਪੋਰਟ : 1 ਅਪ੍ਰੈਲ ਤੋਂ ਪੰਜਾਬੀ ਆਪਣੀ ਹੋਰ ਜੇਬ੍ਹ ਢਿੱਲੀ ਕਰਨ ਦੇ ਲਈ ਤਿਆਰ ਹੋ ਜਾਣ। ਪੰਜਾਬ ਦੇ ਸਾਰੇ ਟੋਲਾਂ ਦੀਆਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ । ਨੈਸ਼ਨਲ ਹਾਈਵੇ ਤੋਂ ਲੱਗਣ ਵਾਲੀਆਂ ਸਾਰੀਆਂ ਗੱਡੀਆਂ ਨੂੰ ਵਾਧੂ ਟੋਲ ਟੈਕਸ ਦੇਣਾ ਹੋਵੇਗਾ । ਛੋਟਿਆਂ ਅਤੇ ਵੱਡੀਆਂ ਗੱਡੀਆਂ ਦੇ ਟੋਲ ਵੱਖ-ਵੱਖ ਵਧਾਏ ਗਏ ਹਨ । ਟੋਲ ਟੈਕਸ ਵਿੱਚ 5 ਤੋਂ 10 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ । ਵਧੀਆਂ ਹੋਈਆਂ ਦਰਾਂ 31 ਮਾਰਚ ਰਾਤ 12 ਵਜੇ ਦੇ ਬਾਅਦ ਲਾਗੂ ਹੋ ਜਾਣਗੀਆਂ
ਜਾਣਕਾਰੀ ਦੇ ਮੁਤਾਬਿਕ ਪੰਜਾਬ ਵਿੱਚ ਨੈਸ਼ਨਲ ਹਾਈਵੇ ‘ਤੇ ਬਣੇ ਟੋਲ ਪਲਾਜ਼ਾ ਜਿੱਥੇ ਪਹਿਲਾਂ ਛੋਟਿਆਂ ਗੱਡੀਆ ਨੂੰ 100 ਰੁਪਏ ਟੋਲ ਟੈਕਸ ਦੇਣਾ ਹੁੰਦਾ ਸੀ ਹੁਣ ਉਨ੍ਹਾਂ ਨੂੰ 105 ਰੁਪਏ ਤੋਂ 110 ਤੱਕ ਦੇਣੇ ਹੋਣਗੇ । ਜਦਕਿ ਵੱਡੀਆਂ ਗੱਡੀਆਂ ਨੂੰ 210 ਦੀ ਥਾਂ ਹੁਣ 220 ਰੁਪਏ ਦੇਣੇ ਹੋਣਗੇ। ਲੁਧਿਆਣਾ-ਜਗਰਾਓਂ ਮਾਰਗ ‘ਤੇ ਚੌਕੀਦਾਰ ਟੋਲ ਪਲਾਜ਼ਾ,ਲੁਧਿਆਣਾ ਸਾਊਥ ਸਿਟੀ ਲਾਡੋਵਾਲ ਬਾਈਪਾਸ ਟੋਲ ਪਲਾਜ਼ਾ ਤੋਂ ਇਲਾਵਾ ਬਠਿੰਡਾ,ਚੰਡੀਗੜ੍ਹ ਮਾਰਗ ‘ਤੇ 5 ਟੋਲ ਪਲਾਜ਼ਾ, ਬਠਿੰਡਾ-ਅੰਮ੍ਰਿਤਸਰ ਮਾਰਗ ‘ਤੇ 3, ਬਠਿੰਡਾ-ਮਲੋਟ ‘ਤੇ 1 ‘ਟੋਲ ਪਲਾਜ਼ਾ ਸਣੇ ਹੋਰਨਾਂ ‘ਤੇ ਵਧੀਆਂ ਹੋਈਆਂ ਦਰਾਂ ਨਾਲ ਟੋਲ ਟੈਕਸ ਦਾ ਭੁਗਤਾਨ ਕੀਤਾ ਜਾਵੇਗਾ। ਉਧਰ ਦੂਜੇ ਪਾਸੇ ਨਿਤਿਨ ਗਡਕਰੀ ਨੇ ਕਿਹਾ ਸਰਕਾਰ ਅਗਲੇ 6 ਮਹੀਨੇ ਵਿੱਚ GPS ਅਧਾਰਿਤ ਟੋਲ ਕਲੈਕਸ਼ਨ ਸਿਸਮਟ ਸਣੇ ਨਵੀਂ ਤਕਨੀਕ ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ ।
ਇਸ ਨਵੀਂ ਤਕਨੀਕ ਨਾਲ ਫਾਇਦਾ ਇਹ ਹੋਵੇਗਾ ਕਿ ਤੁਸੀਂ ਟੋਲ ਦੀ ਜਿੰਨੀ ਸੜਕ ‘ਤੇ ਸਫਰ ਕਰੋਗੇ ਤੁਹਾਨੂੰ ਉਨ੍ਹੇ ਹੀ ਪੈਸੇ ਦੇਣੇ ਹੋਣਗੇ । ਜਦਕਿ ਮੌਜੂਦਾ ਸਮੇਂ ਟੋਲ ਦੇ ਸਫਰ ਕਰਨ ਵਾਲੇ ਨੂੰ ਪੂਰੇ ਪੈਸੇ ਦੇਣੇ ਹੁੰਦੇ ਹਨ ਭਾਵੇ ਉਸ ਨੇ ਸਿਰਫ਼ 15 ਫੀਸਦੀ ਹੀ ਉਸ ਰੋਡ ‘ਤੇ ਸਫਰ ਕਰਨਾ ਹੋਵੇਗਾ । ਪਰ ਨਵੀਂ ਤਕਨੀਕ ਦੇ ਆਉਣ ਨਾਲ ਤੁਹਾਨੂੰ ਉਨ੍ਹਾਂ ਹੀ ਟੋਲ ਦੇਣਾ ਹੋਵੇਗਾ ਜਿੰਨਾਂ ਤੁਸੀਂ ਟਰੈਵਲ ਕੀਤਾ ਹੈ । ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਈ ਸੂਬੇ ਅਧੀਨ ਆਉਣ ਵਾਲੇ ਟੋਲ ਖਤਮ ਕਰ ਦਿੱਤੇ ਹਨ ਜਿੰਨਾਂ ਦੀ ਮਿਆਦ ਖਤਮ ਹੋ ਗਈ ਸੀ । ਸਰਕਾਰ ਨੇ ਇੰਨਾਂ ਟੋਲ ਰੋਡਾ ਦੀ ਜ਼ਿੰਮੇਵਾਰੀ ਆਪਣੇ ਅਧੀਨ ਲੈ ਲਈ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਟੋਲ ਬੰਦ ਕਰਨ ਦਾ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਐਲਾਨ ਕਰ ਚੁੱਕੇ ਹਨ ।