The Khalas Tv Blog Punjab ਕੈਨੇਡਾ ਦੀ ਪੁਲਿਸ ‘ਚ ਛਾਈ ਸੰਦੀਪ ਕੌਰ, ਓਪੀਪੀ ‘ਚ ਹੋਈ ਤੈਨਾਤ
Punjab

ਕੈਨੇਡਾ ਦੀ ਪੁਲਿਸ ‘ਚ ਛਾਈ ਸੰਦੀਪ ਕੌਰ, ਓਪੀਪੀ ‘ਚ ਹੋਈ ਤੈਨਾਤ

ਪੰਜਾਬੀਆਂ ਨੇ ਆਪਣੀ ਮਿਹਨਤ ਨਾਲ ਵਿਦੇਸ਼ਾਂ ਵਿੱਚ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਅਜਿਹੀ ਹੀ ਇਕ ਮਿਸਾਲ ਕੈਨੇਡਾ ਤੋਂ ਆਈ ਹੈ, ਜਿੱਥੇ ਪੰਜਾਬ ਦੀ ਧੀ ਸੰਦੀਪ ਕੌਰ ਓਪੀਪੀ ਪੁਲਿਸ ਵਿੱਚ ਤੈਨਾਤ ਹੋਈ ਹੈ। ਦੱਸ ਦੇਈਏ ਕਿ ਸੰਦੀਪ ਕੌਰ ਕੈਨੇਡਾ ਵਿੱਚ ਪੜ੍ਹਾਈ ਕਰਨ ਲਈ 2017 ਵਿੱਚ ਕੈਨੇਡਾ ਗਈ ਸੀ। ਉਸ ਵੱਲੋਂ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਪੁਲਿਸ ਵਿੱਚ 6 ਮਹਿਨੇ ਦੀ ਟਰੇਨਿੰਗ ਕੀਤੀ ਸੀ। ਸੰਦੀਪ ਕੌਰ ਨੂੰ ਟਰੇਨਿੰਗ ਤੋਂ ਬਾਅਦ ਹੁਣ ਜੁਆਇਨਿੰਗ ਲੈਟਰ ਮਿਲਿਆ ਹੈ।

ਦੱਸ ਦੇਈਏ ਕਿ ਸੰਦੀਪ ਕੌਰ ਦੇ ਪਿਤਾ ਵੀ ਪੰਜਾਬ ਪੁਲਿਸ ਵਿੱਚ ਏਐਸਆਈ ਹਨ ਅਤੇ ਉਨ੍ਹਾਂ ਦੀ ਲੜਕੀ ਹੁਣ ਕੈਨੇਡਾ ਪੁਲਿਸ ਵਿੱਚ ਹੈ। ਸੰਦੀਪ ਕੌਰ ਨੂੰ ਜੁਆਇਨਿੰਗ ਲੈਟਰ ਮਿਲਣ ਸਮੇਂ ਉਸ ਦੇ ਮਾਤਾ ਪਿਤਾ ਵੀ ਉੱਥੇ ਮੌਜੂਦ ਸਨ। ਸੰਦੀਪ ਕੌਰ ਦੇ ਮਾਤਾ ਪਿਤਾ ਨੇ ਕਿਹਾ ਕਿ ਸਾਨੂੰ ਮਾਣ ਹੈ ਕਿ ਸਾਡੀ ਧੀ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਦੀ ਵੀ ਆਪਣੀ ਧੀ ਨੂੰ ਘੱਟ ਨਹੀਂ ਸਮਝਿਆ ਅਤੇ ਉਨ੍ਹਾਂ ਨੂੰ ਆਪਣੀ ਧੀ ਦੀ ਇਸ ਸ਼ਾਨਦਾਰ ਉੱਪਲੱਬਧੀ ਉੱਤੇ ਮਾਣ ਹੈ।

ਇਹ ਵੀ ਪੜ੍ਹੋ –  ਸਾਲ ਦੇ ਅੰਤ ਤੱਕ ਹੋ ਸਕਦੀਆਂ ਨੀਟ ਪੀਜੀ ਦੀਆਂ ਪ੍ਰੀਖਿਆਵਾਂ

 

Exit mobile version