The Khalas Tv Blog International ਪੰਜਾਬੀ ਨੌਜਵਾਨ ਦਾ ਵਿਦੇਸ਼ ‘ਚ ਹੋਇਆ ਕਤਲ
International Punjab

ਪੰਜਾਬੀ ਨੌਜਵਾਨ ਦਾ ਵਿਦੇਸ਼ ‘ਚ ਹੋਇਆ ਕਤਲ

ਪੰਜਾਬੀ ਆਪਣੇ ਬਿਹਤਰ ਭਵਿੱਖ ਲਈ ਵਿਦੇਸ਼ ਦਾ ਰੁਖ ਕਰਦੇ ਹਨ। ਪਰ ਜਦੋਂ ਕੋਈ ਮੰਦਭਾਗੀ ਖ਼ਬਰ ਸਾਹਮਣੇ ਆਉਂਦੀ ਹੈ ਤਾਂ ਹਰ ਪੰਜਾਬੀ ਨੂੰ ਝੰਜੋੜ ਕੇ ਰੱਖ ਦਿੰਦੀ ਹੈ। ਅਜਿਹੀ ਹੀ ਇੱਕ ਖ਼ਬਰ ਕੈਨੇਡਾ ਦੇ ਸ਼ਹਿਰ ਸਰੀ ਤੋਂ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਇੱਕ ਅਫਰੀਕਨ ਮੂਲ ਦੇ ਵਿਅਕਤੀ ਨੇ ਪੰਜਾਬੀ ਨੌਜਵਾਨ ਦਾ ਛੁਰਾ ਮਾਰ ਕੇ ਕਤਲ ਕਰ ਦਿੱਤਾ। ਪੰਜਾਬੀ ਨੌਜਵਾਨ ਸੁਮੰਦਰ ਕੰਡੇ ਟਹਿਲ ਰਿਹਾ ਸੀ, ਜਿੱਥੇ ਅਫਰੀਕਨ ਮੂਲ ਦੇ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।

ਮ੍ਰਿਤਕ ਦੀ ਪਛਾਣ ਕਲਵਿੰਦਰ ਸਿੰਘ ਪਿੰਡ ਤੋਲੇਵਾਲ ਵਜੋਂ ਹੋਈ ਹੈ। ਕਲਵਿੰਦਰ ਕੈਨੇਡਾ ਵਿੱਚ ਪਲੰਬਰ ਦਾ ਕੰਮ ਕਰਦਾ ਸੀ। ਕਲਵਿੰਦਰ ਆਪਣੇ ਚੰਗੇ ਭਵਿੱਖ ਲੱਈ ਕੁੱਝ ਸਾਲ ਪਹਿਲਾਂ ਕੈਨੇਡਾ ਗਿਆ ਸੀ।

ਇਹ ਵੀ ਪੜ੍ਹੋ – ਇਮਤਿਹਾਨ ‘ਚ’ਜੈ ਸ੍ਰੀ ਰਾਮ’ ਲਿਖਣ ਵਾਲੇ ਵਿਦਿਆਰਥੀ ਪਾਸ’ ! ਯੂਨੀਵਰਸਿਟੀ ਦੇ ਅਧਿਆਪਕਾਂ ‘ਤੇ ਵੱਡਾ ਐਕਸ਼ਨ

Exit mobile version