The Khalas Tv Blog International ਕੈਨੇਡਾ ’ਚ ਪੰਜਾਬੀ ਯੂਟਿਊਬਰ ਨੈਂਸੀ ਗਰੇਵਾਲ ਦਾ ਬੇਰਹਿਮ ਕਤਲ, ਘਰ ਵਿੱਚ ਕੀਤਾ ਹਮਲਾ
International Punjab

ਕੈਨੇਡਾ ’ਚ ਪੰਜਾਬੀ ਯੂਟਿਊਬਰ ਨੈਂਸੀ ਗਰੇਵਾਲ ਦਾ ਬੇਰਹਿਮ ਕਤਲ, ਘਰ ਵਿੱਚ ਕੀਤਾ ਹਮਲਾ

ਬਿਊਰੋ ਰਿਪੋਰਟ (5 ਮਾਰਚ, 2026): ਕੈਨੇਡਾ ਦੇ ਵਿੰਡਸਰ ਇਲਾਕੇ ਵਿੱਚ ਰਹਿਣ ਵਾਲੀ 45 ਸਾਲਾ ਪੰਜਾਬੀ ਯੂਟਿਊਬਰ ਨੈਂਸੀ ਗਰੇਵਾਲ ਦੀ ਮੰਗਲਵਾਰ ਰਾਤ ਉਸ ਦੇ ਘਰ ਵਿੱਚ ਹੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕੈਨੇਡੀਅਨ ਪੁਲਿਸ ਅਨੁਸਾਰ, ਰਾਤ ਕਰੀਬ ਸਾਢੇ 9 ਵਜੇ ਹਮਲਾਵਰ ਟੌਡ ਲੇਨ (Todd Lane) ਸਥਿਤ ਉਸ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਉਸ ਨੂੰ ਲਹੂ-ਲੁਹਾਨ ਕਰਕੇ ਫ਼ਰਾਰ ਹੋ ਗਏ। ਨੈਂਸੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਜ਼ਖ਼ਮਾਂ ਦੀ ਤਾਬ ਨਾ ਸਹਾਰਦਿਆਂ ਉਸ ਨੇ ਦਮ ਤੋੜ ਦਿੱਤਾ।

ਨੈਂਸੀ ਮੂਲ ਰੂਪ ਵਿੱਚ ਲੁਧਿਆਣਾ ਦੇ ਪਿੰਡ ਜੋਧਾਂ ਦੀ ਰਹਿਣ ਵਾਲੀ ਸੀ, ਹਾਲਾਂਕਿ ਉਸ ਦੀ ਪੜ੍ਹਾਈ ਹਰਿਆਣਾ ਵਿੱਚ ਹੋਈ ਸੀ। ਉਹ ਆਪਣੇ ਯੂਟਿਊਬ ਚੈਨਲ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ, ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅਤੇ ਖ਼ਾਲਿਸਤਾਨ ਸਮਰਥਕਾਂ ਵਿਰੁੱਧ ਤਿੱਖੀਆਂ ਟਿੱਪਣੀਆਂ ਕਰਦੀ ਸੀ।

ਉਸ ਨੇ ਸੁਖਬੀਰ ਸਿੰਘ ਬਾਦਲ, ਬਿਕਰਮ ਮਜੀਠੀਆ ਅਤੇ ਰਾਜਾ ਵੜਿੰਗ ਵਰਗੇ ਸਿਆਸਤਦਾਨਾਂ ਵਿਰੁੱਧ ਵੀ ਵੀਡੀਓਜ਼ ਪੋਸਟ ਕੀਤੀਆਂ ਸਨ।

ਪੁਲਿਸ ਦੀ ਜਾਂਚ

ਵਿੰਡਸਰ ਪੁਲਿਸ ਨੇ ਘਟਨਾ ਸਥਾਨ ਦੇ ਆਲੇ-ਦੁਆਲੇ ਇੱਕ ਕਿਲੋਮੀਟਰ ਦੇ ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਸੀਸੀਟੀਵੀ (CCTV) ਫੁਟੇਜ ਖੰਘਾਲੀ ਜਾ ਰਹੀ ਹੈ। ਪੁਲਿਸ ਅਧਿਕਾਰੀ ਪੀਅਰਸ ਨੇ ਦੱਸਿਆ ਕਿ ਡਿਟੈਕਟਿਵ ਸਾਰਜੈਂਟ ਜੇਮੀ ਨੇਸਟਰ ਦੀ ਅਗਵਾਈ ਹੇਠ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

Exit mobile version